ਲੁਧਿਆਣਾ ‘ਚ Trident ਤੇ ਕ੍ਰਿਮਿਕਾ ‘ਤੇ IT ਦੀ ਰੇਡ ਖਤਮ, 5 ਦਿਨਾਂ ਦੀ ਛਾਪੇਮਾਰੀ ‘ਚ ਇਤਰਾਜ਼ਯੋਗ ਦਸਤਾਵੇਜ਼ ਜ਼ਬਤ
ਲੁਧਿਆਣਾ 'ਚ ਇਨਕਮ ਟੈਕਸ ਨੇ ਟਰਾਈਡੈਂਟ ਅਤੇ ਕ੍ਰਿਮਿਕਾ ਫੂਡ ਕੰਪਨੀ ਦੇ ਮਾਲਕ ਦੇ ਘਰ ਅਤੇ ਕੰਪਨੀ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ। ਆਈਟੀ ਅਧਿਕਾਰੀ ਨੇ ਕਿਹਾ ਕਿ ਛਾਪੇਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਜਲਦੀ ਦਿੱਤੀ ਜਾਵੇਗੀ। ਉਮੀਦ ਹੈ ਕਿ ਸੋਮਵਾਰ ਤੱਕ 5 ਦਿਨਾਂ ਦੀ ਛਾਪੇਮਾਰੀ ਦਾ ਡਾਟਾ ਇਕੱਠਾ ਕਰ ਲਿਆ ਜਾਵੇਗਾ। ਹੁਣ ਟੀਮ ਛਾਪੇਮਾਰੀ ਦੀ ਪੂਰੀ ਰਿਪੋਰਟ ਤਿਆਰ ਕਰਕੇ ਅਗਲੇਰੀ ਕਾਰਵਾਈ ਕਰੇਗੀ।
ਲੁਧਿਆਣਾ ਨਿਊਜ਼। ਟਰਾਈਡੈਂਟ ਅਤੇ ਕ੍ਰਿਮਿਕਾ ਫੂਡ ਕੰਪਨੀ ਦੇ ਮਾਲਕ ਦੇ ਘਰ ਅਤੇ ਕੰਪਨੀ ਦੇ ਠਿਕਾਣਿਆਂ ‘ਤੇ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ। ਇਨਕਮ ਟੈਕਸ ਵੱਲੋਂ ਜਾਰੀ ਛਾਪੇਮਾਰੀ 5 ਦਿਨਾਂ ਬਾਅਦ ਖਤਮ ਹੋ ਗਈ। ਆਈਟੀ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਂਕ ਲਾਕਰ ਅਤੇ ਖਾਤੇ ਪਹਿਲਾਂ ਹੀ ਜ਼ਬਤ ਕੀਤੇ ਜਾ ਚੁੱਕੇ ਹਨ। ਹੁਣ ਟੀਮ ਛਾਪੇਮਾਰੀ ਦੀ ਪੂਰੀ ਰਿਪੋਰਟ ਤਿਆਰ ਕਰਕੇ ਅਗਲੇਰੀ ਕਾਰਵਾਈ ਕਰੇਗੀ।
ਟਰਾਈਡੈਂਟ ਗਰੁੱਪ ਦੇ ਚੇਅਰਪਰਸਨ ਰਜਿੰਦਰ ਗੁਪਤਾ, ਜੋ ਪਦਮ ਸ਼੍ਰੀ ਐਵਾਰਡੀ ਵੀ ਹਨ, ਉਨ੍ਹਾਂ ਦੀ ਪਤਨੀ ਮਧੂ ਗੁਪਤਾ, ਬੇਟੇ ਅਭਿਸ਼ੇਕ ਗੁਪਤਾ, ਨੂੰਹ ਗਾਇਤਰੀ ਗੁਪਤਾ ਅਤੇ ਬੇਟੀ ਨੇਹਾ ਬੈਕਟਰ ਨੂੰ ਛਾਪੇਮਾਰੀ ‘ਚ ਨਿਸ਼ਾਨਾ ਬਣਾਇਆ ਗਿਆ ਹੈ। ਨੇਹਾ ਦਾ ਵਿਆਹ ਪਦਮਸ਼੍ਰੀ ਐਵਾਰਡੀ ਰਜਨੀ ਬੈਕਟਰ ਦੇ ਪੋਤੇ ਈਸ਼ਾਨ ਬੈਕਟਰ ਨਾਲ ਹੋਇਆ ਹੈ। ਆਈਟੀ ਅਧਿਕਾਰੀ ਨੇ ਕਿਹਾ ਕਿ ਛਾਪੇਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਜਲਦੀ ਦਿੱਤੀ ਜਾਵੇਗੀ। ਉਮੀਦ ਹੈ ਕਿ ਸੋਮਵਾਰ ਤੱਕ 5 ਦਿਨਾਂ ਦੀ ਛਾਪੇਮਾਰੀ ਦਾ ਡਾਟਾ ਇਕੱਠਾ ਕਰ ਲਿਆ ਜਾਵੇਗਾ।


