ਲੰਬੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ, ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਹੁਕਮ ਜਾਰੀ

Updated On: 

31 Jul 2025 12:32 PM IST

ਤਹਿਸੀਲਾਂ ਅਤੇ ਰਿਸ਼ਵਥਖੋਰੀ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਲੰਬੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਹ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ 7 ਸਾਲ ਤੋਂ ਘੱਟ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਜ਼ਿੰਮਾ ਸਾਂਭਣਗੇ।

ਲੰਬੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ, ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਹੁਕਮ ਜਾਰੀ
Follow Us On

ਤਹਿਸੀਲਾਂ ਅਤੇ ਰਿਸ਼ਵਥਖੋਰੀ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਲੰਬੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਹ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ 7 ਸਾਲ ਤੋਂ ਘੱਟ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਜ਼ਿੰਮਾ ਸਾਂਭਣਗੇ।

ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਸਰਕਾਰ ਦ੍ਰਿੜ

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਲਗਾਤਾਰ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਨਸ਼ਾ ਮੁਕਤ ਬਣਾਉਣ ਲਈ ਦ੍ਰਿੜ ਹੈ।

ਜਾਣਕਾਰੀ ਮੁਤਾਬਕ ਈਜ਼ੀ ਰਜਿਸਟਰੀ ਤਹਿਤ ਰਜਿਸਟਰੀ ਤੋਂ ਪਹਿਲਾਂ ਰਜਿਸਟਰਾਰ ਜਾਂ ਜੁਆਇੰਟ ਸਬ-ਰਜਿਸਟਰਾਰ ਨੂੰ ਰਜਿਸਟਰੀ ਸਬੰਧੀ ਦਸਤਾਵੇਜ਼ਾਂ ਦੀ ਆਪਣੇ ਲਾਗਇਨ ਵਿਚ ਜਾਂਚ ਕਰਨੀ ਪਵੇਗੀ ਕਿ ਸਾਰੇ ਦਸਤਾਵੇਜ਼ ਕਾਨੂੰਨੀ ਤੌਰ ਤੇ ਸਹੀ ਹਨ ਜਾਂ ਨਹੀਂ ਅਤੇ ਨਾਲ ਹੀ ਇਹ ਵੀ ਪਤਾ ਲਾਉਣਾ ਪਵੇਗਾ ਕਿ ਸਬੰਧਤ ਰਜਿਸਟਰੀ ਲਈ ਸਟੈਂਪ ਡਿਊਟੀ ਤੇ ਹੋਰ ਸਰਕਾਰੀ ਫੀਸਾਂ ਦੀ ਗਣਨਾ ਸਹੀ ਢੰਗ ਨਾਲ ਕੀਤੀ ਗਈ ਹੈ ਜਾਂ ਨਹੀਂ। ਸਭ ਕੁਝ ਠੀਕ ਮਿਲਣ ਪਿੱਛੋਂ ਰਜਿਸਟਰਾਰ ਜਾਂ ਜੁਆਇੰਟ ਸਬ-ਰਜਿਸਟਰਾਰ ਵੱਲੋਂ ਉਕਤ ਰਜਿਸਟਰੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਅਪਰੂਵਲ ਦਿੱਤੀ ਜਾਵੇਗੀ। ਰਜਿਸਟਰੀ ਵੇਲੇ ਦੋਵਾਂ ਧਿਰਾਂ ਦੀ ਸ਼ਨਾਖਤ ਸਥਾਪਤ ਕਰਨਾ, ਉਨ੍ਹਾਂ ਦੀ ਯੋਗਤਾ ਦੀ ਜਾਂਚ ਕਰਨਾ ਅਤੇ ਤੈਅ ਸਰਕਾਰੀ ਫੀਸਾਂ ਤੇ ਸਟੈਂਪ ਡਿਊਟੀ ਦੀ ਅਦਾਇਗੀ ਹੋਣ ਸਬੰਧੀ ਜਾਂਚ ਨੂੰ ਪੁਖਤਾ ਕੀਤਾ ਜਾਵੇਗਾ।

ਰਜਿਸਟਰੀ ਲਈ ਰਜਿਸਟਰਾਰ, ਜੁਆਇੰਟ ਸਬ-ਰਜਿਸਟ੍ਰਾਰ ਦੀ ਮਦਦ ਲਈ ਕਲਰਕਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਇਨ੍ਹਾਂ ਕਲਰਕਾਂ ਦਾ ਕੰਮ ਸਾਰੇ ਅਦਾਲਤੀ ਹੁਕਮਾਂ ਨੂੰ ਤੁਰੰਤ ਪੋਰਟਲ ਤੇ ਅਪਲੋਡ ਕਰਨਾ, ਐਂਡੋਰਸਮੈਂਟਸ ਤੇ ਸਬੰਧਤ ਧਿਰਾਂ ਦੇ ਹਸਤਾਖਰ ਕਰਵਾਉਣੇ ਅਤੇ ਰਜਿਸਟਰੀ ਨੂੰ ਸਕੈਨ ਕਰ ਕੇ ਰਜਿਸਟਰ ਵਿਚ ਦਰਜ ਕਰਨ ਦੇ ਨਾਲ-ਨਾਲ ਰਜਿਸਟਰੀ ਹੋਣ ਦੇ ਇਕ ਘੰਟੇ ਅੰਦਰ ਸਬੰਧਤ ਧਿਰ ਨੂੰ ਰਜਿਸਟਰੀ ਦੀ ਕਾਪੀ ਸੌਂਪਣੀ ਯਕੀਨੀ ਬਣਾਉਣਾ ਜ਼ਰੂਰੀ ਹੋਵੇਗਾ।