ਬਿਨਾਂ ਡਰਾਈਵਰ ਦੇ ਕਠੂਆ ਤੋਂ ਦਸੂਹਾ ਪਹੁੰਚੀ ਮਾਲਗੱਡੀ ਦੇ ਮਾਮਲੇ ‘ਚ 6 ਸਸਪੈਂਡ, ਜਾਂਚ ਜਾਰੀ

Updated On: 

23 Mar 2024 16:49 PM

6 Suspended in Train Without Loko Pilot: ਬਗੈਰ ਡਰਾਈਵਰ ਦੇ ਟਰੇਨ ਚੱਲਣ ਦਾ ਇੱਕ ਮਾਮਲਾ ਸਾਲ 2020 ਵਿੱਚ ਝਾਰਖੰਡ ਤੋਂ ਵੀ ਸਾਹਮਣੇ ਆਇਆ ਸੀ। ਬਰਸੁਆ ਰੇਲਵੇ ਸਟੇਸ਼ਨ 'ਤੇ ਇਕ ਮਾਲ ਗੱਡੀ ਖੜ੍ਹੀ ਸੀ। ਇਸ ਦੌਰਾਨ ਰੇਲਗੱਡੀ ਅਚਾਨਕ ਚਲਣ ਲੱਗੀ। ਇਸ ਤੋਂ ਬਾਅਦ ਰੇਲਗੱਡੀ ਬਿਮਲਗੜ੍ਹ ਰੇਲਵੇ ਸਟੇਸ਼ਨ ਵੱਲ ਪਿੱਛੇ ਵੱਲ ਵਧਣ ਲੱਗੀ ਅਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨ ਲੱਗੀ।

ਬਿਨਾਂ ਡਰਾਈਵਰ ਦੇ ਕਠੂਆ ਤੋਂ ਦਸੂਹਾ ਪਹੁੰਚੀ ਮਾਲਗੱਡੀ ਦੇ ਮਾਮਲੇ ਚ 6 ਸਸਪੈਂਡ, ਜਾਂਚ ਜਾਰੀ

ਬਿਨਾਂ ਡਰਾਈਵਰ ਦੇ ਕਠੂਆਂ ਤੋਂ ਦਸੂਹਾ ਪਹੁੰਚੀ ਮਾਲਗੱਡੀ ਦੇ ਮਾਮਲੇ 'ਚ 6 ਸਸਪੈਂਡ, ਜਾਂਚ ਜਾਰੀ

Follow Us On

ਬਿਨਾਂ ਡਰਾਈਵਰ ਤੋਂ ਜੰਮੂ ਦੇ ਕਠੂਆ ਤੋਂ ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ਪਹੁੰਚੀ ਮਾਲਗੱਡੀ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਫ਼ਿਰੋਜ਼ਪੁਰ ਡਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਨਾਲ ਇਸ ਲਾਪਰਵਾਹੀ ਦੇ ਕਾਰਨਾਂ ਦਾ ਵੀ ਡੁੰਘਾਈ ਨਾਲ ਪਤਾ ਲਗਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਕਰੀਬ 70 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦਇਹ ਮਾਲ ਗੱਡੀ ਜਦੋਂ ਉਚੀ ਬੱਸੀ ਪਹੁੰਚੀ ਤਾਂ ਬੜੀ ਮੁਸ਼ਕੱਲ ਨਾਲ ਕਿਸੇ ਤਰ੍ਹਾਂ ਲੱਕੜ ਦੇ ਸਟਾਪਰ ਲਗਾਕੇ ਇਸ ਟਰੇਨ ਨੂੰ ਰੋਕਿਆ ਗਿਆ। ਜੇਕਰ ਇਸ ਟਰੇਨ ਨੂੰ ਰੋਕਿਆ ਨਾ ਗਿਆ ਹੁੰਦਾ ਤਾਂ ਕੋਈ ਵੀ ਵੱਡੀ ਅਣਹੋਣੀ ਵਾਪਰ ਸਕਦੀ ਸੀ। ਇਸ ਲਾਪਰਵਾਹੀ ਤੋਂ ਬਾਅਦ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।

6 ਲੋਕਾਂ ਨੂੰ ਕੀਤਾ ਗਿਆ ਸਸਪੈਂਡ

ਜਲੰਧਰ ਪਹੁੰਚੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦੱਸਿਆ ਕਿ ਕਠੂਆ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ, ਇੰਜਣ ਦੇ ਲੋਕੋ ਪਾਇਲਟ ਅਤੇ ਇੰਜਣ ਦੇ ਸਹਾਇਕ ਲੋਕੋ ਪਾਇਲਟ ਸਮੇਤ 6 ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਜਣ ਦਾ ਲੋਕੋ ਪਾਇਲਟ ਚਾਹ ਪੀਣ ਲਈ ਹੇਠਾਂ ਨਹੀਂ ਉੱਤਰੇ ਸਨ, ਸਗੋਂ ਉੱਥੇ ਟਰੇਨ ਦਾ ਸਟਾਫ ਬਦਲਣ ਵਾਲਾ ਸੀ ਕਿ ਜਦੋਂ ਕਰਸ਼ਰ ਮਾਲ ਗੱਡੀ ਚੱਲੀ ਤਾਂ ਇਹ ਵੀ ਕਿਹਾ ਕਿ ਇੰਜਣ ਚੱਲ ਨਹੀਂ ਸਗੋਂ ਬੰਦ ਸੀ।

ਡੀਆਰਐਮ ਨੇ ਕਿਹਾ ਕਿ ਜਾਂਚ ਕਮੇਟੀ ਅਜੇ ਵੀ ਕਠੂਆ ਰੇਲਵੇ ਸਟੇਸ਼ਨ ‘ਤੇ ਘਟਨਾ ਦਾ ਪਤਾ ਲਗਾਉਣ ‘ਚ ਰੁੱਝੀ ਹੋਈ ਹੈ। ਕਰੱਸ਼ਰ ਮਾਲ ਗੱਡੀ ਨੂੰ ਰੋਕਣ ਕੰਟਰੋਲ ਰੂਮ ਵਿੱਚ ਕਈ ਤਰ੍ਹਾਂ ਦੇ ਕੰਟਰੋਲ ਸਿਸਟਮ ਲਗਾਏ ਗਏ ਜਿਸ ਕਾਰਨ ਕਰਸ਼ਰ ਮਾਲ ਗੱਡੀ ਨੂੰ ਰੋਕਿਆ ਗਿਆ। ਟੈਕਨੀਕਲ ਅਫਸਰ ਨੇ ਕਰੱਸ਼ਰ ਮਾਲ ਗੱਡੀ ਨੂੰ ਰੋਕਣ ਲਈ ਕਈ ਤਰ੍ਹਾਂ ਦੀ ਪਲਾਨਿੰਗ ਕੀਤੀ।

ਇਹ ਵੀ ਪੜ੍ਹੋ – ਬਿਨਾਂ ਡਰਾਈਵਰ ਦੇ ਅਚਾਨਕ 70 ਕਿਲੋਮੀਟਰ ਤੱਕ ਦੌੜੀ ਮਾਲ ਗੱਡੀ, ਕਠੂਆ ਤੋਂ ਪਹੁੰਚੀ ਦਸੂਹਾ, Viral Video

ਰੇਲਵੇ ਦੀ ਅਣਗਹਿਲੀ ‘ਤੇ ਨਿਕਲਿਆ ਲੋਕਾਂ ਦਾ ਗੁੱਸਾ

ਉੱਧਰ, ਇਸ ਬਿਨਾਂ ਡਰਾਈਵਰ ਦੀ ਟ੍ਰੇਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ‘ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕਾਂ ਨੇ ਰੇਲਵੇ ‘ਤੇ ਸਵਾਲ ਉਠਾਏ ਅਤੇ ਕੁਝ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਵਿਕਾਸ ਹੈ।

ਇਕ ਯੂਜ਼ਰ ਨੇ ਲਿਖਿਆ ਕਿ ਇਹ ਚਿੰਤਾਜਨਕ ਘਟਨਾ ਹੈ ਜੋ ਰੇਲਵੇ ਸੁਰੱਖਿਆ ਪ੍ਰੋਟੋਕੋਲ ‘ਤੇ ਸਵਾਲ ਖੜ੍ਹੇ ਕਰਦੀ ਹੈ ਅਤੇ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਜਾਂਚ ਦੀ ਲੋੜ ਹੈ। ਇੱਕ ਹੋਰ ਉਪਭੋਗਤਾ ਨੇ ਡਰਾਈਵਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਜਦਕਿ ਇੱਕ ਯੂਜ਼ਰ ਨੇ ਲਿਖਿਆ, ਇਹ ਬੇਹੱਦ ਚਿੰਤਾਜਨਕ ਹੈ। ਰੇਲ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਵੱਲੋਂ ਇੱਕ ਅਹੁਦਾ ਵੀ ਬਣਾਇਆ ਗਿਆ ਹੈ ਰੇਲਵੇ ਵਿਭਾਗ ਵਿੱਚ ਹੜਕੰਪ ਮੱਚ ਗਿਆ। ਟਰੇਨ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਹੈ।