ਵਾਹਘਾ-ਅਟਾਰੀ ਬਾਰਡਰ ‘ਤੇ ਰਿਟਰੀਟ ਸੇਰੇਮਨੀ ਦਾ ਬਦਲਿਆ ਸਮਾਂ, ਮੌਸਮ ‘ਚ ਬਦਲਾਅ ਕਾਰਨ ਲਿਆ ਫੈਸਲਾ

tv9-punjabi
Updated On: 

02 Apr 2025 11:16 AM

ਹਰ ਰੋਜ਼ ਹਜ਼ਾਰਾਂ ਲੋਕ ਭਾਰਤ-ਪਾਕਿਸਤਾਨ ਸਰਹੱਦ 'ਤੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਭਰੀ ਇਸ ਪਰੇਡ ਨੂੰ ਦੇਖਣ ਲਈ ਆਉਂਦੇ ਹਨ। ਇੱਥੇ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਦੇ ਸਿਪਾਹੀ ਸਮਕਾਲੀ ਮਾਰਚ, ਰਾਸ਼ਟਰੀ ਗੀਤ ਅਤੇ ਝੰਡਾ ਉਤਾਰਨ ਦੀ ਸ਼ਾਨਦਾਰ ਐਕਟੀਵਿਟੀ ਪੇਸ਼ ਕਰਦੇ ਹਨ।

ਵਾਹਘਾ-ਅਟਾਰੀ ਬਾਰਡਰ ਤੇ ਰਿਟਰੀਟ ਸੇਰੇਮਨੀ ਦਾ ਬਦਲਿਆ ਸਮਾਂ, ਮੌਸਮ ਚ ਬਦਲਾਅ ਕਾਰਨ ਲਿਆ ਫੈਸਲਾ

ਅਟਾਰੀ ਬਾਰਡਰ

Follow Us On

ਪੰਜਾਬ ਦੇ ਅਟਾਰੀ-ਵਾਹਗਾ ਸਰਹੱਦ ‘ਤੇ ਹੋਣ ਵਾਲੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਇਹ ਸਮਾਰੋਹ ਸ਼ਾਮ 6:00 ਵਜੇ ਸ਼ੁਰੂ ਹੋਵੇਗਾ, ਜਦੋਂ ਕਿ ਪਹਿਲਾਂ ਇਹ ਸ਼ਾਮ 5:30 ਵਜੇ ਹੁੰਦਾ ਸੀ। ਸੀਮਾ ਸੁਰੱਖਿਆ ਬਲ (BSF) ਨੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਦਲਾਅ ਕੀਤਾ ਹੈ।

ਹਰ ਰੋਜ਼ ਹਜ਼ਾਰਾਂ ਲੋਕ ਭਾਰਤ-ਪਾਕਿਸਤਾਨ ਸਰਹੱਦ ‘ਤੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਭਰੀ ਇਸ ਪਰੇਡ ਨੂੰ ਦੇਖਣ ਲਈ ਆਉਂਦੇ ਹਨ। ਇੱਥੇ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਦੇ ਸਿਪਾਹੀ ਸਮਕਾਲੀ ਮਾਰਚ, ਰਾਸ਼ਟਰੀ ਗੀਤ ਅਤੇ ਝੰਡਾ ਉਤਾਰਨ ਦੀ ਸ਼ਾਨਦਾਰ ਐਕਟੀਵਿਟੀ ਪੇਸ਼ ਕਰਦੇ ਹਨ। ਇਸ ਸਮਾਗਮ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ।

ਵਾਹਗਾ-ਅਟਾਰੀ ਸਰਹੱਦ ਗ੍ਰੈਂਡ ਟਰੰਕ ਰੋਡ (ਜੀਟੀ ਰੋਡ) ‘ਤੇ ਸਥਿਤ ਹੈ। ਦਰਅਸਲ, ਵਾਹਗਾ ਪਾਕਿਸਤਾਨ ਦਾ ਇੱਕ ਪਿੰਡ ਹੈ ਅਤੇ ਅਟਾਰੀ ਭਾਰਤ ਦਾ ਇੱਕ ਪਿੰਡ ਹੈ, ਜੋ ਅੰਮ੍ਰਿਤਸਰ ਤੋਂ ਲਗਭਗ 30 ਕਿਲੋਮੀਟਰ ਦੂਰ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਵਾਹਗਾ-ਅਟਾਰੀ ਸਰਹੱਦ ‘ਤੇ ਬੀਟਿੰਗ ਰਿਟਰੀਟ ਸਮਾਰੋਹ 1959 ਵਿੱਚ ਸ਼ੁਰੂ ਹੋਇਆ ਸੀ ਅਤੇ ਅੱਜ ਇਹ ਸਮਾਰੋਹ ਦੇਸ਼ ਅਤੇ ਦੁਨੀਆ ਵਿੱਚ ਬਹੁਤ ਮਸ਼ਹੂਰ ਹੋ ਗਿਆ ਹੈ।