ਮੋਹਾਲੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਤਿੰਨ ਗੁਰਗੇ ਕੀਤੇ ਗ੍ਰਿਫਤਾਰ, ਲੋਕਾਂ ਨੂੰ ਡਰਾਕੇ ਵਸੂਲਦੇ ਸਨ ਪੈਸੇ

Updated On: 

18 Nov 2023 15:09 PM

ਮੋਹਾਲੀ ਪੁਲਸ ਨੇ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਇਕ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਦੋ ਨੂੰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਤਿੰਨੋਂ ਟਰਾਈਸਿਟੀ ਵਿੱਚ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਦੇ ਸਨ।

ਮੋਹਾਲੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਤਿੰਨ ਗੁਰਗੇ ਕੀਤੇ ਗ੍ਰਿਫਤਾਰ, ਲੋਕਾਂ ਨੂੰ ਡਰਾਕੇ ਵਸੂਲਦੇ ਸਨ ਪੈਸੇ
Follow Us On

ਪੰਜਾਬ ਨਿਊਜ। ਮੋਹਾਲੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗ੍ਰਿਫਤਾਰ ਤਿੰਨਾਂ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਕਾਰਨ ਉਨ੍ਹਾਂ ਤੋਂ ਅਹਿਮ ਖੁਲਾਸੇ ਹੋ ਸਕਦੇ ਹਨ। ਇਨ੍ਹਾਂ ਬਦਮਾਸ਼ਾਂ ਤੇ ਪਹਿਲਾਂ ਵੀ ਕਈ ਪਰਚਾ ਦਰਜ ਹਨ। ਉਂਜ ਮੁਹਾਲੀ ਪੁਲਿਸ (Mohali Police) ਇਸ ਮਾਮਲੇ ਵਿੱਚ ਹਾਲੇ ਜ਼ਿਆਦਾ ਖ਼ੁਲਾਸਾ ਨਹੀਂ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕਰਨਗੇ।

ਮੋਹਾਲੀ ਪੁਲਿਸ ਨੇ ਵੀਰਵਾਰ ਨੂੰ ਲਾਰੈਂਸ ਗੈਂਗ (Lawrence Gang) ਦੇ ਸਰਗਨਾ ਗੁਰਪਾਲ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਸ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਰਣਖੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੇ ਕਬਜ਼ੇ ਚੋਂ ਇੱਕ 0.30 ਬੋਰ ਦਾ ਚੀਨ ਦਾ ਬਣਿਆ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ।

ਜ਼ੀਰਕਪੁਰ ਐਨਕਾਊਂਟਰ ਤੋਂ ਬਾਅਦ ਫਰਾਰ ਸੀ

6 ਨਵੰਬਰ ਨੂੰ ਜ਼ੀਰਕਪੁਰ ਕਸਬੇ ਦੇ ਵੀਆਈਪੀ ਰੋਡ ਤੇ ਮੁਹਾਲੀ ਪੁਲਿਸ ਅਤੇ ਲਾਰੈਂਸ ਦੇ ਗੁੰਡਿਆਂ ਵਿਚਕਾਰ ਮੁਕਾਬਲਾ ਹੋਇਆ ਸੀ। ਇਸ ਵਿੱਚ ਪੁਲਿਸ ਨੇ ਇੱਕ ਗੈਂਗਸਟਰ ਮਨਜੀਤ ਸਿੰਘ (Gangster Manjit Singh) ਉਰਫ਼ ਗੁਰੀ ਨੂੰ ਗੋਲੀ ਮਾਰ ਕੇ ਕਾਬੂ ਕੀਤਾ ਸੀ। ਜਦਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਗੁਰਪਾਲ ਸਿੰਘ ਉਹੀ ਮੁਲਜ਼ਮ ਹੈ ਜੋ ਉਸ ਦਿਨ ਮੁਕਾਬਲੇ ਦੌਰਾਨ ਫਰਾਰ ਹੋ ਗਿਆ ਸੀ।

ਡੇਰਾਬੱਸੀ ‘ਚ ਲਏ ਸਨ ਹਥਿਆਰ

ਕਾਬੂ ਕੀਤੇ ਮਨਜੀਤ ਸਿੰਘ ਉਰਫ਼ ਗੁਰੀ ਤੋਂ ਪੁੱਛਗਿੱਛ ‘ਚ ਖੁਲਾਸਾ ਹੋਇਆ ਕਿ ਗੁਰਪਾਲ ਸਿੰਘ ਮੌਕੇ ਤੋਂ ਫਰਾਰ ਹੋ ਕੇ ਉੱਤਰ ਪ੍ਰਦੇਸ਼ ਚਲਾ ਗਿਆ ਸੀ। ਉਸ ਨੇ ਕੁਝ ਦਿਨ ਪਹਿਲਾਂ ਡੇਰਾਬੱਸੀ ਵਿੱਚ ਦੋ ਅਣਪਛਾਤੇ ਨੌਜਵਾਨਾਂ ਕੋਲੋਂ ਹਥਿਆਰ ਖੋਹ ਲਏ ਸਨ। ਉਹ ਨੌਜਵਾਨ ਮੋਟਰਸਾਈਕਲ ‘ਤੇ ਆਇਆ ਸੀ। ਦੋਵਾਂ ਨੇ ਜ਼ੀਰਕਪੁਰ ਵਿੱਚ ਹੀ ਕੋਈ ਵੱਡੀ ਵਾਰਦਾਤ ਕਰਨੀ ਸੀ।