ਲੁਧਿਆਣਾ ਦਾ ਇਹ ਨੌਜਵਾਨ, ਢਾਈ ਸਾਲ ਮੰਜੇ ਤੇ ਰਹਿਣ ਦੇ ਬਾਵਜੂਦ ਭਾਰਤ ਦਾ ਬਣਿਆ ਚੈਂਪੀਅਨ Punjabi news - TV9 Punjabi

ਲੁਧਿਆਣਾ ਦਾ ਇਹ ਨੌਜਵਾਨ, ਢਾਈ ਸਾਲ ਮੰਜੇ ਤੇ ਰਹਿਣ ਦੇ ਬਾਵਜੂਦ ਭਾਰਤ ਦਾ ਬਣਿਆ ਚੈਂਪੀਅਨ

Published: 

22 Jan 2023 11:47 AM

ਲੁਧਿਆਣਾ ਦੇ ਇਸ ਨੌਜਵਾਨ ਦੇ ਜਜ਼ਬੇ ਨੂੰ ਸਲਾਮ, ਢਾਈ ਸਾਲ ਮੰਜੇ ਤੇ ਰਹਿਣ ਦੇ ਬਾਵਜੂਦ ਅੱਜ ਭਾਰਤ ਦਾ ਬਣਿਆ ਚੈਂਪੀਅਨ, ਪਰ ਆਪਣੀ ਹੀ ਸਰਕਾਰ ਨੇ ਕੀਤਾ ਨਜ਼ਰ ਅੰਦਾਜ਼, ਹੋਰਨਾਂ ਸੂਬਿਆਂ ਵੱਲੋਂ ਆ ਰਹੀਆਂ ਆਫਰਾਂ।

ਲੁਧਿਆਣਾ ਦਾ ਇਹ ਨੌਜਵਾਨ, ਢਾਈ ਸਾਲ ਮੰਜੇ ਤੇ ਰਹਿਣ ਦੇ ਬਾਵਜੂਦ ਭਾਰਤ ਦਾ ਬਣਿਆ ਚੈਂਪੀਅਨ
Follow Us On

ਲੁਧਿਆਣਾ ਦਾ ਰਹਿਣ ਵਾਲਾ ਸ਼ੁਭਮ ਵਧਵਾ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਹੈ ਜੋ ਜ਼ਿੰਦਗੀ ਦੀ ਜੰਗ ਹਾਰ ਕੇ ਮੌਤ ਨੂੰ ਗਲ ਲਾਉਣਾ ਬਿਹਤਰ ਸਮਝਦੇ ਨੇ, ਸ਼ੁਭਮ ਦਾ 2016 ਵਿੱਚ ਇੱਕ ਸੜਕ ਹਾਦਸ਼ੇ ਦੌਰਾਨ ਸਪਾਇਨ ਇੰਜਰੀ ਹੋਣ ਕਰਕੇ ਛਾਤੀ ਤੱਕ ਪੂਰਾ ਸਰੀਰ ਨਕਾਰਾ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਉਸਨੇ ਟੇਬਲ ਟੈਨਿਸ ਦੇ ਆਪਣੇ ਜਨੂੰਨ ਨੂੰ ਜਾਰੀ ਰੱਖਿਆ ਅਤੇ ਹੁਣ ਉਹ ਭਾਰਤ ਦਾ ਚੈਂਪੀਅਨ ਬਣ ਚੁੱਕਾ ਹੈ, ਕਿਸੇ ਵੀ ਸੂਬੇ ਦਾ ਅਜਿਹਾ ਕੋਈ ਪੈਰਾ ਟੇਬਲ ਟੈਨਿਸ ਖਿਡਾਰੀ ਨਹੀਂ ਜਿਸ ਨੂੰ ਉਸ ਨੇ ਨਾ ਹਰਾਇਆ ਹੋਵੇ ਉਸ ਦਾ ਹੌਸਲਾ ਅਤੇ ਜਜ਼ਬਾ ਵੇਖਦਿਆਂ ਹੀ ਬਣਦਾ ਹੈ। ਭਰੀ ਜਵਾਨੀ ਦੇ ਵਿਚ ਅਜਿਹੀ ਕੁਦਰਤ ਦੀ ਮਾਰ ਪੈਣ ਦੇ ਬਾਵਜੂਦ ਉਸਨੇ ਜ਼ਿੰਦਗੀ ਦੀ ਜੰਗ ਨਹੀਂ ਹਾਰੀ ਸਗੋਂ ਉਸ ਨੂੰ ਜਿੱਤ ਲਿਆ ਪਰ ਉਸ ਨੇ ਭਾਰਤ ਦੇ ਵਿੱਚ ਤਾਂ ਸਭ ਨੂੰ ਹਰਾ ਦਿੱਤਾ ਪਰ ਆਪਣੀ ਹੀ ਸਰਕਾਰ ਕੋਈ ਜਿੱਤ ਨਹੀਂ ਸਕਿਆ ਜਿਨ੍ਹਾਂ ਨੇ ਉਸ ਵੱਲ ਧਿਆਨ ਹੀ ਨਹੀਂ ਦਿੱਤਾ।

ਢਾਈ ਸਾਲ ਤੱਕ ਮੰਜੇ ਤੇ ਸੀ ਸ਼ੁਭਮ

ਸ਼ੁਭਮ ਨੇ ਦੱਸਿਆ ਕਿ ਜਦੋਂ ਉਹ ਢਾਈ ਸਾਲ ਤੱਕ ਮੰਜੇ ਤੇ ਸੀ ਤਾਂ ਉਸ ਦਾ ਸਾਥ ਉਸ ਦੇ ਮਾਤਾ ਪਿਤਾ, ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਦਿੱਤਾ ਜਿਨ੍ਹਾਂ ਦੀ ਬਦੌਲਤ ਓਹ ਅੱਜ ਇਸ ਮੁਕਾਮ ਤੇ ਪੁੱਜ ਸਕਿਆ ਨਹੀਂ ਤਾਂ ਸ਼ਾਇਦ ਓਹ ਵੀ ਅੱਜ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਿਹਾ ਹੁੰਦਾ ਉਨ੍ਹਾ ਦਸਿਆ ਕਿ ਨੌਜਵਾਨਾਂ ਨੂੰ ਕਦੀ ਹਾਰ ਨਹੀਂ ਮੰਨਣੀ ਚਾਹੀਦੀ ਉਨ੍ਹਾ ਕਿਹਾ ਕਿ ਜਿਹੜਾ ਇਕ ਵਾਰ ਗਿਰ ਕਿ ਖੜਾ ਹੁੰਦਾ ਹੈ ਓਹ ਜਿੰਦਗੀ ਚ ਫਿਰ ਕਦੀ ਵੀ ਨਹੀਂ ਡਿਗਦਾ। ਕਿਹਾ ਕਿ ਉਹ ਕਦੇ ਵੀ ਆਪਣੇ ਮਾਤਾ-ਪਿਤਾ ਦੇ ਇਸ ਦੇਣ ਨੂੰ ਭੁਲਾ ਨਹੀ ਸਕਦਾ ਕਿਹਾ ਕਿ ਜੇਕਰ ਉਸ ਦੇ ਦੋਸਤ ਅਤੇ ਮਾਤਾ-ਪਿਤਾ ਉਸ ਦਾ ਸਾਥ ਨਾ ਦਿੰਦੇ ਤਾਂ ਸ਼ਾਇਦ ਉਹ ਹੌਸਲਾ ਛੱਡ ਗਿਆ ਸੀ ਸ਼ੁਭਮ ਨੇ ਇਹ ਵੀ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਲਈ ਕੁਝ ਵੀ ਕਰਨ ਨੂੰ ਤਿਆਰ ਹੈ ਅਤੇ ਕਿਹਾ ਕਿ ਉਸ ਵੱਲੋਂ ਜੋ ਮੁਕਾਮ ਹਾਸਲ ਕੀਤਾ ਗਿਆ ਹੈ।

ਸ਼ੁਭਮ ਨੇ ਆਪਣੇ ਮਾਤਾ-ਪਿਤਾ ਦਾ ਨਾਮ ਕੀਤਾ ਰੋਸ਼ਨ

ਸ਼ੁਭਮ ਦੀ ਮਾਤਾ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੇ ਬਹੁਤ ਮਾਣ ਹੈ ਅਤੇ ਉਸ ਵੱਲੋਂ ਜੋ ਮੁਕਾਮ ਹਾਸਿਲ ਕੀਤਾ ਗਿਆ ਹੈ ਉਸ ਦੇ ਲਈ ਉਹ ਬਚਪਨ ਤੋਂ ਹੀ ਕਾਮਨਾ ਕਰਦੇ ਸੀ ਕਿ ਉਨ੍ਹਾਂ ਦਾ ਪੁੱਤਰ ਇਕ ਦਿਨ ਉਹਨਾਂ ਦਾ ਨਾਮ ਰੋਸ਼ਨ ਕਰੇਗਾ ਕਿਹਾ ਕਿ ਬਿਮਾਰ ਹੋਣ ਦੇ ਬਾਵਜੂਦ ਵੀ ਇਸ ਨੇ ਆਪਣਾ ਹੌਂਸਲਾ ਨਹੀਂ ਛੱਡਿਆ ਪਰ ਹੁਣ ਸਰਕਾਰ ਸਾਡੇ ਪੁੱਤਰ ਨੂੰ ਬਾਹ ਫੜ੍ਹ ਅੱਗੇ ਲੈ ਕੇ ਜਾਵੇ ਤਾਂਕਿ ਸ਼ੁਭਮ ਵੀ ਅੱਗੇ ਵਧ ਸਕੇ।

Input: ਰਜਿੰਦਰ ਅਰੋੜਾ

Exit mobile version