ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਟੀਚਰ ਨੇ 12 ਦੇ ਤਿੰਨ ਵਿਦਿਆਰਥੀਆਂ ਨੂੰ ਦਰਿੰਦਗੀ ਨਾਲ ਕੁੱਟਿਆ, ਗੰਦੀਆਂ ਗਾਲਾਂ ਕੱਢਣ ਦਾ ਵੀ ਇਲਜ਼ਾਮ

ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਤੋਂ ਇੱਕ ਟੀਚਰ ਦੀ ਦਰਿੰਦਗੀ ਸਾਹਮਣੇ ਆਈ ਹੈ। ਇਸ ਟੀਚਰ ਤੇ ਇਲਜ਼ਾਮ ਲੱਗੇ ਹਨ ਕਿ ਉਸਨੇ 12 ਦੇ ਤਿੰਨ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਗਾਲਾਂ ਵੀ ਕੱਢੀਆਂ। ਫਿਲਹਾਲ ਇਹ ਮਾਮਲਾ ਸਿੱਖਿਆ ਵਿਭਾਗ ਦੇ ਕੋਲ ਹੈ। DEO ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਜਾਵੇਗੀ।

ਟੀਚਰ ਨੇ 12 ਦੇ ਤਿੰਨ ਵਿਦਿਆਰਥੀਆਂ ਨੂੰ ਦਰਿੰਦਗੀ ਨਾਲ ਕੁੱਟਿਆ, ਗੰਦੀਆਂ ਗਾਲਾਂ ਕੱਢਣ ਦਾ ਵੀ ਇਲਜ਼ਾਮ
Follow Us
r-n-kansal-sangrur
| Published: 09 Dec 2023 15:54 PM

ਪੰਜਾਬ ਨਿਊਜ। ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ਦੇ ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ 12ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੀ ਕੁੱਟਮਾਰ ਦਾ ਸਾਰਾ ਮਾਮਲਾ ਸਕੂਲ ਦੇ ਕਲਾਸ ਰੂਮ ਵਿੱਚ ਲੱਗੇ ਸੀਸੀਟੀਵੀ (CCTV) ਵਿੱਚ ਰਿਕਾਰਡ ਹੋ ਗਿਆ। ਬੱਚਿਆਂ ਨੂੰ ਵਾਲਾਂ ਤੋਂ ਖਿੱਚ ਕੇ ਥੱਪੜ ਮਾਰੇ ਗਏ। ਸਕੂਲ ‘ਚ ਬੱਚਿਆਂ ਦੀ ਕੁੱਟਮਾਰ ਦੀ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਆਰੋਪ ਹੈ ਕਿ ਜਦੋਂ ਪੀੜਤ ਬੱਚਿਆਂ ਨੇ ਪਿੰਡ ਦੇ ਸਰਪੰਚ ਨੂੰ ਮਾਮਲੇ ਬਾਰੇ ਦੱਸਿਆ ਤਾਂ ਸਕੂਲ ਪਹੁੰਚੇ ਸਰਪੰਚ ਅਤੇ ਉਸ ਦੇ ਸਾਥੀਆਂ ਨਾਲ ਉਕਤ ਅਧਿਆਪਕ ਅਤੇ ਸਟਾਫ਼ ਨੇ ਮਾੜਾ ਵਿਵਹਾਰ ਕੀਤਾ ਗਿਆ।

ਸਟਾਫ਼ ਨੇ ਵੀ ਲਾਏ ਇਲਜ਼ਾਮ

ਉਧਰ, ਸਕੂਲ ਦੇ ਸਟਾਫ਼ ਦਾ ਕਹਿਣਾ ਹੈ ਕਿ ਸਰਪੰਚ ਦੀਆਂ ਹਦਾਇਤਾਂ ‘ਤੇ ਸਕੂਲ ਪੁੱਜੇ ਬੱਚਿਆਂ ਦੇ ਮਾਪਿਆਂ ਅਤੇ ਲੋਕਾਂ ਨੇ ਸਕੂਲ ਸਟਾਫ਼ ਨਾਲ ਹੱਥੋਪਾਈ ਵੀ ਕੀਤੀ ਅਤੇ ਉਕਤ ਅਧਿਆਪਕ ਦੀ ਕੁੱਟਮਾਰ ਵੀ ਕੀਤੀ, ਜਿਸ ਕਾਰਨ ਅਧਿਆਪਕ ਨੂੰ ਹਸਪਤਾਲ (Hospital) ਦਾਖ਼ਲ ਕਰਵਾਉਣਾ ਪਿਆ | ਮਾਮਲੇ ਸਬੰਧੀ ਸਕੂਲ ਪੁੱਜੀ ਪੁਲਿਸ ਨੇ ਮਾਮਲਾ ਸ਼ਾਂਤ ਕਰਦਿਆਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ, ਜਦਕਿ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਮਾਮਲੇ ਦੀ ਵਿਭਾਗੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਸਕੂਲ ਦੇ ਪ੍ਰਿੰਸੀਪਲ ਵੀ ਅਧਿਆਪਕ ਦੇ ਹੱਕ ਵਿੱਚ ਖੜ੍ਹੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਬੱਚੇ ਜਦੋਂ ਸ਼ਰਾਰਤਾਂ ਕਰਦੇ ਹਨ ਤਾਂ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।

ਮੀਡੀਆ ਨੂੰ ਬੋਲੇ ਅਪਸ਼ਬਦ

ਦੂਜੇ ਪਾਸੇ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਜਸਕਰਨ ਸਿੰਘ ਲੰਬੀ ਨੇ ਦੱਸਿਆ ਕਿ ਜਦੋਂ ਸਕੂਲੀ ਬੱਚੇ ਕੁੱਟਮਾਰ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਆਏ ਤਾਂ ਉਹ ਆਪਣੇ ਇੱਕ ਦੋਸਤ ਨਾਲ ਪ੍ਰਿੰਸੀਪਲ (Principal) ਨਾਲ ਗੱਲ ਕਰਨ ਲਈ ਸਕੂਲ ਗਿਆ ਸਨ ਅਤੇ ਇਸ ਦੌਰਾਨ ਇਸ ਵਾਰ ਵੀ ਸਕੂਲ ਸਟਾਫ਼ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਜਦੋਂ ਉਹ ਪ੍ਰਿੰਸੀਪਲ ਨਾਲ ਗੱਲ ਕਰ ਰਹੇ ਸਨ ਤਾਂ ਉਕਤ ਅਧਿਆਪਕ ਨੇ ਬਾਹਰ ਬੱਚਿਆਂ ਦੇ ਮਾਪਿਆਂ ਨਾਲ ਗਾਲੀ-ਗਲੋਚ ਕਰਕੇ ਝਗੜਾ ਕਰ ਦਿੱਤਾ।

ਬਾਅਦ ਵਿੱਚ ਅਧਿਆਪਕ ਖੁਦ ਹਸਪਤਾਲ ਦਾਖਲ ਹੋ ਗਿਆ। ਦੂਜੇ ਪਾਸੇ ਜਦੋਂ ਮੀਡੀਆ ਨੇ ਭਵਾਨੀਗੜ੍ਹ ਹਸਪਤਾਲ ਵਿਖੇ ਉਕਤ ਅਧਿਆਪਕ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਉੱਥੇ ਗੱਲ ਕਰਨ ਦੀ ਬਜਾਏ ਅਪਸ਼ਬਦ ਬੋਲਦਿਆਂ ਕਿਹਾ, ‘ਜਿਹੜਾ ਮਰਜ਼ੀ ਬੰਬ ਸੁੱਟ ਦਿਓ, ਮੈਂ ਕਿਸੇ ਤੋਂ ਡਰਦਾ ਨਹੀਂ’।

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...