ਖ਼ਤਮ ਹੋਇਆ 108 ਐਂਬੂਲੈਂਸ ਚਾਲਕਾਂ ਦਾ ਧਰਨਾ
108 ਐਂਬੂਲੈਂਸ ਚਾਲਕਾਂ ਦਾ ਧਰਨਾ ਹੋਇਆ ਖ਼ਤਮ, ਬੀਤੇ ਸੱਤ ਦਿਨਾਂ ਤੋਂ ਬੈਠੇ ਸੀ ਲੁਧਿਆਣਾ ਲਾਡੋਵਾਲ ਟੌਲ ਪਲਾਜ਼ਾ ਤੇ,ਸਿਹਤ ਮੰਤਰੀ ਨਾਲ ਬਣੀ ਸਹਿਮਤੀ ਤੋਂ ਬਾਅਦ ਚੁੱਕਿਆ ਧਰਨਾ।

ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ਤੇ ਪਿਛਲੇ ਲੰਬੇ ਸਮੇਂ ਤੋਂ ਧਰਨਾ ਦੇ ਰਹੇ 108 ਐਂਬੂਲੈਂਸ ਚਾਲਕਾਂ ਨੇ ਆਪਨਾ ਧਰਨਾ ਖਤਮ ਕਰ ਦਿੱਤਾ ਹੈ ਦੱਸਦੀ ਹੈ ਕਿ ਐਂਬੂਲੈਂਸ ਚਾਲਕਾਂ ਵੱਲੋਂ ਪਿਛਲੇ ਸੱਤ ਦਿਨਾਂ ਤੋਂ ਆਪਣਾ ਧਰਨਾ ਜਾਰੀ ਰੱਖਿਆ ਸੀ ਅਤੇ ਹੁਣ ਹਰਿਆਣਾ ਪੈਟਰਨ ਤੇ ਤਨਖਾਹਾਂ ਅਤੇ ਅੱਠ ਘੰਟੇ ਡਿਊਟੀ ਦਾ ਵੀ ਜ਼ਿਕਰ ਕੀਤਾ ਗਿਆ ਸੀ। ਜਿਸ ਪ੍ਰਤੀ ਸਰਕਾਰ ਨਾਲ ਕਈ ਵਾਰ ਗੱਲਬਾਤ ਵੀ ਕੀਤੀ। ਪਰ ਕੋਈ ਵੀ ਮੁੱਦਾ ਹੱਲ ਨਹੀਂ ਹੋਇਆ ਜਿਸ ਤੋਂ ਬਾਅਦ ਐਂਬੂਲੈਂਸ ਚਾਲਕਾਂ ਨੇ ਧਰਨਾ ਜਾਰੀ ਰੱਖਿਆ। ਗੱਲਬਾਤ ਕਰਦੇ ਹੋਏ 108 ਯੂਨੀਅਨ ਦੇ ਆਗੂ ਨੇ ਕਿਹਾ ਕਿ ਇਹ ਧਰਨਾ ਪਿਛਲੇ ਸੱਤ ਦਿਨਾਂ ਤੋਂ ਲੱਗਾ ਹੋਇਆ ਹੈ।
ਇਸ ਵਿੱਚ ਉਨ੍ਹਾਂ ਦੀਆਂ ਵਿਸ਼ੇਸ਼ ਮੰਗਾਂ ਜਿਸ ਵਿੱਚ ਅੱਠ ਘੰਟੇ ਡਿਊਟੀ ਅਤੇ ਹਰਿਆਣਾ ਪੈਟਰਨ ਤੇ ਤਨਖਾਹਾਂ ਅਤੇ ਪ੍ਰਾਈਵੇਟ ਕੰਪਨੀ ਦੀ ਜਗ੍ਹਾ ਸਰਕਾਰ ਇਹਨਾਂ ਐਂਬੂਲੈਂਸ ਚਾਲਕਾਂ ਨੂੰ ਆਪਣੇ ਅਦਾਰੇ ਵਿੱਚ ਸ਼ਾਮਲ ਕਰੇ। ਉਨ੍ਹਾਂ ਕਿਹਾ ਕਿ ਇਸ ਲਈ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਕੀਤੀ ਗਈ ਪਰ ਕੋਈ ਵੀ ਹੱਲ ਨਹੀਂ ਨਿਕਲਿਆ। ਕਾਂਗਰਸ ਸਰਕਾਰ ਦੇ ਵਿਚ ਇਨ੍ਹਾਂ ਮੁੱਦਿਆਂ ਨੂੰ ਚੁੱਕਿਆ ਗਿਆ ਸੀ ਪਰ ਉਨ੍ਹਾਂ ਨੂੰ ਹਰ ਵਾਰ ਭਰੋਸਾ ਮਿਲਦਾ ਰਿਹਾ ਅਤੇ ਕੋਈ ਵੀ ਹੱਲ ਨਹੀਂ ਹੋਇਆ। 9 ਮਹੀਨੇ ਬੀਤ ਜਾਣ ਮਗਰੋਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ। ਰੋਸ ਵਿਚ ਸਰਕਾਰ ਖ਼ਿਲਾਫ਼ ਧਰਨਾ ਲਾਉਣ ਨੂੰ ਮਜ਼ਬੂਰ ਹੋਏ ਅਤੇ ਲਾਡੋਵਾਲ ਟੌਲ ਪਲਾਜ਼ਾ ਤੇ ਪੰਜਾਬ ਭਰ ਦੇ ਐਂਬੂਲੈਂਸ ਚਾਲਕ ਨੇ ਆਪਣੀਆਂ ਐਂਬੂਲੈਂਸਾਂ ਸਮੇਤ ਧਰਨਾ ਦੇ ਦਿੱਤਾ।
Input: ਰਜਿੰਦਰ ਅਰੋੜਾ