ਪੰਜਾਬ ਪੁਲਿਸ ਨੇ ਪਾਕਿਸਤਾਨ ਅਤੇ ਭਾਰਤ ਦੇ ਨਸ਼ਾ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕੀਤਾ
ਪੁਲਿਸ ਨੇ ਕਣਕ ਦੇ ਵਿਚਕਾਰ ਕੁਝ ਨਿਸ਼ਾਨ ਦਿਖਾਈ ਦਿੱਤੇ।ਜਦੋ ਉਸ ਜਗਾਹ ਨੂੰ ਪੁੱਟ ਕੇ ਵੇਖਿਆ ਗਿਆ ਉਸ ਵਿਚੋ ਪੋਲੀਥੀਨ ਵਿਚ ਲਪੇਟਿਆ ਚਾਇਨਾਂ ਦਾ ਬਣਿਆ ਹੋਇਆ 38 ਬੋਰ ਪਿਸਟਲ , 2 ਮੈਗਜ਼ੀਨ , 12 ਰੌਦ ਅਤੇ 2 ਪੈਕਟ ਹੈਰੋਇਨ ( ਵਜਨ 2:ਕਿਲੋ ਗ੍ਰਾਮ ) ਬਰਾਮਦ ਹੋਈ।
ਪਾਕਿਸਤਾਨ ਦੇ ਨਸ਼ਾ ਤਸਕਰ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਅਤੇ ਲਗਾਤਰ ਭਾਰਤ ਵਿੱਚ ਕਿਸੇ ਨਾ ਕਿਸੇ ਤਰੀਕੇ ਹੈਰੋਇਨ ਭੇਜਣ ਦੀ ਕੋਸ਼ਿਸ਼ ਕਾਰਦੇ ਰਹਿੰਦੇ ਹਨ ਅਤੇ ਬੀ ਐਸ ਐਫ ਅਤੇ ਪੰਜਾਬ ਪੁਲਿਸ ਪਾਕਿਸਤਾਨ ਅਤੇ ਭਾਰਤ ਦੇ ਨਸ਼ਾ ਤਸਕਰਾਂ ਦੇ ਨਾ ਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੰਦੇ ਹਨ ਅਤੇ ਤਾਜ਼ਾ ਮਾਮਲੇ ਦੀ ਗਲ ਕਰੀਏ ਤਾਂ ਪੰਜਾਬ ਦੇ ਜਿਲਾ ਫਿਰੋਜਪੁਰ ਦੇ ਕਸਬਾ ਮਮਦੋਟ ਵਿੱਚ ਪੰਜਾਬ ਪੁਲੀਸ ਨੂੰ ਵਡੀ ਕਾਮਯਾਬੀ ਹਾਸਿਲ ਹੋਈ ਸਰਹੱਦੀ ਪਿੰਡ ਦੋਨਾ ਰਹਿਮਤ ਵਾਲਾ ਦੇ ਰਕਬੇ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ , ਜਿਸ ਦੌਰਾਨ ਕਣਕ ਦੇ ਵਿਚਕਾਰ ਕੁਝ ਨਿਸ਼ਾਨ ਦਿਖਾਈ ਦਿੱਤੇ।ਜਦੋ ਉਸ ਜਗਾਹ ਨੂੰ ਪੁੱਟ ਕੇ ਵੇਖਿਆ ਗਿਆ ਉਸ ਵਿਚੋ ਪੋਲੀਥੀਨ ਵਿਚ ਲਪੇਟਿਆ ਚਾਇਨਾਂ ਦਾ ਬਣਿਆ ਹੋਇਆ 38 ਬੋਰ ਪਿਸਟਲ , 2 ਮੈਗਜ਼ੀਨ , 12 ਰੌਦ ਅਤੇ 2 ਪੈਕਟ ਹੈਰੋਇਨ ( ਵਜਨ 2:ਕਿਲੋ ਗ੍ਰਾਮ ) ਬਰਾਮਦ ਹੋਈ।
ਹਥਿਆਰਾਂ ਦੀ ਖੇਪ ਕੀਤੀ ਬਰਾਮਦ
ਜਿਸ ਵਿਚ ਥਾਨਾ ਮਮਦੋਟ ਦੀ ਪੁਲਿਸ ਵੱਲੋਂ ਸਰਹੱਦੀ ਖੇਤਰ ਵਿਚੋ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ ਹੈ।ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਨਾ ਮਮਦੋਟ ਦੇ ਮੁਖੀ ਇੰਸਪੈਕਟਰ ਲੇਖ ਰਾਜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਹਨਾਂ ਵੱਲੋ ਪੁਲਿਸ ਪਾਰਟੀ ਸਮੇਤ ਸ਼ੱਕ ਦੇ ਅਧਾਰ ਤੇ ਉਹਨਾਂ ਦੱਸਿਆਂ ਕਿ ਸਰਹੱਦੀ ਪਿੰਡ ਦੋਨਾ ਰਹਿਮਤ ਵਾਲਾ ਦੇ ਰਕਬੇ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ , ਜਿਸ ਦੌਰਾਨ ਕਣਕ ਦੇ ਵਿਚਕਾਰ ਕੁਝ ਨਿਸ਼ਾਨ ਦਿਖਾਈ ਦਿੱਤੇ।ਜਦੋ ਉਸ ਜਗਾਹ ਨੂੰ ਪੁੱਟ ਕੇ ਵੇਖਿਆ ਗਿਆ ਉਸ ਵਿਚੋ ਪੋਲੀਥੀਨ ਵਿਚ ਲਪੇਟਿਆ ਚਾਇਨਾਂ ਦਾ ਬਣਿਆ ਹੋਇਆ 38 ਬੋਰ ਪਿਸਟਲ , 2 ਮੈਗਜ਼ੀਨ , 12 ਰੌਦ ਅਤੇ 2 ਪੈਕਟ ਹੈਰੋਇਨ ( ਵਜਨ 2:ਕਿਲੋ ਗ੍ਰਾਮ ) ਬਰਾਮਦ ਹੋਈ। ਸਾਰੀ ਖੇਪ ਨੂੰ ਕਬਜੇ ਵਿਚ ਲੈ ਕੇ ਅਣਪਛਾਤੇ ਤਸਕਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਉਹਨਾਂ ਦੱਸਿਆ ਕਿ ਜਿਸ ਜਗਾ ਤੋ ਇਹ ਖੇਪ ਬਰਾਮਦ ਹੋਈ ਹੈ , ਉਹ ਥਾਂ ਹਿੰਦ – ਪਾਕਿ ਬਾਰਡਰ ਤੋ ਕਰੀਬ ਇੱਕ ਕਿਲੋਮੀਟਰ ਭਾਰਤ ਵਾਲੇ ਪਾਸੇ ਹੈ , ਇਸ ਥਾਂ ਤੇ ਇਹ ਖੇਪ ਕਿਸ ਤਰ੍ਹਾਂ ਪਹੁੰਚੀ , ਉਸਦੀ ਜਾਂਚ ਜਾਰੀ ਹੈ।ਇਸ ਮੌਕੇ ਸਹਾਇਕ ਸਬ ਇੰਸਪੈਕਟਰ ਹਰਮੀਤ ਚੰਦ , ਸਹਾਇਕ ਥਾਨੇਦਾਰ ਅਮਰਜੀਤ ਸਿੰਘ , ਮੁੱਖ ਮੁਨਸੀ ਤਿਲਕ ਰਾਜ ਅਤੇ ਬੀ.ਐਸ.ਐਫ ਦੇ ਅਧਿਕਾਰੀ ਹਾਜ਼ਰ ਸਨ ।
Input: ਸੰਨੀ ਚੋਪੜਾ