Fund for Water : ‘ਜਲ ਸਪਲਾਈ ਸੁਧਾਰ ਤੇ ਹੋਰ ਕੰਮਾਂ ਲਈ ਖਰਚੇ ਜਾਣਗੇ-7.45 ਕਰੋੜ’

Published: 

02 Mar 2023 21:23 PM

Public Welfare Schemes: ਇਸਦੇ ਤਹਿਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਤੇ ਹੋਰ ਸਹੂਲਤਾਂ ਦੇਣ ਲਈ ਕਦਮ ਵਧਾ ਰਹੀ ਹੈ।

Fund for Water : ਜਲ ਸਪਲਾਈ ਸੁਧਾਰ ਤੇ ਹੋਰ ਕੰਮਾਂ ਲਈ ਖਰਚੇ ਜਾਣਗੇ-7.45 ਕਰੋੜ

ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਜਲ ਸਪਲਾਈ ਸੁਧਾਰ ਤੇ ਹੋਰ ਕੰਮਾਂ ਲਈ 7.45 ਕਰੋੜ ਖਰਚੇਗੀ, Punjab government will spend 7.45 crores for water supply improvement and other works

Follow Us On

ਪੰਜਾਬ ਨਿਊਜ: ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ (Inderbir Singh Nijhar) ਜਲੰਧਰ ਪਹੁੰਚ, ਜਿਥੇ ਉਨ੍ਹਾਂ ਨੇ ਕੇ ਜਲ ਸਪਲਾਈ ਪ੍ਰਣਾਲੀ ਤੇ ਹੋਰ ਪ੍ਰੋਜੈਕਟਾਂ ਵਿੱਚ ਸੁਧਾਰ ਕਰਨ ਦੇ ਲ਼ਈ 7.45 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਹੈ । ਮੰਤਰੀ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਉਨਾਂ ਦੀ ਸਰਕਾਰ ਵਚਨਬੱਧ ਹੈ, ਨਿੱਝਰ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਪਾਣੀ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।

‘ਜਲੰਧਰ ਦੇ ਟਿਊਬਵੈਲਾਂ ਦੀ ਸੰਭਾਲ ਕਰੇਗੀ ਸਰਕਾਰ’

ਡਾ.ਨਿੱਝਰ ਨੇ ਕਿਹਾ ਕਿ ਜਲੰਧਰ ਵਿੱਖੇ ਜੋਨ-2 ਦੇ 74 ਟਿਊਬਵੈਲਾਂ ਦਾ ਅਤੇ ਜੋਨ-3 ਦੇ 103 ਟਿਊਬਵੈਲਾਂ ਦਾ ਸੰਚਾਲਨ, ਸਾਂਭ ਸੰਭਾਲ ਅਤੇ ਇਲੈਕਟ੍ਰਿਕਲ ਮੁਰੰਮਤ ਕਰਨ ਤੇ ਤਕਰੀਬਨ 2.12 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਜੋਨ-4 ਦੇ 118 ਟਿਊਬਵੈਲਾਂ ਦਾ ਅਤੇ ਜੋਨ-6 ਵਿੱਚ 104 ਟਿਊਬਵੈਲਾਂ ਦੇ ਸੰਚਾਲਨ, ਰੱਖ-ਰਖਾਅ ਅਤੇ ਇਲੈਕਟ੍ਰਿਕਲ ਮੁਰੰਮਤ ਕਰਵਾਉਣ ਲਈ ਤਕਰੀਬਨ 1.69 ਅਤੇ 1.80 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਜਲੰਧਰ ਦੇ ਕੰਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਵਾਰਡਾਂ ਵਿੱਖੇ ਜਲ ਸਪਲਾਈ ਅਤੇ ਸੀਵਰ ਲਾਈਨਾਂ ਦੇ ਸਾਲਾਨਾ ਰੱਖ-ਰਖਾਅ ਅਤੇ ਆਊਟ ਸੋਰਸ ਅਧਾਰ ਤੇ ਸੇਵਾਵਾਂ ਹਾਇਰ ਕਰਨ ਲਈ ਤਕਰੀਬਨ 1.84 ਕਰੋੜ ਰੁਪਏ ਖਰਚ ਕੀਤੇ ਜਾਣਗੇ।

‘ਵੈੱਬਸਾਈਟ ‘ਤੇ ਉਪਲਬੱਧ ਹੈ ਸਾਰੀ ਜਾਣਕਾਰੀ’

ਮੰਤਰੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਨ੍ਹਾਂ ਕੰਮਾਂ ਲਈ ਦਫ਼ਤਰੀ ਪ੍ਰਕਿਰਿਆ ਪਹਿਲਾਂ ਹੀ ਸੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਇਨ੍ਹਾਂ ਕੰਮਾਂ ਲਈ ਈ-ਟੈਂਡਰ ਪੰਜਾਬ ਸਰਕਾਰ ਦੀ ਵੈੱਬਸਾਈਟ www.eproc.punjab.gov.in ‘ਤੇ ਅਪਲੋਡ ਕਰ ਦਿੱਤੇ ਹਨ । ਜੇਕਰ ਇਨ੍ਹਾਂ ਟੈਂਡਰਾਂ ਵਿੱਚ ਕਿਸੇ ਕਿਸਮ ਦੀ ਸੋਧ ਕਰਨ ਦੀ ਲੋੜ ਪੈਂਦੀ ਹੈ ਤਾਂ ਇਸ ਸਬੰਧੀ ਜਾਣਕਾਰੀ ਇਸੇ ਵੈੱਬਸਾਈਟ ‘ਤੇ ਉਪਲਬੱਧ ਕਰਵਾਈ ਜਾਵੇਗੀ।

‘ਭ੍ਰਿਸ਼ਟਾਚਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ’

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਇਸ ਲਈ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਭ੍ਰਿਸ਼ਟਾਚਾਰ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ । ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਭਾਗ ਦੇ ਕੰਮਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ ।

https://tv9punjabi.com/ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ