ਰਾਜਪਾਲ ਨੇ ਪੀਐੱਮ ਨਾਲ ਮਿਲਕੇ ਪੰਜਾਬ ‘ਚ ਵੱਧ ਰਹੇ ਨਸ਼ੇ ‘ਤੇ ਜਤਾਈ ਚਿੰਤਾ, ਤਿੰਨ ਸੂਬਿਆਂ ਦੀ ਜਿੱਤੇ ‘ਤੇ ਦਿੱਤੀ ਵਧਾਈ

Updated On: 

04 Dec 2023 17:37 PM

ਨਵੀਂ ਦਿੱਲੀ ਵਿਖੇ ਪੀਐੱਮ ਆਫਿਸ ਵਿੱਚ ਪੰਜਾਬ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਨਵਾਰੀ ਲਾਲ ਪੁਰੋਹਿਤ ਨੇ ਪੀਐੱਮ ਨੂੰ ਤਿੰਨ ਸੂਬਿਆਂ ਵਿੱਚ ਹੋਈ ਜਿੱਤ ਦੀ ਵਧਾਈ ਦਿੱਤੀ ਹੈ। ਇਸ ਦੌਰਾਨ ਰਾਜਪਾਲ ਨੇ ਪੀਐੱਮ ਨਾਲ ਕਈ ਅਹਿਮ ਮੁੱਦਿਆਂ ਤੇ ਵੀ ਚਰਚਾ ਕੀਤੀ।

ਰਾਜਪਾਲ ਨੇ ਪੀਐੱਮ ਨਾਲ ਮਿਲਕੇ ਪੰਜਾਬ ਚ ਵੱਧ ਰਹੇ ਨਸ਼ੇ ਤੇ ਜਤਾਈ ਚਿੰਤਾ, ਤਿੰਨ ਸੂਬਿਆਂ ਦੀ ਜਿੱਤੇ ਤੇ ਦਿੱਤੀ ਵਧਾਈ
Follow Us On

ਪੰਜਾਬ ਨਿਊਜ। ਤਿੰਨ ਸੂਬਿਆਂ ਵਿੱਚ ਡੱਟਵੀਂ ਜਿੱਤ ਤੋਂ ਬਾਅਦ ਅੱਜ ਪੰਜਾਬ (Punjab) ਦੇ ਗਵਰਨਰ ਨੇ ਦਿੱਲੀ ਵਿਖੇ ਪੀਐੱਮ ਮੋਦੀ ਨਾਲ ਮੁਲਾਕਾਤ ਕੀਤੀ। ਇਸ ਸਬੰਧ ਵਿੱਚ ਪੀਐੱਮ ਅਫਿਸ ਵੱਲੋਂ ਇੱਕ ਫੋਟੋ ਜਾਰੀ ਕੀਤੀ ਗਈ ਜਿਸ ਵਿੱਚ ਬਨਵਾਰੀ ਲਾਲ ਪੁਰੋਹਿਤ ਪੀਐੱਮ ਨੂੰ ਗੁਲਦਸਤਾ ਦੇ ਰਹੇ ਨੇ। ਇਸ ਦੌਰਾਨ ਪੁਰੋਹਿਤ ਨੇ ਪੀਐੱਮ ਨਾਲ ਪੰਜਾਬ ਦੇ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਦਿੱਲੀ ਵਿਖੇ ਪੀਐੱਮ ਆਫਿਸ ਵਿੱਚ ਹੋਈ ਹੈ।

ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿੱਚ ਜਿਹੜਾ ਨਸ਼ਾ ਵੱਧ ਰਿਹਾ ਹੈ ਉਹ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਪੁਰੋਹਿਤ ਨੇ ਬੀਜੇਪੀ (BJP) ਨੂੰ ਜਿਹੜੀ ਤਿੰਨ ਸੂਬਿਆਂ ਵਿੱਚ ਜਿੱਤ ਮਿਲੀ ਹੈ ਉਸਦੀ ਵੀ ਪੀਐੱਮ ਨੂੰ ਵਧਾਈ ਦਿੱਤੀ।

ਸੀਐੱਮ ਅਤੇ ਰਾਜਪਾਲ ਵਿਚਾਲੇ ਤਣਾਅ

ਜਿਵੇਂ ਸਭ ਨੂੰ ਪਤਾ ਹੈ ਕਿ ਰਾਜਪਾਲ ਪੁਰੋਹਿਤ (Governor Purohit) ਅਤੇ ਸੀਐੱਮ ਵਿਚਾਲੇ ਕਾਫੀ ਤਣਾਅ ਚੱਲ ਰਿਹ ਹੈ। ਇਹ ਮਾਮਲਾ ਏਨਾ ਭੱਖ ਗਿਆ ਸੀ ਕਿ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਸੁਪਰੀਮ ਕੋਰਟ ਤੋਂ ਪੰਜਾਬ ਦੇ ਰਾਜਪਾਲ ਨੂੰ ਫਟਕਾਰ ਪੈਣ ਤੋਂ ਬਾਅਦ ਰਾਜਪਾਲ ਨੂੰ ਨਿਰਦੇਸ਼ ਦਿੱਤਾ ਗਿਆ ਕਿ ਜਿਹੜੇ ਬਿੱਲ ਪੈਡਿੰਗ ਪਏ ਹਨ ਉਨ੍ਹਾਂ ਨੂੰ ਮਨਜੂਰੀ ਦਿਓ। ਸੁਪਰੀਮ ਕੋਰਟ ਨੇ ਰਾਜਪਾਲ ਤੇ ਤਲਖ ਟਿੱਪਣੀ ਕਰਦਿਆਂ ਕਿਹਾ ਸੀ ਤੁਸੀ ਅੱਗ ਨਾਲ ਖੇਡ ਰਹੇ ਹੋ। ਭਗਵੰਤ ਮਾਨ ਇਸ ਬਾਰੇ ਤਾਂ ਜਨਤਕ ਤੌਰ ਤੇ ਕਹਿੰਦੇ ਸਨ ਰਾਜਪੁਲ ਚੁਣੇ ਹੋਇਆ ਵਿਅਕਤੀ ਨਹੀਂ ਹਨ। ਪੰਜਾਬ ਦੇ ਲੋਕਾਂ ਨੇ ਆਪ ਸਰਕਾਰ ਨੂੰ ਚੁਣਿਆ ਹੈ।

ਸੁਪਰੀਮ ਕੋਰਟ ਨੇ ਰਾਜਪਾਲ ਨੂੰ ਦਿੱਤਾ ਇਹ ਨਿਰਦੇਸ਼

ਰਾਜਪਾਲ ਨੂੰ ਜਿਵੇਂ ਹੀ ਸੁਪਰੀਮ ਕੋਰਟ ਚੋਂ ਨਿਰਦੇਸ਼ ਮਿਲਿਆ ਉਨ੍ਹਾਂ ਨੇ ਤਿੰਨ ਚੋਂ ਦੋ ਬਿੱਲਾਂ ਨੂੰ ਮਨਜੂਰੀ ਦੇ ਦਿੱਤੀ। ਹਾਲਾਂਕਿ ਸਦਨ ਵਿੱਚ ਪਾਸ ਹੋਏ ਬਿੱਲ ਹਾਲੇ ਵੀ ਰਾਜਪਾਲ ਕੋਲ ਮਨਜੂਰੀ ਲਈ ਪਏ ਹਨ। ਇਨ੍ਹਾਂ ਨੂੰ ਮਨਜੂਰੀ ਕਦੋਂ ਮਿਲੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ