Moosewala ਦਾ ਬੁੱਤ ਲਗਾਉਣ ਨੂੰ ਲੈ ਕੇ ਵਿਵਾਦ, ਪਿੰਡ ਜਵਾਰਕੇ ‘ਚ ਪਰਿਵਾਰ ਨੇ ਮੰਗੀ ਥਾਂ, ਮੰਦਿਰ ਕਮੇਟੀ 29 ਨੂੰ ਲਵੇਗੀ ਫੈਸਲਾ
ਮੰਦਰ ਕਮੇਟੀ ਦਾ ਕਹਿਣਾ ਹੈ ਕਿ ਜ਼ਮੀਨ ਮੰਦਰ ਦੀ ਹੈ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਕੰਧ ਦੇ ਆਲੇ-ਦੁਆਲੇ ਜਗ੍ਹਾ ਦੇਣ ਲਈ ਕਿਹਾ ਹੈ, ਤਾਂ ਜੋ ਇਸ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਮੰਦਰ ਕਮੇਟੀ ਦੀ ਮੀਟਿੰਗ 29 ਮਈ ਨੂੰ ਹੋਵੇਗੀ ਤਾਂ ਜੋ ਕੋਈ ਵੀ ਢੁੱਕਵਾਂ ਫੈਸਲਾ ਲਿਆ ਸਕੇ।
ਦੁਨੀਆਂ ਭਰ ਜਾਣਿਆਂ ਜਾਂਦਾ ਹੈ ਮੂਸੇਵਾਲਾ-ਸਰਪੰਚ
ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਜਵਾਹਰਕੇ (Jawaharke) ਦਾ ਨਾਂ ਸਿੱਧ ਮੂਸੇਵਾਲਾ ਕਰਕੇ ਦੁਨੀਆਂ ਭਰ ਵਿੱਚ ਜਾਣਿਆ ਜਾ ਰਿਹਾ ਹੈ। ਵਿਦੇਸ਼ਾਂ ਤੋਂ ਵੀ ਲੋਕ ਇਸ ਥਾਂ ‘ਤੇ ਆ ਕੇ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਕਰਦੇ ਹਨ ਅਤੇ 29 ਮਈ ਦੀ ਘਟਨਾ ਬਾਰੇ ਜਾਣਦੇ ਹਨ।‘ਮੰਦਰ ਕਮੇਟੀ 29 ਮਈ ਨੂੰ ਫੈਸਲਾ ਲਵੇਗੀ’
ਮੰਦਰ ਕਮੇਟੀ ਨੇ ਕਿਸੇ ਵੀ ਵਿਵਾਦ ਤੋਂ ਇਨਕਾਰ ਕੀਤਾ ਹੈ। ਮੰਦਰ ਕਮੇਟੀ (Temple Committee) ਦਾ ਕਹਿਣਾ ਹੈ ਕਿ ਜ਼ਮੀਨ ਮੰਦਰ ਦੀ ਹੈ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਕੰਧ ਦੇ ਆਲੇ-ਦੁਆਲੇ ਜਗ੍ਹਾ ਦੇਣ ਲਈ ਕਿਹਾ ਹੈ, ਤਾਂ ਜੋ ਇਸ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਮੰਦਰ ਕਮੇਟੀ ਦੀ ਮੀਟਿੰਗ 29 ਮਈ ਨੂੰ ਹੋਵੇਗੀ, ਜੋ ਵੀ ਢੁੱਕਵਾਂ ਫੈਸਲਾ ਲਿਆ ਜਾਵੇਗਾ।ਗੋਲੀ ਮਾਰਕੇ ਕੇ ਕੀਤਾ ਸੀ ਕਤਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਜਵਾਹਰਕੇ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਦੇ ਸਮੇਂ ਉਹ ਦੋ ਰਿਸ਼ਤੇਦਾਰਾਂ ਨਾਲ ਬਿਨਾਂ ਗੰਨਮੈਨ ਦੇ ਥਾਰ ਜੀਪ ਵਿੱਚ ਸਫ਼ਰ ਕਰ ਰਿਹਾ ਸੀ। ਉਸ ਦੇ ਕਤਲ ਦੀ ਜ਼ਿੰਮੇਵਾਰੀ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਲਈ ਸੀ। ਮੂਸੇਵਾਲਾ ਨੂੰ 6 ਸ਼ੂਟਰਾਂ ਨੇ ਗੋਲੀ ਮਾਰ ਦਿੱਤੀ ਸੀ। ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ
Follow Us
