ਕੈਨੇਡਾ ਤੋਂ ਗੁਰਦਾਸਪੁਰ ਦੇ ਨੌਜਵਾਨ ਦੀ ਡੈੱਡ ਬਾਡੀ ਪਹੁੰਚਾਈ ਗਈ ਘਰ, 20 ਜੁਲਾਈ ਨੂੰ ਹਾਰਟ ਅਟੈਕ ਨਾਲ ਹੋਈ ਸੀ ਮੌਤ

Updated On: 

05 Aug 2023 18:14 PM

ਮ੍ਰਿਤਕ ਦੇ ਪਿਤਾ ਅਸਵਨੀ ਮਹਿਰਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਬੇਟਾ 26 ਜੂਨ ਨੂੰ ਕਨੇਡਾ ਦੇ ਵੈਨਕੂਵਰ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਿਆ ਸੀ ਉਹ ਆਪਣੇ ਇੱਕ ਦੋਸਤ ਦੇ ਨਾਲ ਕਮਰੇ ਦੇ ਵਿੱਚ ਰਹਿੰਦਾ ਸੀ ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਕੰਮ ਖ਼ਤਮ ਕਰਕੇ ਰਾਤ ਨੂੰ ਸੌਂ ਗਿਆ ਪਰ 20 ਜੁਲਾਈ ਦੀ ਸਵੇਰ ਨੂੰ ਉਹ ਉੱਠ ਨਹੀਂ ਸਕਿਆ।

ਕੈਨੇਡਾ ਤੋਂ ਗੁਰਦਾਸਪੁਰ ਦੇ ਨੌਜਵਾਨ ਦੀ ਡੈੱਡ ਬਾਡੀ ਪਹੁੰਚਾਈ ਗਈ ਘਰ, 20 ਜੁਲਾਈ ਨੂੰ ਹਾਰਟ ਅਟੈਕ ਨਾਲ ਹੋਈ ਸੀ ਮੌਤ
Follow Us On

ਗੁਰਦਾਸਪੁਰ। ਚੰਗੇ ਭਵਿੱਖ ਦੀ ਤਲਾਸ ਦੇ ਵਿੱਚ ਵਿਦੇਸ਼ ਗਏ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਅਚਾਨਕ ਮੌਤ ਹੋ ਗਈ। ਰਜਤ ਮਹਿਰਾ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ 26 ਜੂਨ ਨੂੰ ਸਟੱਡੀ ਵੀਜ਼ਾ ਲੈ ਕੇ ਐਮ ਬੀਏ ਦੀ ਪੜਾਈ ਵਾਸਤੇ ਕੈਨੇਡਾ (Canada) ਗਿਆ ਸੀ ਲੇਕਿਨ 20 ਜੁਲਾਈ ਨੂੰ ਹਾਰਟ ਅਟੈਕ ਦੀ ਵਜ੍ਹਾ ਦੇ ਨਾਲ ਉਸ ਦੀ 21 ਦਿਨ ਬਾਅਦ ਹੀ ਮੌਤ ਹੋ ਗਈ। ਤੇ ਅੱਜ 16 ਦਿਨ ਬਾਅਦ ਉਸ ਦੀ ਡੈੱਡ ਬੋਡੀ ਭਾਰਤ ਗੁਰਦਾਸਪੁਰ ਪਹੁੰਚੀ. ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਮ੍ਰਿਤਕ ਦੇਹ ਘਰ ਪਹੁੰਚਦੇ ਹੀ ਇਲਾਕੇ ਵਿੱਚ ਮਾਤਮ ਛਾ ਗਿਆ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।

ਮ੍ਰਿਤਕ ਦੇ ਪਿਤਾ ਅਸਵਨੀ ਮਹਿਰਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਬੇਟਾ 26 ਜੂਨ ਨੂੰ ਕਨੇਡਾ ਦੇ ਵੈਨਕੂਵਰ (Vancouver) ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਿਆ ਸੀ ਉਹ ਆਪਣੇ ਇੱਕ ਦੋਸਤ ਦੇ ਨਾਲ ਕਮਰੇ ਦੇ ਵਿੱਚ ਰਹਿੰਦਾ ਸੀ ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਕੰਮ ਖ਼ਤਮ ਕਰਕੇ ਰਾਤ ਨੂੰ ਸੌਂ ਗਿਆ ਪਰ 20 ਜੁਲਾਈ ਦੀ ਸਵੇਰ ਨੂੰ ਉਹ ਉੱਠ ਨਹੀਂ ਸਕਿਆ। ਪਤਾ ਲੱਗਾ ਕਿ ਉਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ।

ਪੰਜਾਬ ਸਰਕਾਰ ਨੇ ਨਹੀਂ ਕੀਤੀ ਮਦਦ-ਪੀੜਤ ਪਰਿਵਾਰ

ਇਸ ਤੋਂ ਬਾਅਦ ਉਨਾਂ ਨੇ ਨੇ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਅਤੇ ਉਸਦੀ ਮ੍ਰਿਤਕ ਦੇਹ ਗੁਰਦਾਸਪੁਰ ਭੇਜਣ ਦੇ ਲਈ ਅਪੀਲ ਕੀਤੀ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਡੈਡ ਬੌਡੀ ਭਾਰਤ ਲਿਆਉਣ ਦੇ ਲਈ ਭਾਜਪਾ ਦੇ ਸਾਂਸਦ ਸਨੀ ਦਿਓਲ ਦੇ ਓ ਐਸਡੀ ਨੇ ਮਦਦ ਕੀਤੀ ਹੈ ਜਦਕਿ ਸਥਾਨਕ ਪੰਜਾਬ ਸਰਕਾਰ (Punjab Govt) ਦੇ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ। ਅੰਤਿਮ ਸੰਸਕਾਰ ਵੱਡੇ ਗਿਣਤੀ ਵਿੱਚ ਲੋਕਾਂ ਨੇ ਰਜਤ ਮਹਿਰਾ ਨੂੰ ਸ਼ਰਧਾਂਜਲੀ ਦਿੱਤੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ