ਸਾਂਝਾ ਮੋਰਚਾ ਜ਼ੀਰਾ ਦੀ ਹਮਾਇਤ ਲਈ ਭਾਕਿਯੂ ਸਿੱਧੂਪੁਰ ਦਾ ਜੱਥਾ ਹੋਇਆ ਰਵਾਨਾ

Published: 

17 Jan 2023 11:30 AM

ਸਾਂਝਾ ਮੋਰਚਾ ਜ਼ੀਰਾ ਦੀ ਹਮਾਇਤ ਲਈ ਭਾਕਿਯੂ ਸਿੱਧੂਪੁਰ ਦਾ ਜੱਥਾ ਹੋਇਆ ਰਵਾਨਾ ਮਾਨਸਾ ਪਿਛਲੇ 174 ਦਿਨਾਂ ਤੋਂ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਚੱਲ ਰਹੇ ਸਾਂਝਾ ਮੋਰਚਾ ਜ਼ੀਰਾ ਦੀ ਹਮਾਇਤ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦਾ ਕਰੀਬ 100 ਕਿਸਾਨਾਂ ਦਾ ਜੱਥਾ ਜਿਲਾ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਰਵਾਨਾ ਹੋ ਗਿਆ ਹੈ ।

ਸਾਂਝਾ ਮੋਰਚਾ ਜ਼ੀਰਾ ਦੀ ਹਮਾਇਤ ਲਈ ਭਾਕਿਯੂ ਸਿੱਧੂਪੁਰ ਦਾ ਜੱਥਾ ਹੋਇਆ ਰਵਾਨਾ
Follow Us On

ਸਾਂਝਾ ਮੋਰਚਾ ਜ਼ੀਰਾ ਦੀ ਹਮਾਇਤ ਲਈ ਭਾਕਿਯੂ ਸਿੱਧੂਪੁਰ ਦਾ ਜੱਥਾ ਹੋਇਆ ਰਵਾਨਾ ਮਾਨਸਾ ਪਿਛਲੇ 174 ਦਿਨਾਂ ਤੋਂ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਚੱਲ ਰਹੇ ਸਾਂਝਾ ਮੋਰਚਾ ਜ਼ੀਰਾ ਦੀ ਹਮਾਇਤ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦਾ ਕਰੀਬ 100 ਕਿਸਾਨਾਂ ਦਾ ਜੱਥਾ ਜਿਲਾ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਰਵਾਨਾ ਹੋ ਗਿਆ ਹੈ ।

ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਚੱਲ ਰਿਹਾ ਮੋਰਚਾ ਜ਼ੀਰਾ

ਪੱਤਰਕਾਰਾਂ ਨੂੰ ਮੁਖ਼ਾਤਿਬ ਹੁੰਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣ ਲਈ ਵਿੱਢੇ ਸਾਂਝੇ ਸੰਘਰਸ਼ ਨੂੰ ਜਿੱਤਣ ਲਈ ਜੱਥੇਬੰਦੀ ਵੱਲੋਂ ਵਰਕਰਾਂ ਨੂੰ ਹਰ ਵਕਤ ਤਤਪਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਸੂਬਾ ਸਰਕਾਰ ਹੁਣ ਆਪਣੀ ਢੀਠਤਾਈ ਦੀ ਹੱਦ ਪਾਰ ਕਰ ਚੁੱਕੀ ਹੈ ਅਤੇ ਵੋਟਾਂ ਬਟੋਰ ਕੇ ਮੱਕਾਰੀ ਕਰਨ ਵਾਲੀ ਸਰਕਾਰ ਤੋਂ ਲੋਕ ਅੱਕ ਚੁੱਕੇ ਹਨ । ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਇਨਸਾਫ਼ ਦੀ ਤਾਕ ਵਿੱਚ ਕਰੀਬ ਸੱਤ ਮਹੀਨਿਆਂ ਤੋਂ ਬੈਠੇ ਲੋਕਾਂ ਦੀ ਆਵਾਜ ਨੂੰ ਛਿੱਕੇ ਟੰਗ ਕੇ ਉਨ੍ਹਾਂ ਦੇ ਟੈਕਸ ਦਾ ਕਰੀਬ 20 ਕਰੋੜ ਰੁਪਏ ਕਾਰਪੋਰੇਟ ਦੀਆਂ ਜੇਬਾਂ ਵਿੱਚ ਪਾ ਕੇ ਸਰਕਾਰ ਨੇ ਲੋਕਦੋਖੀ ਹੋਣ ਦਾ ਸਬੂਤ ਦੇ ਦਿੱਤਾ ਹੈ ਪਰ ਆਏ ਦਿਨ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਲੋਕਾਂ ਦੀਆਂ ਜਾਨਾਂ ਆਜਾਈ ਜਾ ਰਹੀਆਂ ਹਨ ਅਤੇ ਸਰਕਾਰ ਠੋਸ ਸਬੂਤਾਂ ਦਾ ਹਵਾਲਾ ਦੇ ਕੇ ਠੋਸ ਕਦਮ ਚੁੱਕਣ ਤੋਂ ਦੂਰੀ ਬਣਾਈ ਬੈਠੀ ਹੈ ।

ਸੰਘਰਸ਼ਾਂ ਤੇ ਟੇਕ ਰੱਖਣੀ ਚਾਹੀਦੀ ਹੈ

ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਇੰਨਾਂ ਗੁੰਮਰਾਹਕੁੰਨ ਸਰਕਾਰਾਂ ਦਾ ਪਿੱਛਾ ਛੱਡ ਕੇ ਸੰਘਰਸ਼ਾਂ ਤੇ ਟੇਕ ਰੱਖਣੀ ਚਾਹੀਦੀ ਹੈ । ਲੋਕਾਂ ਦੇ ਸਾਂਝਾ ਮੋਰਚਾ ਜ਼ੀਰਾ ਵਿੱਚ ਲੜਨ ਦੇ ਜਜ਼ਬੇ ਨੂੰ ਦੇਖਦੇ ਹੋਏ ਉਹ ਦਿਨ ਦੂਰ ਨਹੀ ਜਦ ਕਿਰਤੀ ਵਰਗ ਦਾ ਸੂਰਜ ਉਠੇਗਾ ਅਤੇ ਇਸ ਹਨੇਰ ਗਰਦੀ ਨੂੰ ਉੱਡਾ ਕੇ ਲੈ ਜਾਵੇਗਾ । ਇਸ ਮੌਕੇ ਬਲਾਕ ਮਾਨਸਾ ਆਗੂ ਰੂਪ ਸਿੰਘ ਖਿਆਲਾ ਕਲਾਂ ਸਮੇਤ ਬੂਟਾ ਸਿੰਘ ਅਕਲੀਆ, ਸੁਖਵਿੰਦਰ ਸਿੰਘ ਅਤਲਾ ਖੁਰਦ, ਮੱਖਣ ਸਿੰਘ ਅਤਲਾ ਕਲਾਂ, ਕਾਕਾ ਸਿੰਘ ਭੈਣੀ ਬਾਘਾ ਮੌਜੂਦ ਰਹੇ।

Input: ਭੁਪਿੰਦਰ ਸਿੰਘ ਮਾਨਸਾ