ਪੀਐੱਮ ਮੋਦੀ ਨੂੰ ਲਾਲ ਕਿਲ੍ਹਾ ਵਿਖੇ ਨਾ ਲਹਿਰਾਉਣ ਦਿੱਤਾ ਜਾਵੇ ਤਿਰੰਗਾ, ਅੱਤਵਾਦੀ ਪੰਨੂ ਦੀ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼

Updated On: 

05 Aug 2023 21:13 PM

ਗੁਰਪਤਵੰਤ ਪੰਨੂ ਨੇ ਹੁਣ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧ ਵਿੱਚ ਪੰਨੂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਜਿਸ ਵਿੱਚ ਉਸਨੇ ਕਿਹਾ ਪੀਐੱਮ ਮੋਦੀ ਨੂੰ ਲਾਲ ਕਿਲ੍ਹੇ ਤੇ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇ।

ਪੀਐੱਮ ਮੋਦੀ ਨੂੰ ਲਾਲ ਕਿਲ੍ਹਾ ਵਿਖੇ ਨਾ ਲਹਿਰਾਉਣ ਦਿੱਤਾ ਜਾਵੇ ਤਿਰੰਗਾ, ਅੱਤਵਾਦੀ ਪੰਨੂ ਦੀ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼
Follow Us On

ਪੰਜਾਬ ਨਿਊਜ। ਖਾਲਿਸਤਾਨੀ ਅੱਤਵਾਦੀ ਸਿੱਖ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਦੀ ਕੋਸ਼ਿਸ਼ 15 ਅਗਸਤ ਨੂੰ ਦੇਸ਼ ਵਿੱਚ ਮਾਹੌਲ ਖ਼ਰਾਬ ਕਰਨ ਦੀ ਹੈ। ਵੀਡੀਓ ਜਾਰੀ ਕਰਕੇ ਪੰਨੂ ਨੇ ਕਸ਼ਮੀਰੀ ਮੁਸਲਮਾਨਾਂ ਨੂੰ ਦਿੱਲੀ ਆਉਣ ਲਈ ਕਿਹਾ ਹੈ। ਉਹ ਲੋਕਾਂ ਨੂੰ 15 ਅਗਸਤ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਨਾ ਦੇਣ ਲਈ ਭੜਕਾ ਰਿਹਾ ਹੈ। ਪੰਨੂ ਦਾ ਕਹਿਣਾ ਹੈ ਕਿ ਖਾਲਿਸਤਾਨੀ ਸਮਰਥਕ ਇਸ ਦੀ ਤਿਆਰੀ ਕਰ ਚੁੱਕੇ ਹਨ।

ਇੰਨਾ ਹੀ ਨਹੀਂ ਪੰਨੂ ਕਸ਼ਮੀਰ (Kashmir) ਦੇ ਹਾਲਾਤ ਬਾਰੇ ਗਲਤ ਜਾਣਕਾਰੀ ਦੇ ਕੇ ਮੁਸਲਿਮ ਭਾਈਚਾਰੇ ਨੂੰ ਵੀ ਭੜਕਾ ਰਿਹਾ ਹੈ। ਪੰਨੂ ਨੇ ਪਿਛਲੇ ਦਿਨੀਂ ਗੁਰੂਗ੍ਰਾਮ ‘ਚ ਮਸਜਿਦ ‘ਤੇ ਹੋਏ ਹਮਲੇ ਅਤੇ ਨੂਹ ਕਾਂਡ ਤੋਂ ਬਾਅਦ ਇਮਾਮ ਦੀ ਹੱਤਿਆ ‘ਤੇ ਵੀ ਸਵਾਲ ਚੁੱਕੇ ਹਨ।

ਪਹਿਲਾਂ ਵੀ ਦੇ ਚੁੱਕਾ ਹੈ ਧਮਕੀ

ਗੁਰਪਤਵੰਤ ਪਨੂੰ (Gurpatwant Pannu) ਅੱਤਵਾਦੀ ਪੰਨੂ ਦੀ ਇਹ ਪਹਿਲੀ ਧਮਕੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ 15 ਅਗਸਤ ਨੂੰ ਦੋ ਵਾਰ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਧਮਕੀ ਦੇ ਚੁੱਕੇ ਹਨ। ਦਰਅਸਲ ਸਿੱਖ ਫਾਰ ਜਸਟਿਸ ਦੇ ਮੈਂਬਰ ਅਤੇ ਆਪਣੇ ਕਰੀਬੀ ਦੋਸਤ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਪੰਨੂੰ ਹਿੱਲਿਆ ਹੋਇਆ ਹੈ।

ਪੈਸਿਆਂ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਭਟਕਾਉਂਦਾ ਹੈ ਪੰਨੂ

ਜਾਣਕਾਰੀ ਅਨੂਸਾਰ ISI ਦੀ ਮਦਦ ਨਾਲ ਪਨੂੰ ਪੰਜਾਬ ਤੋਂ ਖਾਲਿਸਤਾਨੀ ਮੁਹਿੰਮ ਚਲਾ ਰਿਹਾ ਹੈ। ਸਰਕਾਰ ਨੇ ਕਾਰਵਾਈ ਕਰਦੇ ਹੋਏ ਪੰਨੂ ਦੀ ਅੰਮ੍ਰਿਤਸਰ ਸਥਿਤ ਅਚਲ ਸੰਪਤੀ NIA ਵੱਲ਼ੋਂ ਜਬਤ ਵੀ ਕਰਵਾ ਦਿੱਤੀ ਹੈ। ਇਸ ਤੋਂ ਇਲਾਵਾ 2020 ਨੂੰ ਉਸਨੂੰ ਅੱਤਵਾਦੀ ਐਲਾਨਿਆ ਗਿਆ ਸੀ। ਅੱਤਵਾਦੀ ਪੰਨੂ ‘ਤੇ ਪੈਸਿਆਂ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਭਟਕਾਉਣ ਦਾ ਵੀ ਇਲਜ਼ਾਮ ਹੈ। ਇਸ ਤੋਂ ਇਲਾਵਾ ਪੰਨੂ ਤੇ ਦੰਗਿਆਂ ਲਈ ਲੋਕਾਂ ਨੂੰ ਉਕਸਾਉਣ ਦਾ ਦੇਸ਼ ਧ੍ਰੋਹ ਦਾ ਕੇਸ ਵੀ ਦਰਜ ਹੋ ਚੁੱਕਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ