ਰਾਮ ਮੰਦਿਰ ਦੀ ਤਰਜ ਤੇ ਲੁਧਿਆਣਾ ‘ਚ ਬਣਿਆ ਮੰਦਿਰ, ਅੰਦਰ ਰੱਖਿਆ ਗਿਆ ਹੈ ਰਾਮ ਸੇਤੂ ਤੋਂ ਲਿਆਂਦਾ ਗਿਆ ਪੱਥਰ

Updated On: 

13 Jan 2024 17:25 PM

ਇਸ ਮੰਦਿਰ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ ਵਾਲੇ ਆਰਕੀਟੈਕਟ ਰਾਜਸਥਾਨ ਦੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਵੱਲੋਂ ਇਸ ਮੰਦਿਰ ਨੂੰ ਬਿਨਾਂ ਸਰੀਏ ਦੇ ਬਣਾਇਆ ਜਾ ਰਿਹਾ ਹੈ ਅਤੇ ਇਸ ਮੰਦਿਰ ਦੀ ਮਨਿਆਦ ਹਜ਼ਾਰ ਸਾਲ ਦੱਸੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਮੰਦਿਰ ਨੂੰ ਹੂ-ਬ-ਹੂ ਰਾਮ ਮੰਦਿਰ ਅਯੁੱਧਿਆ ਦੀ ਤਰ੍ਹਾਂ ਦਿਖਦਾ ਹੈ।

ਰਾਮ ਮੰਦਿਰ ਦੀ ਤਰਜ ਤੇ ਲੁਧਿਆਣਾ ਚ ਬਣਿਆ ਮੰਦਿਰ, ਅੰਦਰ ਰੱਖਿਆ ਗਿਆ ਹੈ ਰਾਮ ਸੇਤੂ ਤੋਂ ਲਿਆਂਦਾ ਗਿਆ ਪੱਥਰ

ਰਾਮ ਮੰਦਿਰ ਦੀ ਤਰਜ ਤੇ ਲੁਧਿਆਣਾ 'ਚ ਬਣਿਆ ਮੰਦਿਰ

Follow Us On

ਅਯੁੱਧਿਆ ਵਿਖੇ ਬਣੇ ਭਗਵਾਨ ਸ਼੍ਰੀ ਰਾਮ ਮੰਦਿਰ ਨੂੰ ਲੈ ਕੇ ਜਿੱਥੇ ਸ਼ਰਧਾਲੂਆਂ ਦੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸੇ ਦੌਰਾਨ ਰਾਮ ਮੰਦਿਰ ਦੀ ਤਰਜ ਤੇ ਲੁਧਿਆਣਾ ਵਿੱਚ ਵੀ ਭਗਵਾਨ ਸ੍ਰੀ ਰਾਮ ਜੀ ਦਾ ਮੰਦਿਰ ਬਣਾਇਆ ਜਾ ਰਿਹਾ ਹੈ। ਇਸ ਮੰਦਿਰ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ ਵਾਲੇ ਆਰਕੀਟੈਕਟ ਰਾਜਸਥਾਨ ਦੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਵੱਲੋਂ ਇਸ ਮੰਦਿਰ ਨੂੰ ਬਿਨਾਂ ਸਰੀਏ ਦੇ ਬਣਾਇਆ ਜਾ ਰਿਹਾ ਹੈ ਅਤੇ ਇਸ ਮੰਦਿਰ ਦੀ ਮਨਿਆਦ ਹਜ਼ਾਰ ਸਾਲ ਦੱਸੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਮੰਦਿਰ ਨੂੰ ਹੂ-ਬ-ਹੂ ਰਾਮ ਮੰਦਿਰ ਅਯੁੱਧਿਆ ਦੀ ਤਰ੍ਹਾਂ ਦਿਖਦਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੱਸਟੀ ਰਮੇਸ਼ ਗਰਗ ਨੇ ਕਿਹਾ ਕਿ ਇਹ ਮੰਦਿਰ ਦਾ ਨਿਰਮਾਣ ਪਿਛਲੇ ਪੰਜ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਅਗਲੇ ਛੇ ਮਹੀਨਿਆਂ ਤੱਕ ਇਹ ਮੰਦਰ ਬਣ ਕੇ ਤਿਆਰ ਹੋ ਜਾਵੇਗਾ ਤੇ ਇਸ ਮੰਦਰ ਵਿੱਚ ਲੋਕ ਨਤਮਸਤਕ ਹੋ ਸਕਣਗੇ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਮੰਦਰ ਵਿੱਚ ਕਿਸੇ ਪ੍ਰਕਾਰ ਦੇ ਸਰੀਏ ਦਾ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਇਸ ਨੂੰ ਪੱਥਰ ਦੇ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਮੰਦਿਰ ਨੂੰ ਰਾਜਸਥਾਨ ਦੇ ਆਰਕੀਟੈਕਟ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਅਤੇ ਜੋ ਇਸ ਦੇ ਵਿੱਚ ਪੱਥਰ ਲਗਾਇਆ ਜਾ ਰਿਹਾ ਹੈ ਉਹ ਵੀ ਰਾਜਸਥਾਨ ਤੋਂ ਹੀ ਆ ਰਿਹਾ ਹੈ। ਹਾਲਾਂਕਿ ਇਸ ਮੰਦਿਰ ਵਿੱਚ ਲੱਗਣ ਵਾਲੀਆਂ ਮੂਰਤੀਆਂ ਵੀ ਜੈਪੁਰ ਤੋਂ ਆਉਣਗੀਆਂ।

ਇਸ ਤੋਂ ਇਲਾਵਾ ਟਰੱਸਟੀ ਰਮੇਸ਼ ਗਰਗ ਜ਼ਿਕਰ ਕੀਤਾ ਕਿ ਇਸ ਮੰਦਿਰ ਵਿੱਚ 31 ਹਵਨ ਕੁੰਡ ਬਣਾਏ ਗਏ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਅਯੁੱਧਿਆ ਵਿਖੇ ਬਣੇ ਰਾਮ ਮੰਦਿਰ ਨੂੰ ਲੈ ਕੇ 17 ਜਨਵਰੀ ਨੂੰ ਇੱਥੇ ਹਵਨ ਹੋਵੇਗਾ ਅਤੇ 101 ਘੰਟੇ ਇਥੇ ਚਲੇਗਾ। ਉਨ੍ਹਾਂ ਕਿਹਾ ਕਿ ਅਯੁੱਧਿਆ ਦੀ ਧਰਤੀ ਤੋਂ ਮਿੱਟੀ ਲਿਆਂਦੀ ਜਾ ਰਹੀ ਹੈ ਜੋ ਤਿਲਕ ਦੇ ਰੂਪ ਵਿੱਚ ਲੋਕਾਂ ਦੇ ਲਗਾਈ ਜਾਵੇਗੀ। ਟਰੱਸਟੀ ਰਮੇਸ਼ ਗਰਗ ਨੇ ਦੱਸਿਆ ਕਿ ਸੰਗਤਾਂ ਨੂੰ ਜੋ ਚਰਨਾਮਤ ਦਿੱਤਾ ਜਾਣਾ ਹੈ ਉਹ ਜਨਕਪੁਰੀ ਤੋਂ ਲਿਆਂਦਾ ਜਾਵੇਗਾ ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਇੱਕ ਪੱਥਰ ਰਾਮ ਸੇਤੂ ਤੋਂ ਲਿਆਂਦਾ ਗਿਆ ਹੈ ਜਿਸ ਦੇ ਦਰਸ਼ਨ ਇਥੇ ਲੋਕਾਂ ਨੂੰ ਕਰਾਏ ਜਾਣਗੇ।