ਅੰਮ੍ਰਿਤਸਰ ਦੀ ਤਰੰਨੁਮ ਬਣੀ ਸਭ ਤੋਂ ਛੋਟੀ ਉਮਰ ਦੀ ਨੇਲ ਆਰਟਿਸਟ, ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਨਾਂ ਦਰਜ
ਅੰਮ੍ਰਿਤਸਰ ਦੀ 7ਵੀਂ ਜਮਾਤ ਦੀ ਵਿਦਿਆਰਥਣ ਤਰੰਨੁਮ ਬਜਾਜ ਸਭ ਤੋਂ ਛੋਟੀ ਉਮਰ ਦੀ ਨੇਲ ਆਰਟਿਸਟ ਬਣ ਗਈ ਹੈ। ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਸ਼ਾਮਲ ਕੀਤਾ ਗਿਆ ਹੈ। ਤਰੰਨੁਮ ਬਜਾਜ ਸਿਰਫ 12 ਸਾਲ ਦੀ ਉਮਰ 'ਚ ਨੇਲ ਆਰਟਿਸਟ ਬਣ ਗਈ ਹੈ। ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਨਾਂ ਦਰਜ ਹੋਣ ਤੋਂ ਬਾਅਦ ਤਰੰਨੁਮ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।
ਅੰਮ੍ਰਿਤਸਰ ਦੀ ਰਹਿਣ ਵਾਲੀ 12 ਸਾਲਾ ਤਰੰਨੁਮ ਬਜਾਜ ਸਭ ਤੋਂ ਛੋਟੀ ਉਮਰ ਦੀ ਨੇਲ ਆਰਟਿਸਟ ਬਣ ਗਈ ਹੈ। ਉਸ ਨੇ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿਚ ਦਰਜ ਕਰਵਾ ਲਿਆ ਹੈ। ਤਰੰਨੁਮ ਨੇ ਡੇਢ ਮਹੀਨੇ ‘ਚ ਨੇਲ ਆਰਟ ਸਿੱਖੀਹੈ। ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਨਾਂ ਦਰਜ ਹੋਣ ਤੋਂ ਬਾਅਦ ਤਰੰਨੁਮ ਦੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਹੈ। ਤਰੰਨੁਮ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਦੇ ਪਿਤਾ ਨੇ ਉਸ ਦਾ ਸਾਥ ਨਹੀਂ ਦਿੱਤਾ, ਪਰ ਉਸ ਦੇ ਮਾਤਾ ਨੇ ਉਨ੍ਹਾਂ ਦੇ ਪਿਤਾ ਨੂੰ ਮਨਾ ਲਿਆ ਅਤੇ ਉਹ ਇਸ ਮੁਕਾਮ ‘ਤੇ ਪਹੁੰਚ ਗਈ।
ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸ ਦੇ ਭਰਾ ਨੇ ਵੀ ਉਸ ਦੀ ਕਾਫੀ ਮਦਦ ਕੀਤੀ ਹੈ। ਉਸ ਦੇ ਭਰਾ ਨੇ ਸੋਸ਼ਲ ਮੀਡੀਆ ‘ਤੇ ਅਕਾਊਂਟ ਬਣਾਇਆ, ਜਿਸ ਤੋਂ ਬਾਅਦ ਇੰਡੀਆ ਬੁੱਕ ਆਫ ਰਿਕਾਰਡਸ ਤੋਂ ਤਰੰਨੁਮ ਦੀ ਸਾਰੀ ਜਾਣਕਾਰੀ ਅਤੇ ਦਸਤਾਵੇਜ਼ ਮੰਗਣ ਲਈ ਕਾਲ ਆਈ। ਤਰੰਨੁਮ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਅੱਜ ਉਹ ਖੁਸ਼ ਹਨ ਕਿ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਦਾ ਮਾਣ ਵਧਾਇਆ ਹੈ।
ਤਰੰਨੁਮ ਨੇ ਕਈ ਪੁਰਸਕਾਰ ਜਿੱਤੇ
ਇਸ ਦੇ ਨਾਲ ਹੀ ਤਰੰਨੁਮ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਤਰੰਨੁਮ ਹੁਣ ਤੱਕ ਕਈ ਐਵਾਰਡ ਜਿੱਤ ਚੁੱਕੀ ਹੈ ਅਤੇ ਹੁਣ ਤਰੰਨੁਮ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ। ਤਰੰਨੁਮ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਤਰੰਨੁਮ ਦੇ ਸਾਰੇ ਸੁਪਨਿਆਂ ਨੂੰ ਪੂਰਾ ਕਰਨ ‘ਚ ਮਦਦ ਕਰਨਗੇ। ਉਹ ਹਮੇਸ਼ਾ ਤਰੰਨੁਮ ਦਾ ਸਾਥ ਦੇਣਗੇ ਅਤੇ ਤਰੰਨੁਮ ਨੂੰ ਅੱਗੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਤਰੰਨੁਮ ਦਾ ਧਿਆਨ ਸ਼ੁਰੂ ਤੋਂ ਹੀ ਡਾਂਸ ਅਤੇ ਨੇਲ ਆਰਟ ਵੱਲ ਸੀ।
ਸਭ ਤੋਂ ਛੋਟੀ ਉਮਰ ਦੀ ਨੇਲ ਆਰਟਿਸਟ
ਸਭ ਤੋਂ ਘੱਟ ਉਮਰ ਦੇ ਨੇਲ ਆਰਟਿਸਟ ਹੋਣ ਦਾ ਰਿਕਾਰਡ ਤਰੰਨੁਮ ਬਜਾਜ ਦੇ ਨਾਂ ਹੈ। ਉਸਨੇ ਪੇਸ਼ੇਵਰ ਨੇਲ ਆਰਟ ਕੋਰਸ ਪੂਰਾ ਕੀਤਾ। ਸਿਰਫ਼ 12 ਸਾਲ ਦੀ ਉਮਰ ਵਿੱਚ ਤਰੰਨੁਮ ਨੇ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਨੇਲ ਆਰਟ ਡਿਜ਼ਾਈਨ ਬਣਾਏ। ਤਰੰਨੁਮ ਦੇ ਨਾਂ ਦੀ ਪੁਸ਼ਟੀ ਡੇਢ ਮਹੀਨਾ ਪਹਿਲਾਂ 22 ਨਵੰਬਰ 2024 ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਹੋਈ ਸੀ ਅਤੇ ਹੁਣ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ।