AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਲਾਅ ਕਾਲਜ ਕਤਲਕਾਂਡ: ਪ੍ਰਿੰਸ ਰਾਜ ਨੇ ਵੀ ਤੋੜ੍ਹਿਆ ਦਮ, ਸੰਦੀਪ ਕੌਰ ਨੂੰ ਗੋਲੀ ਮਾਰ ਉਤਾਰਿਆ ਸੀ ਮੌਤ ਦੇ ਘਾਟ; ਜਾਣੋ ਪੂਰਾ ਮਾਮਲਾ

ਇਸ ਮਾਮਲੇ 'ਚ ਲੜਕੀ ਪਰਿਵਾਰ ਵੱਲੋਂ ਬੀਤੇ ਦਿਨ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ। ਹਾਲਾਂਕਿ, ਪਹਿਲਾਂ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਲੜਕੇ ਦੀ ਲਾਸ਼ ਨਹੀਂ ਦਿਖਾਈ ਜਾਂਦੀ, ਓਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ। ਉੱਥੇ ਹੀ, ਸੰਦੀਪ ਕੌਰ 'ਤੇ ਗੋਲੀ ਚਲਾਉਣ ਵਾਲੇ ਪ੍ਰਿੰਸ ਰਾਜ ਦੀ ਵੀ ਅੱਜ ਮੌਤ ਹੋ ਗਈ ਹੈ।

ਲਾਅ ਕਾਲਜ ਕਤਲਕਾਂਡ: ਪ੍ਰਿੰਸ ਰਾਜ ਨੇ ਵੀ ਤੋੜ੍ਹਿਆ ਦਮ, ਸੰਦੀਪ ਕੌਰ ਨੂੰ ਗੋਲੀ ਮਾਰ ਉਤਾਰਿਆ ਸੀ ਮੌਤ ਦੇ ਘਾਟ; ਜਾਣੋ ਪੂਰਾ ਮਾਮਲਾ
ਲਾਅ ਕਾਲਜ ਕਤਲਕਾਂਡ
nishan-sahota-tarantaran
| Updated On: 12 Feb 2026 13:47 PM IST

ਤਰਨਤਾਰਨ ਦੇ ਪਿੰਡ ਉਸਮਾਂ ਵਿਖੇ ਮਾਈ ਭਾਗੋ ਲਾਅ ਕਾਲਜ ‘ਚ 9 ਫਰਵਰੀ ਦੀ ਸਵੇਰੇ ਇੱਕ ਰੂਹ ਕੰਬਾਊ ਘਟਨਾ ਵਾਪਰੀ। ਇੱਥੇ ਇੱਕ ਲੜਕੇ ਪ੍ਰਿੰਸ ਰਾਜ ਵੱਲੋਂ ਲੜਕੀ ਸੰਦੀਪ ਕੌਰ ਦੇ ਮੱਥੇ ‘ਚ ਗੋਲੀ ਮਾਰ ਦਿੱਤੀ ਗਈ ਤੇ ਇਸ ਤੋਂ ਬਾਅਦ ਉਸ ਲੜਕੇ ਨੇ ਖ਼ੁਦ ਦੇ ਸਿਰ ‘ਤੇ ਵੀ ਗਨ ਤਾਣ ਕੇ ਗੋਲੀ ਚਲਾ ਦਿੱਤੀ। ਲੜਕੀ ਸੰਦੀਪ ਕੌਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ, ਜਦਕਿ ਲੜਕਾ ਪ੍ਰਿੰਸ ਰਾਜ ਇਸ ਖ਼ੁਦਕੁਸ਼ੀ ਦੀ ਕੋਸ਼ਿਸ਼ ‘ਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਦਾ ਇਲਾਜ਼ ਬੀਤੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਚੱਲ ਰਿਹਾ ਸੀ, ਪਰ ਅੱਜ ਸਵੇਰ ਉਸ ਨੇ ਵੀ ਦਮ ਤੋੜ੍ਹ ਦਿੱਤਾ।

ਇਸ ਮਾਮਲੇ ‘ਚ ਲੜਕੀ ਪਰਿਵਾਰ ਵੱਲੋਂ ਬੀਤੇ ਦਿਨ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ। ਹਾਲਾਂਕਿ, ਪਹਿਲਾਂ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਲੜਕੇ ਦੀ ਲਾਸ਼ ਨਹੀਂ ਦਿਖਾਈ ਜਾਂਦੀ, ਓਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ। ਉੱਥੇ ਹੀ, ਸੰਦੀਪ ਕੌਰ ‘ਤੇ ਗੋਲੀ ਚਲਾਉਣ ਵਾਲੇ ਪ੍ਰਿੰਸ ਰਾਜ ਦੀ ਵੀ ਅੱਜ ਮੌਤ ਹੋ ਗਈ ਹੈ।

ਲੜਕੇ ਨੇ ਕਿਉਂ ਕੀਤਾ ਸੀ ਕਤਲ?

ਇਹ ਪੂਰੀ ਘਟਨਾ ਦੇ ਪਿੱਛੇ ਦੋ ਵੱਖ-ਵੱਖ ਐਂਗਲ ਸਾਹਮਣੇ ਆ ਰਹੇ ਹਨ। ਮ੍ਰਿਤਕ ਲੜਕੀ ਸੰਦੀਪ ਕੌਰ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮ ਲੜਕਾ ਉਨ੍ਹਾਂ ਦੀ ਧੀ ਨੂੰ ਇਕਤਰਫ਼ਾ ਪਿਆਰ ਕਰਦਾ ਸੀ ਤੇ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਜਦਕਿ, ਇਸ ਮਾਮਲੇ ਚ ਗੁਪਤ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਹੈ ਕਿ ਪ੍ਰਿੰਸ ਰਾਜ ਲੜਕੀ ਸੰਦੀਪ ਕੌਰ ਦਾ ਖ਼ਰਚਾ ਚੁੱਕਦਾ ਸੀ, ਪਰ ਜਦੋਂ ਲੜਕੀ ਦੀ ਮੰਗਣੀ ਹੋ ਗਈ ਤਾਂ ਉਹ ਗੁੱਸੇ ਚ ਆ ਗਿਆ ਤੇ ਉਸ ਨੇ ਇਹ ਕਦਮ ਚੁੱਕਿਆ।

ਪਹਿਲਾਂ ਐਂਗਲ: ਇਕਤਰਫ਼ਾ ਪਿਆਰ ਚ ਰਿਜੈਕਸ਼ਨ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ

ਮ੍ਰਿਤਕ ਲੜਕੀ ਸੰਦੀਪ ਕੌਰ ਦੀ ਭੈਣ ਮਨਪ੍ਰੀਤ ਕੌਰ ਨੇ ਪੁਲਿਸ ਤੇ ਮੀਡੀਆ ਨੂੰ ਦੱਸਿਆ ਕਿ ਪ੍ਰਿੰਸ ਰਾਜ ਤੇ ਇਕਤਰਫ਼ਾ ਪਿਆਰ ਦਾ ਪਾਗਲਪਣ ਸਵਾਰ ਸੀ। ਉਹ ਸੰਦੀਪ ਕੌਰ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਉਹ ਅਕਸਰ ਉਨ੍ਹਾਂ ਦੇ ਘਰ ਨੇੜੇ ਚੱਕਰ ਮਾਰਦਾ ਰਹਿੰਦਾ ਸੀ। ਸੰਦੀਪ ਕੌਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੁੰਦੀ, ਪਿਓ ਦਾ ਪਰਛਾਵਾਂ ਸਿਰ ਤੇ ਨਾ ਹੋਣ ਕਰਕੇ ਉਹ ਆਪਣੇ ਘਰ ਦੇ ਹਾਲਾਤਾਂ ਤੇ ਧਿਆਨ ਦੇਣਾ ਚਾਹੁੰਦੀ ਹੈ ਤੇ ਉਹ ਆਪਣੇ ਭਵਿੱਖ ਨੂੰ ਸੁਧਾਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ।

ਪਰ ਪ੍ਰਿੰਸ ਰਾਜ ਦਾ ਪਾਗਲਪਣ ਵਧਦਾ ਗਿਆ। ਉਹ ਸੰਦੀਪ ਕੌਰ ਨੂੰ ਪਰੇਸ਼ਾਨ ਕਰਦਾ ਸੀ ਤੇ ਕਹਿੰਦਾ ਸੀ ਕਿ ਮੈਂ ਤੈਨੂੰ ਪਸੰਦ ਕਰਦਾ ਹਾਂ। ਪਰ ਜਦੋਂ, ਲੜਕੀ ਦੀ ਮੰਗਣੀ ਤਿੰਨ ਮਹੀਨੇ ਪਹਿਲਾਂ ਹੋ ਗਈ ਤਾਂ ਪ੍ਰਿੰਸ ਰਾਜ ਇਸ ਗੱਲ ਨੂੰ ਸਹਾਰ ਨਾ ਸਕਿਆ। ਸੋਮਵਾਰ ਦੀ ਸਵੇਰ ਉਸ ਦਾ ਪਾਗਲਪਣ ਇੰਨਾ ਵੱਧ ਗਿਆ ਕਿ ਉਸ ਨੇ ਪਹਿਲਾਂ ਦਾ ਸੰਦੀਪ ਕੌਰ ਨੂੰ ਗੋਲੀ ਮਾਰ ਦਿੱਤੀ ਤੇ ਬਾਅਦ ਚ ਖ਼ੁਦ ਦੇ ਵੀ ਗੋਲੀ ਮਾਰ ਲਈ। ਮ੍ਰਿਤਕ ਲੜਕੀ ਦੀ ਮਾਂ ਰਜਿੰਦਰ ਕੌਰ ਨੇ ਦੱਸਿਆ ਕਿ ਪ੍ਰਿੰਸ ਰਾਜ ਪਹਿਲਾਂ ਵੀ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੀ ਧੀ ਨੂੰ ਧਮਕੀਆਂ ਦੇ ਚੁੱਕਿਆ ਸੀ। ਰਜਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ 7 ਧੀਆਂ ਹਨ ਤੇ ਇੱਕ 12 ਸਾਲ ਦਾ ਪੁੱਤਰ ਹੈ।

ਦੂਜਾ ਐਂਗਲ: ਪ੍ਰਿੰਸ ਰਾਜ ਚੁੱਕਦਾ ਸੀ ਸੰਦੀਪ ਕੌਰ ਦੀ ਪੜ੍ਹਾਈ ਦਾ ਖ਼ਰਚਾ

ਲਾਅ ਕਾਲਜ ਗੋਲੀਕਾਂਡ ਮਾਮਲੇ ਚ ਗੁਪਤ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲੜਕਾ ਪ੍ਰਿੰਸ ਰਾਜ ਲੜਕੀ ਸੰਦੀਪ ਕੌਰ ਦੀ ਪੜ੍ਹਾਈ ਦਾ ਖ਼ਰਚਾ ਚੁੱਕਦਾ ਸੀ। ਪ੍ਰਿੰਸ ਰਾਜ ਲੜਕੀ ਦੀ ਪੜ੍ਹਾਈ ਦਾ ਖ਼ਰਚਾ ਚੁੱਕਦਾ ਸੀ। ਇਸ ਬਾਰੇ ਲੜਕੀ ਦੇ ਪਰਿਵਾਰ ਨੂੰ ਵੀ ਪਤਾ ਸੀ।

ਹਾਲਾਂਕਿ, ਜਦੋਂ ਪ੍ਰਿੰਸ ਰਾਜ ਨੂੰ ਪਤਾ ਚੱਲਿਆ ਕਿ ਸੰਦੀਪ ਕੌਰ ਦੀ ਕੀਤੇ ਹੋਰ ਮੰਗਣੀ ਹੋ ਗਈ ਹੈ ਤਾਂ ਉਹ ਇਸ ਗੱਲ ਤੋਂ ਭੜਕ ਗਿਆ। ਇਸ ਤੋਂ ਬਾਅਦ ਉਸ ਨੇ ਗੁੱਸੇ ਚ ਆ ਕੇ ਲੜਕੀ ਨੂੰ ਗੋਲੀ ਮਾਰ ਦਿੱਤੀ ਤੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਪ੍ਰਿੰਸ ਨੇ ਕਿੱਥੋਂ ਲਿਆਂਦਾ ਸੀ ਪਿਸਤੌਲ?

ਜਾਣਕਾਰੀ ਮੁਤਾਬਕ, ਪ੍ਰਿੰਸ ਰਾਜ ਦਾ ਪਿਤਾ ਸੀਆਰਪੀਐਫ ਦਾ ਜਵਾਨ ਹੈ। ਦੱਸਿਆ ਗਿਆ ਕਿ ਪ੍ਰਿੰਸ ਰਾਜ ਦੇ ਪਿਤਾ ਛੁੱਟੀ ਲੈ ਕੇ ਘਰ ਆਏ ਹੋਏ ਸਨ, ਇਸ ਦੌਰਾਨ ਉਹ ਆਪਣੀ ਸਰਵਿਸ ਪਿਸਟਲ ਵੀ ਨਾਲ ਲੈ ਕੇ ਆਏ ਸਨ। ਪ੍ਰਿੰਸ ਨੇ ਮੌਕਾ ਦੇਖ ਕੇ ਪਿਤਾ ਦਾ ਪਿਸਟਲ ਚੁੱਕ ਲਿਆ ਤੇ ਇਸ ਨੂੰ ਲਾਅ ਕਾਲਜ ਅੰਦਰ ਲੈ ਕੇ ਦਾਖ਼ਲ ਹੋ ਗਿਆ। ਉਸ ਨੇ ਕਲਾਸ ਚ ਆ ਕੇ ਆਪਣੇ ਪਿਤਾ ਦੇ ਸਰਵਿਸ ਰਿਵਾਲਵਰ ਨਾਲ ਪਹਿਲਾਂ ਦਾ ਸੰਦੀਪ ਕੌਰ ਦੇ ਸਿਰ ਤੇ ਗੋਲੀ ਮਾਰੀ ਤੇ ਫ਼ਿਰ ਆਪਣੇ ਸਿਰ ਤੇ ਵੀ ਪਿਸਟਲ ਰੱਖ ਕੇ ਟਰਿੱਗਰ ਦਬਾ ਦਿੱਤਾ। ਪ੍ਰਿੰਸ ਰਾਜ ਦੀ ਇੱਕ ਭੈਣ ਵੀ ਹੈ, ਜੋ ਕਿ ਉਸ ਤੋਂ ਛੋਟੀ ਹੈ।

ਸੀਸੀਟੀਵੀ ‘ਚ ਕੈਦ ਹੋਇਆ ਪੂਰਾ ਗੋਲੀਕਾਂਡ

ਕਾਲਜ ਦੇ ਸੀਸੀਟੀਵੀ ਫੁਟੇਜ ਚ ਮੌਤ ਦਾ ਇੱਕ ਦ੍ਰਿਸ਼ ਕੈਦ ਹੋਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਵੇਰੇ 9:15 ਵਜੇ ਦੇ ਕਰੀਬ ਕਲਾਸਾਂ ਸ਼ੁਰੂ ਨਹੀਂ ਹੋਈਆਂ ਸਨ ਤੇ ਵਿਦਿਆਰਥੀ ਆਪਸ ਚ ਗੱਲਾਂ ਕਰ ਰਹੇ ਸਨ। ਫਿਰ, ਪ੍ਰਿੰਸ ਰਾਜ ਇੱਕ ਪਿਸਤੌਲ ਨਾਲ ਲੈਸ, ਕਲਾਸ ਚ ਦਾਖਲ ਹੋਇਆ। ਉਹ ਸਿੱਧਾ ਪਿੱਛੇ ਵਾਲੇ ਬੈਂਚ ਵੱਲ ਚਲਾ ਗਿਆ, ਜਿੱਥੇ 20 ਸਾਲਾ ਸੰਦੀਪ ਕੌਰ ਆਪਣੀ ਸਹੇਲੀ ਨਾਲ ਖੜ੍ਹੀ ਸੀ।

ਪ੍ਰਿੰਸ ਲੜਕੀ ਸੰਦੀਪ ਕੋਲ ਗਿਆ ਤੇ ਕੁੱਝ ਸਕਿੰਟਾਂ ਲਈ ਬਹਿਸ ਕੀਤੀ। ਸੰਦੀਪ ਕੁੱਝ ਸਮਝਦੀ, ਉਸ ਨੇ ਪਿਸਤੌਲ ਕੱਢੀ ਤੇ ਸੰਦੀਪ ਦੇ ਸਿਰ ਤੇ ਤਾਨ ਕੇ ਟਰਿੱਗਰ ਦਬਾ ਦਿੱਤਾ। ਸੰਦੀਪ ਜ਼ਮੀਨ ਤੇ ਡਿੱਗ ਪਈ, ਉਸ ਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਨੇੜੇ ਖੜ੍ਹਾ ਉਸ ਦੀ ਦੋਸਤ ਚੀਕਦੀ ਕਿ ਇਸ ਤੋਂ ਪਹਿਲਾਂ ਹੀ ਦੋਸ਼ੀ ਵਿਦਿਆਰਥੀ ਨੇ ਜਲਦੀ ਹੀ ਪਿਸਤੌਲ ਦੁਬਾਰਾ ਲੋਡ ਕਰ ਲਈ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ।

Follow Us
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ...
Punjab Election 2027: Navjot Singh Sidhu ਮੁੜ ਹੋਏ ਸਿਆਸਤ 'ਚ ਸਰਗਰਮ... ਕੀ ਹੈ ਮਾਜਰਾ?
Punjab Election 2027: Navjot Singh Sidhu ਮੁੜ ਹੋਏ ਸਿਆਸਤ 'ਚ ਸਰਗਰਮ... ਕੀ ਹੈ ਮਾਜਰਾ?...