ਤਰਨਤਾਰਨ ਜ਼ਿਮਨੀ ਚੋਣ: AAP ਨੇ ਹਰਮੀਤ ਸੰਧੂ ਨੂੰ ਬਣਾਇਆ ਹਲਕਾ ਇੰਚਾਰਜ, ਕੁੱਝ ਦਿਨ ਪਹਿਲਾਂ ਹੀ ਪਾਰਟੀ ‘ਚ ਹੋਏ ਸਨ ਸ਼ਾਮਲ

Updated On: 

27 Jul 2025 08:58 AM IST

Tarntaran By Election: ਵਿਧਾਨ ਸਭਾ ਚੋਣ, 2022 'ਚ ਤਰਨਤਾਰਨ ਤੋਂ 'ਆਪ' ਦੇ ਕਸ਼ਮੀਰ ਸਿੰਘ ਸੋਹਲ ਵਿਧਾਇਕ ਚੁਣੇ ਗਏ ਸਨ। ਬਿਮਾਰੀ ਦੇ ਕਰਕੇ ਉਨ੍ਹਾਂ ਦਾ 27 ਜੂਨ 2025 ਨੂੰ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸ ਸੀਟ ਨੂੰ ਪੰਥਕ ਸੀਟ ਮੰਨਿਆ ਜਾਂਦਾ ਹੈ। ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਖਡੂਰ ਸਾਹਿਬ ਦੇ ਵਿਧਾਇਕ ਤੇ ਖਾਲਿਸਤਾਨ ਸਮਰਥਕ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੀ ਇੱਥੋਂ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ।

ਤਰਨਤਾਰਨ ਜ਼ਿਮਨੀ ਚੋਣ: AAP ਨੇ ਹਰਮੀਤ ਸੰਧੂ ਨੂੰ ਬਣਾਇਆ ਹਲਕਾ ਇੰਚਾਰਜ, ਕੁੱਝ ਦਿਨ ਪਹਿਲਾਂ ਹੀ ਪਾਰਟੀ ਚ ਹੋਏ ਸਨ ਸ਼ਾਮਲ
Follow Us On

ਤਰਨਤਾਰਨ ‘ਚ ਹੋਣ ਵਾਲੀ ਵਿਧਾਨ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆ ਹਨ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕੁੱਝ ਦਿਨ ਪਹਿਲੇ ਹੀ ‘ਆਪ’ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਨੇ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ।

ਅਜਿਹਾ ਅਟਕਲਾਂ ਹਨ ਕਿ ‘ਆਪ’ ਉਨ੍ਹਾਂ ਨੂੰ ਉਮੀਦਵਾਰ ਵੀ ਘੋਸ਼ਿਤ ਕਰ ਸਕਦੀ ਹੈ। ਹਾਲਾਂਕਿ ਪਾਰਟੀ ‘ਚ ਸ਼ਾਮਲ ਹੋਣ ਸਮੇਂ ਸੰਧੂ ਨੇ ਇਹ ਸਪੱਸ਼ਟ ਕਿਹਾ ਸੀ ਕਿ ਉਹ ਉਮੀਦਵਾਰ ਨਹੀਂ, ਸਗੋਂ ਵਰਕਰ ਦੇ ਤੌਰ ‘ਤੇ ਪਾਰਟੀ ‘ਚ ਸ਼ਾਮਲ ਹੋਏ ਹਨ। ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਅਟਕਲਾਂ ਜਾਰੀ ਹਨ।

ਵਿਧਾਨ ਸਭਾ ਚੋਣ, 2022 ‘ਚ ਤਰਨਤਾਰਨ ਤੋਂ ‘ਆਪ’ ਦੇ ਕਸ਼ਮੀਰ ਸਿੰਘ ਸੋਹਲ ਵਿਧਾਇਕ ਚੁਣੇ ਗਏ ਸਨ। ਬਿਮਾਰੀ ਦੇ ਕਰਕੇ ਉਨ੍ਹਾਂ ਦਾ 27 ਜੂਨ 2025 ਨੂੰ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸ ਸੀਟ ਨੂੰ ਪੰਥਕ ਸੀਟ ਮੰਨਿਆ ਜਾਂਦਾ ਹੈ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਖਡੂਰ ਸਾਹਿਬ ਦੇ ਵਿਧਾਇਕ ਤੇ ਖਾਲਿਸਤਾਨ ਸਮਰਥਕ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੀ ਇੱਥੋਂ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ।

ਅਜਿਹੇ ‘ਚ ਆਮ ਆਦਮੀ ਪਾਰਟੀ ਨੂੰ ਇੱਥੋਂ ਮਜ਼ਬੂਤ ਚਿਹਰੇ ਦੀ ਤਲਾਸ਼ ਹੈ, ਇਸ ਲਈ ਹਰਮੀਤ ਸਿੰਘ ਸੰਧੂ ਲਈ ਜ਼ਿਮੇਵਾਰੀ ਵੱਡੀ ਹੈ। ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਪੰਜਾਬ ਭਵਨ ‘ਚ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨੇ ਪਾਰਟੀ ‘ਚ ਸ਼ਾਮਲ ਕਰਵਾਇਆ ਸੀ।

ਅਕਾਲੀ ਦਲ ਨੇ ਘੋਸ਼ਿਤ ਕੀਤਾ ਉਮੀਦਵਾਰ

ਤਰਨਤਾਰਨ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਸਾਰੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ। ਇਸ ਹੀ ਸਿਲਸਿਲੇ ‘ਚ ਸ਼੍ਰੋਮਣੀ ਅਕਾਲੀ ਦਲ ਨੇ ਇੱਥੋਂ ਸੁਖਵਿੰਦਰ ਕੌਰ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਜਦਕਿ ਭਾਜਪਾ ਵੱਲੋਂ ਇੱਥੋਂ ਇੰਚਾਰਜ ਤੇ ਸਹਿ-ਇੰਚਾਰਜ ਦਾ ਐਲਾਨ ਕਰ ਦਿੱਤਾ ਗਿਆ ਹੈ।

ਪਾਰਟੀ ਨੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਇੰਚਾਰਜ ਤੇ ਕੇਡੀ ਭੰਡਾਰੀ ਤੇ ਰਵਿ ਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਹੈ।