ਤਰਨ ਤਾਰਨ ਜ਼ਿਮਨੀ ਚੋਣ: ਲੋਕਾਂ ਨੇ ਰਾਜਾ ਵੜਿੰਗ ਦੀ ਧੌਣ ‘ਚੋਂ ਕਿੱਲਾ ਕੱਢ ਦਿੱਤਾ, AAP ਦੀ ਜਿੱਤ ‘ਤੇ ਬੋਲੇ ਵਿਧਾਇਕ ਧਾਲੀਵਾਲ
ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਜ਼ਿਮਨੀ ਚੋਣ ਦੌਰਾਨ ਬਹੁਤ ਬੇਤੁਕੇ ਬਿਆਨ ਦਿੱਤੇ। ਲੋਕਾਂ ਨੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੀ ਧੌਣ 'ਚੋਂ ਕਿੱਲਾ ਕੱਢ ਦਿੱਤਾ ਹੈ। ਇਸ ਕਰਕੇ ਇਨ੍ਹਾਂ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਜੋ ਇਹ ਗੱਲਾ ਕਰਦੇ ਹਨ, ਉਹ ਨਹੀਂ ਹੋਣ ਵਾਲਾ ਤੇ ਲੋਕ ਸਿਰਫ਼ ਵਿਕਾਸ ਨੂੰ ਵੋਟ ਪਾਉਣਗੇ।
ਤਰਨ ਤਾਰਨ ਜ਼ਿਮਨੀ ਚੋਣ: ਲੋਕਾਂ ਨੇ ਰਾਜਾ ਵੜਿੰਗ ਦੀ ਧੌਣ 'ਚੋਂ ਕਿੱਲਾ ਕੱਢ ਦਿੱਤਾ, AAP ਦੀ ਜਿੱਤ 'ਤੇ ਬੋਲੇ ਵਿਧਾਇਕ ਧਾਲੀਵਾਲ
ਤਰਨ ਤਾਰਨ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ। ਆਪ ਦੀ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ‘ਚ ਖੁਸ਼ੀ ਦੀ ਲਹਿਰ ਹੈ। ਉੱਥੇ ਹੀ, ਜਿੱਤ ਤੋਂ ਬਾਅਦ ਪਾਰਟੀ ਆਗੂਆਂ ਦੇ ਬਿਆਨ ਆਉਣੇ ਵੀ ਸ਼ੁਰੂ ਹੋ ਗਏ ਹਨ। ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਮਨੀ ਚੋਣ ਦੀ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ 3.5 ਸਾਲ ਦੇ ਵਿਕਾਸ ਦੇ ਨਾਮ ‘ਤੇ ਵੋਟ ਪਾਈ।
ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਕਹਿੰਦੇ ਸਨ ਕਿ ਇਹ ਪੰਥਕ ਹਲਕਾ ਹੈ, ਪਰ ਅਸੀਂ ਕਿਹਾ ਕਿ ਤੁਸੀਂ ਵਿਕਾਸ ਦੇ ਨਾਮ ‘ਤੇ ਵੋਟ ਪਾਓ। ਲੋਕਾਂ ਨੇ ਸਾਡੀ ਅਪੀਲ ਸੁਣੀ ਦੇ ਵਿਕਾਸ ਨੂੰ ਪਹਿਲ ਦਿੱਤੀ। ਜਿਹੜੇ ਵੀ ਲੋਕ ਧਾਰਮਿਕ ਮੁੱਦੇ ਨੂੰ ਉਛਾਲ ਰਹੇ ਸਨ, ਉਨ੍ਹਾਂ ਦੀ ਬਹੁਤ ਬੁਰੀ ਹਾਰ ਹੋਈ ਹੈ। ਖਾਸ ਤੌਰ ‘ਤੇ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੋਟ ਕਰ ਲੈਣ ਕਿ ਉਹ ਜਿਹੜੀਆਂ ਗੱਪਾਂ ਮਾਰਦੇ ਹਨ, ਉਸ ਤਰ੍ਹਾਂ ਨਹੀਂ ਹੋਣ ਵਾਲਾ। ਭਾਜਪਾ ਨੋਟ ਕਰ ਲਵੇ ਕਿ ਉਸ ਨੂੰ ਪੰਜਾਬ ‘ਚ ਵੋਟ ਨਹੀ ਪੈਣ ਵਾਲੀ।
ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਧੌਣ ਚੋਂ ਕਿੱਲਾ ਕੱਢ ਦਿੱਤਾ- ਧਾਲੀਵਾਲ
ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਜ਼ਿਮਨੀ ਚੋਣ ਦੌਰਾਨ ਬਹੁਤ ਬੇਤੁਕੇ ਬਿਆਨ ਦਿੱਤੇ। ਲੋਕਾਂ ਨੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੀ ਧੌਣ ‘ਚੋਂ ਕਿੱਲਾ ਕੱਢ ਦਿੱਤਾ ਹੈ। ਇਸ ਕਰਕੇ ਇਨ੍ਹਾਂ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਜੋ ਇਹ ਗੱਲਾ ਕਰਦੇ ਹਨ, ਉਹ ਨਹੀਂ ਹੋਣ ਵਾਲਾ ਤੇ ਲੋਕ ਸਿਰਫ਼ ਵਿਕਾਸ ਨੂੰ ਵੋਟ ਪਾਉਣਗੇ।
2027 ‘ਚ ਕਾਂਗਰਸ ਕਿਸੇ ਵੀ ਪਾਸੇ ਆਪ ਨੂੰ ਟੱਕਰ ਨਹੀਂ ਦੇ ਸਕਦੀ। ਵਿਰੋਧੀ ਕਹਿ ਰਹੇ ਸਨ ਕਿ ਇਹ ਸੈਮੀਫਾਈਨਲ ਹੈ ਤੇ ਹੁਣ ਉਹ ਫਾਈਨਲ ਦੀ ਤਿਆਰੀ ਵੀ ਹੋ ਗਈ ਹੈ। ਸੈਮੀਫਾਈਨਲ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਹੈ ਤੇ ਫਾਈਨਲ ‘ਚ ਵੀ ਆਪ ਬਾਜ਼ੀ ਮਾਰੇਗੀ।
