ਟਾਂਡਾ ਦੇ ਥਾਣੇ ‘ਚ DIG ਦੀ ਰੇਡ, ਅਣਗਹਿਲੀ ਦੇ ਚੱਲਦੇ SHO ਤੇ SI ਮੁਅੱਤਲ

Updated On: 

18 Jun 2024 14:46 PM

Tanda Police Station: ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੌਰੇ ਦੌਰਾਨ ਇਹ ਨੋਟ ਕੀਤਾ ਕਿ ਥਾਣੇ ਵਿੱਚ ਸਿਰਫ਼ ਸਹਾਇਕ ਮੁਨਸ਼ੀ ਹੀ ਸੀ ਜੋ ਬਿਨਾਂ ਹਥਿਆਰ ਦੇ ਮੌਜੂਦ ਸੀ। ਇਸ ਤੋਂ ਇਲਾਵਾ ਸਵੇਰੇ ਅੱਠ ਵਜੇ ਲਈ ਨਿਧਾਰਤ ਰੋਲ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਸੀ, ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ। ਡੀਆਈਜੀ ਨੇ ਦੇਖਿਆ ਕਿ ਐਸਐਚਓ ਥਾਣਾ ਅਤੇ ਡੀਐਸਪੀ ਟਾਂਡਾ ਵੀ ਆਪਣੇ ਨਿਵਾਸ ਸਥਾਨਾਂ ਵਿੱਚ ਸੌ ਰਹੇ ਸਨ।

ਟਾਂਡਾ ਦੇ ਥਾਣੇ ਚ DIG ਦੀ ਰੇਡ, ਅਣਗਹਿਲੀ ਦੇ ਚੱਲਦੇ SHO ਤੇ SI ਮੁਅੱਤਲ

ਟਾਂਡਾ ਦੇ ਥਾਣੇ 'ਚ DIG ਦੀ ਰੇਡ, ਅਣਗਹਿਲੀ ਦੇ ਚੱਲਦੇ SHO ਤੇ SI ਮੁਅੱਤਲ

Follow Us On

Tanda Police Station: ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਅੱਜ ਸਵੇਰੇ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ ਹੈ। ਇਸ ਦੌਰਾਨ ਪੁਲਿਸ ਥਾਣੇ ‘ਚ ਅਣਗਹਿਲੀ ਦੇਖਣ ਨੂੰ ਮਿਲੀ ਹੈ ਜਿਸ ਦੇ ਚੱਲਦੇ ਡੀਆਈਜੀ ਨੇ ਐਸਐਚਓ ਅਤੇ ਐਸਆਈ ਰਮਨ ਕੁਮਾਰ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਫਰਜ਼ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ।

ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੌਰੇ ਦੌਰਾਨ ਇਹ ਨੋਟ ਕੀਤਾ ਕਿ ਥਾਣੇ ਵਿੱਚ ਸਿਰਫ਼ ਸਹਾਇਕ ਮੁਨਸ਼ੀ ਹੀ ਸੀ ਜੋ ਬਿਨਾਂ ਹਥਿਆਰ ਦੇ ਮੌਜੂਦ ਸੀ। ਇਸ ਤੋਂ ਇਲਾਵਾ ਸਵੇਰੇ ਅੱਠ ਵਜੇ ਲਈ ਨਿਧਾਰਤ ਰੋਲ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਸੀ, ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ। ਡੀਆਈਜੀ ਨੇ ਦੇਖਿਆ ਕਿ ਐਸਐਚਓ ਥਾਣਾ ਅਤੇ ਡੀਐਸਪੀ ਟਾਂਡਾ ਵੀ ਆਪਣੇ ਨਿਵਾਸ ਸਥਾਨਾਂ ਵਿੱਚ ਸੌ ਰਹੇ ਸਨ। ਇਸ ਇਲਾਵਾ ਬਾਕੀ ਰਹਿੰਦੀ ਪੁਲਿਸ ਫੋਰਸ ਥਾਣੇ ਵਿੱਚ ਸਵੇਰੇ 9 ਵਜੇ ਤੋਂ ਸਵਾ 9 ਵਜੇ ਦੇ ਦਰਮਿਆਨ ਪਹੁੰਚੇ ਸਨ।

ਇਹ ਵੀ ਪੜ੍ਹੋ: ਚਿੱਟਾ ਪੀ ਕੇ ਨੌਜਵਾਨ ਦੀ ਮੌਤ, ਦੋਸਤਾਂ ਨੇ ਤਸਕਰੀ ਦੇ ਮੁਲਜ਼ਮ ਦੀ ਕੁੱਟ-ਕੁੱਟ ਲਈ ਜਾਨ

ਦੋ ਪੁਲਿਸ ਅਧਿਕਾਰੀ ਮੁਅੱਤਲ

ਇਹ ਮੌਜ਼ੂਦਗੀ ਡੀਆਈਜੀ ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ, ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਅਤੇ ਸੰਭਾਵਿਤ ਖਤਰੇ ਦਾ ਪਤਾ ਚੱਲਦਾ ਹੈ। ਡਿਊਟੀ ਵਿੱਚ ਲਾਪਰਵਾਹੀ ਅਤੇ ਨਿਗਰਾਨੀ ਦੀ ਘਾਟ ਕਾਰਨ ਐਸਐਚਓ ਟਾਂਡਾ ਅਤੇ ਐਸਆਈ ਰਮਨ ਕੁਮਾਰ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜਿਆ ਦਿੱਤਾ ਗਿਆ ਹੈ।