Sushil Rinku Meet Kejriwal: ਅੱਜ ਦਿੱਲੀ ‘ਚ ਅਰਵਿੰਦਰ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਸੁਸ਼ੀਲ ਕੁਮਾਰ ਰਿੰਕੂ

Updated On: 

14 May 2023 10:23 AM

ਜਲੰਧਰ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ।

Sushil Rinku Meet Kejriwal: ਅੱਜ ਦਿੱਲੀ ਚ ਅਰਵਿੰਦਰ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਸੁਸ਼ੀਲ ਕੁਮਾਰ ਰਿੰਕੂ

ਅਰਵਿੰਦ ਕੇਜਰੀਵਾਲ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਆਦਾ ਤੋਂ ਜਿਆਦਾ ਕੰਮ ਕਰਨ ਲਈ ਕਿਹਾ ਹੈ ਅਤੇ ਕਿਹਾ ਕਿ ਹੁਣ ਤੁਹਾਡੀ ਜਿੰਮੇਵਾਰੀ ਹੋਰ ਜਿਆਦਾ ਵਧ ਗਈ ਹੈ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਕੰਮ ਹਨ ਉਹ ਜਲਦ ਤੋਂ ਜਲਦ ਪੂਰੇ ਕੀਤੇ ਜਾਣ। (Credit-@ArvindKejriwal)

Follow Us On

Sushil Rinku Meet Kejriwal: ਜਲੰਧਰ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ (Arvind kejriwal) ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਨਵੇਂ ਬਣੇ ਐਮਪੀ ਸੁਸ਼ੀਲ ਕੁਮਾਰ ਰਿੰਕੂ 11 ਵਜੇ ਦੇ ਕਰੀਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਜਾਣਗੇ। ਜਲੰਧਰ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੈ।

ਜਲੰਧਰ ਦੇ ਸਿਕੰਦਰ ਬਣੇ ਸੁਸ਼ੀਲ ਰਿੰਕੂ

ਜਲੰਧਰ ਜ਼ਿਮਨੀ ਚੋਣ ਵਿੱਚ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੇ 58691 ਵੋਟਾਂ ਨਾਲ ਜਿੱਤ ਦਰਜ ਕੀਤੀ। ਕਾਂਗਰਸ ਦਾ ਗੜ੍ਹ ਮੰਨੀ ਜਾਣ ਵਾਲੀ ਜਲੰਧਰ ਲੋਕ ਸਭਾ ਸੀਟ ਨੂੰ ਵੱਡੇ ਫਰਕ ਨਾਲ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤਿਆ ਹੈ। ਅਤੇ ਕਾਂਗਰਸ ਦੇ ਕਿਲੇ ਵਿੱਚ ਸੰਨ੍ਹ ਲਗਾਈ ਹੈ।

ਆਪ ਦੀ ਲੋਕ ਸਭਾ ਚ ਐਂਟਰੀ

ਸੁਸ਼ੀਲ ਕੁਮਾਰ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿੱਚ ਐਂਟਰੀ ਹੋ ਗਈ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿੱਚ ਇੱਕ ਸੀਟ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Singh Mann) ਦੇ ਮੁੱਖ ਮਤੰਰੀ ਬਣੇ ਜਾਣ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਦੀਆਂ ਜਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਸੀ।

ਜਲੰਧਰ ਜਿਮਨੀ ਚੋਣ ਦਾ ਵੋਟ ਫੀਸਦ

ਜੇਕਰ ਜਲੰਧਰ ਜਿਮਨੀ ਚੋਣ ਦੀਆਂ ਵੋਟਾਂ ਦੀ ਗੱਲ ਕਰੀਏ ਤਾਂ ਇੱਥੇ ਸਭ ਤੋ ਵੱਧ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੂੰ 302097 ਵੋਟਾਂ ਪਈਆਂ। ਏਸੇ ਤਰ੍ਹਾਂ ਕਾਂਗਰਸ ਪਾਰਟੀ ਦੀ ਕਰਮਜੀਤ ਕੌਰ ਚੌਧਰੀ ਨੇ 243450 ਵੋਟਾਂ ਹਾਸਿਲ ਕੀਤੀਆਂ। ਏਸੇ ਤਰ੍ਹਾਂ ਤੀਜੇ ਨੰਬਰ ਤੇ ਆਈ ਸ੍ਰੋਮਣੀ ਅਕਾਲੀ ਦਲ ਬਸਪਾ ਗਠਬੰਧਨ ਦੇ ਉਮੀਦਵਾਰ ਡਾ. ਸੁੱਖੀ ਨੂੰ 158354 ਵੋਟਾਂ ਪਾਈਆਂ ਗਈਆਂ। ਜਦਕਿ ਬੀਜੇਪੀ ਨੂੰ 15.19 ਪ੍ਰਤੀਸ਼ਤ ਤੇ ਸਬਰ ਕਰਨ ਪਿਆ। ਮਤਲਬ ਜਿਮਨੀ ਚੋਣਾਂ ਵਿੱਚ ਬੇਜੀਪੀ ਨੂੰ ਸਿਰਫ 134706 ਹੀ ਵੋਟਾਂ ਪਈਆਂ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ