Sangrur Video Viral :ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੁੱਟਮਾਰ ਕਰਨ ਵਾਲਿਆਂ ਦੀ ਭਾਲ ‘ਚ ਜੁੱਟੀ ਪੁਲਿਸ

Updated On: 

21 Feb 2023 17:53 PM

Crime News :ਪੁਲਿਸ ਨੇ ਮੁਲਜਮਾਂ ਖਿਲਾਫ ਆਈਪੀਸੀ ਦੀ ਧਾਰਾ 307, 323, 324, 325, 506, 148, 149 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜਮਾਂ ਚੋਂ ਕੁਝ ਲੋਕ ਉੱਥੇ ਦੇ ਹੀ ਵਸਨੀਕ ਦੱਸੇ ਜਾ ਰਹੇ ਹਨ। ਪੁਲਿਸ ਮੁਲਜਮਾਂ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ।

Sangrur Video Viral :ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੁੱਟਮਾਰ ਕਰਨ ਵਾਲਿਆਂ ਦੀ ਭਾਲ ਚ ਜੁੱਟੀ ਪੁਲਿਸ

ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੁੱਟਮਾਰ ਕਰਨ ਵਾਲਿਆਂ ਦੀ ਭਾਲ ਚ ਜੁੱਟੀ ਪੁਲਿਸ। Sunam Beaten video viral, Police search operation to arrest accused

Follow Us On

ਸੰਗਰੂਰ : ਸੁਨਾਮ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਲੋਕਾਂ ਵੱਲੋਂ ਇੱਕ ਵਿਅਕਤੀ ਦੀ ਬੜੀ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਪੀੜਤ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਸੁਨਾਮ ਤੋਂ ਬਠਿੰਡਾ ਦੇ ਏਮਸ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਇਹ ਘਟਨਾ 15 ਫਰਵਰੀ ਦੀ ਹੈ, ਪਰ ਵੀਡੀਓ ਬਾਅਦ ਵਿੱਚ ਵਾਇਰਲ ਹੋਈ (Video Viral) ਹੈ।

ਪੁਲਿਸ ਨੇ ਦਿੱਤੀ ਮਾਮਲੇ ਦੀ ਜਾਣਕਾਰੀ

ਪੁਲਿਸ ਮੁਤਾਬਕ, ਸੰਗਰੂਰ ਦੇ ਸੁਨਾਮ ਦੀ ਜਗਤਪੁਰਾ ਬਸਤੀ ਦੀ ਇੱਕ ਤਾਜ਼ਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਇੱਕ ਵਿਅਕਤੀ ਨੂੰ ਇੰਨੀ ਬੇਰਹਿਮੀ ਨਾਲ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ ਕਿ ਵੀਡੀਓ ਵੇਖ ਕੇ ਲੂੰ-ਕੰਡੇ ਖੜੇ ਹੋ ਰਹੇ ਹਨ। ਵੀਡੀਓ ਵਿੱਚ ਵਿਅਕਤੀ ਨੂੰ ਕਿਸੇ ਬੇਜਾਨ ਚੀਜ ਵਾਂਗ ਕੁੱਟਿਆ ਜਾ ਰਿਹਾ ਹੈ। ਪੀੜਤ ਸ਼ਖਸ ਖੁਦ ਨੂੰ ਬਚਾਉਣ ਲਈ ਤਰਲੇ ਕਰ ਰਿਹਾ ਹੈ, ਪਰ ਮੁਲਜਮ ਬਿਨਾਂ ਰੁਕੇ ਉਸ ਦੀਆਂ ਲੱਤਾਂ ਅਤੇ ਸਰੀਰ ਤੇ ਲੋਹੇ ਦੀ ਰਾਡ ਨਾਲ ਕੁੱਟਮਾਰ ਕਰ ਰਹੇ ਹਨ। ਪੁਲਿਸ ਦਾ ਦਾਅਵਾ ਹੈ ਕਿ ਇਹ ਘਟਨਾ 15 ਫਰਵਰੀ ਦੀ ਹੈ ਪਰ ਇਸ ਦੀ ਵੀਡੀਓ ਕਈ ਦਿਨਾਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ।

ਪੀੜਤ ਨੇ ਦੱਸੀ ਹੱਡਬੀਤੀ

ਪੁਲਿਸ ਦੀ ਐਫਆਈਆਰ ਅਨੁਸਾਰ ਪੀੜਤ ਸੋਨੂੰ ਕੁਮਾਰ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ, ਜਿਸ ਵਿੱਚ ਦੱਸਿਆ ਗਿਆ ਹੈ ਕਿ ਉਹ ਜਗਤਪੁਰਾ ਬਸਤੀ ਸਥਿਤ ਆਪਣੇ ਪਿਤਾ ਦੇ ਘਰ ਲੱਕੜਾਂ ਫੂਕਣ ਵਾਲਾ ਗੀਜਰ ਲੈਣ ਗਿਆ ਸੀ। ਜਦੋਂ ਉਹ ਉਸ ਜਗ੍ਹਾ ਜਾ ਰਿਹਾ ਸੀ ਜਿੱਥੇ ਵਾਟਰ ਸਿਸਟਮ ਲਗਾਇਆ ਹੋਇਆ ਹੈ ਅਤੇ ਪੰਕਚਰ ਫੈਕਟਰੀ ਦੇ ਨੇੜੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਫਿਰ ਉੱਥੇ ਹੀ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸੋਨੂੰ ਨੇ ਪੁਲਿਸ ਨੂੰ ਦੱਸਿਆ ਕਿ ਉਸ ਉਪਰ ਰਾਡਾਂ ਨਾਲ ਹਮਲਾ ਕੀਤਾ ਗਿਆ। ਮੁਲਜਮਾਂ ਨੇ ਬਾਈਕ ਦੇ ਪਹੀਏ ‘ਤੇ ਲੋਹੇ ਦੀ ਰਾਡ ਫਿੱਟ ਕੀਤੀ ਹੋਈ ਸੀ।ਸੱਟ ਮਾਰਨ ਦੀ ਨੀਅਤ ਨਾਲ ਉਸ ਤੇ ਹਮਲਾ ਕੀਤਾ ਗਿਆ ਸੀ ਪਰ ਉਸ ਨੇ ਹੱਥ ਅੱਗੇ ਕਰਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕ ਉਥੇ ਆ ਗਏ, ਜਿਸ ਤੋਂ ਬਾਅਦ ਉਸ ਦੇ ਘਰ ਸੂਚਨਾ ਦਿੱਤੀ। ਉਸ ਨੂੰ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਬਠਿੰਡਾ ਦੇ ਏਮਸ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਮੁਲਜਮਾਂ ਖਿਲਾਫ ਮਾਮਲਾ ਦਰਜ

ਇਸ ਸਬੰਧ ਵਿੱਚ ਪੁਲਿਸ ਨੇ ਮਨੀ ਸਿੰਘ, ਕੁਲਦੀਪ ਸਿੰਘ ਉਰਫ਼ ਬੜੀ, ਲਵੀ ਸਿੰਘ, ਗੋਪਾਲ ਸਿੰਘ, ਅਮਰੀਕ ਸਿੰਘ ਅਤੇ ਮਲਕੀਤ ਕੌਰ ਖ਼ਿਲਾਫ਼ ਇਰਾਦਾ-ਏ-ਕਤਲ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਪੀੜਤ ਸੋਨੂੰ ਅਤੇ ਉਸ ਦੀ ਕੁੱਟਮਾਰ ਕਰਨ ਵਾਲੇ ਮੁਲਜ਼ਮ ਪਿੰਡ ਜਗਤਪੁਰਾ ਦੇ ਹੀ ਰਹਿਣ ਵਾਲੇ ਹਨ।ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਅਤੇ ਸੋਨੂੰ ਦੀ ਪਹਿਲਾਂ ਤੋਂ ਹੀ ਕੋਈ ਨਿੱਜੀ ਰੰਜ਼ਿਸ ਸੀ। ਜਿਸ ਕਾਰਨ ਮੌਕਾ ਤਾੜ ਕੇ ਉਸ ਨੂੰ ਘੇਰ ਕੇ ਹਮਲਾ ਕੀਤਾ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ