ਸੁਨੀਲ ਜਾਖੜ ‘ਤੇ ਭੜਕੇ ਸੁਖਜਿੰਦਰ ਰੰਧਾਵਾ: ਸਾਬਕਾ ਡਿਪਟੀ ਸੀਐੱਮ ਨੇ ਕਿਹਾ- ਕਾਂਗਰਸ ਛੱਡੋ, ਆਪਣੇ ਕੰਮ ‘ਤੇ ਧਿਆਨ ਦਿਓ

Updated On: 

06 Jan 2024 18:54 PM

ਸੁਖਜਿੰਦਰ ਰੰਧਾਵਾ ਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਖਹਿਰਾ ਦੀ ਚਿੰਤਾ ਛੱਡ ਕੇ ਭਾਜਪਾ ਦੀ ਚਿੰਤਾ ਕਰਨ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਚਾਕੂ ਮਾਰਨ ਵਾਲਾ ਦੱਸਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰ ਕਿਹਾ ਹੈ ਕਿ ਸੁਨੀਲ ਕੁਮਾਰ ਜਾਖੜ ਨੇ ਆਪਣੇ ਪੁਰਖਿਆਂ ਦੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਤੁਸੀਂ ਕਾਂਗਰਸ ਵਿੱਚ ਧੜੇਬੰਦੀ ਪੈਦਾ ਕਰਕੇ ਲੋਕਾਂ ਦਾ ਨਾਮ ਖਰਾਬ ਕੀਤਾ ਸੀ।

ਸੁਨੀਲ ਜਾਖੜ ਤੇ ਭੜਕੇ ਸੁਖਜਿੰਦਰ ਰੰਧਾਵਾ: ਸਾਬਕਾ ਡਿਪਟੀ ਸੀਐੱਮ ਨੇ ਕਿਹਾ- ਕਾਂਗਰਸ ਛੱਡੋ, ਆਪਣੇ ਕੰਮ ਤੇ ਧਿਆਨ ਦਿਓ
Follow Us On

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਜਲੰਧਰ ਫੇਰੀ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਸਬੰਧੀ ਦਿੱਤੇ ਬਿਆਨ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਭੜਕ ਗਏ। ਸੁਖਜਿੰਦਰ ਰੰਧਾਵਾ ਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਖਹਿਰਾ ਦੀ ਚਿੰਤਾ ਛੱਡ ਕੇ ਭਾਜਪਾ ਦੀ ਚਿੰਤਾ ਕਰਨ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਚਾਕੂ ਮਾਰਨ ਵਾਲਾ ਦੱਸਿਆ ਹੈ।

ਜਾਖੜ ਨੇ ਪੁਰਖਿਆਂ ਦੀ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ- ਰੰਧਾਵਾ

ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ ਹੈ। ਸੁਨੀਲ ਕੁਮਾਰ ਜਾਖੜ ਨੇ ਆਪਣੇ ਪੁਰਖਿਆਂ ਦੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਤੁਸੀਂ ਕਾਂਗਰਸ ਵਿੱਚ ਧੜੇਬੰਦੀ ਪੈਦਾ ਕਰਕੇ ਲੋਕਾਂ ਦਾ ਨਾਮ ਖਰਾਬ ਕੀਤਾ ਸੀ।

ਤੁਸੀਂ ਸੁਖਪਾਲ ਖਹਿਰਾ ਦੀ ਚਿੰਤਾ ਛੱਡ ਦਿਓ ਅਤੇ ਆਪਣੇ ਕੰਮ ‘ਤੇ ਧਿਆਨ ਦਿਓ। ਹਰ ਛੋਟੇ ਵਰਕਰ ਤੋਂ ਲੈ ਕੇ ਸੂਬਾਈ ਅਤੇ ਕੇਂਦਰੀ ਕਾਂਗਰਸ ਤੱਕ ਸੁਖਵਾਲ ਸਿੰਘ ਖਹਿਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਅਸੀਂ ਇਕੱਠੇ ਹੋ ਕੇ ਲੜਾਂਗੇ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਖਹਿਰਾ ਸਾਹਿਬ ਜਲਦੀ ਹੀ ਲੋਕਾਂ ਸਾਹਮਣੇ ਪੇਸ਼ ਹੋਣਗੇ।

ਜਾਖੜ ਨੇ ਸਾਧਿਆ ਸੀ ਕਾਂਗਰਸ ‘ਤੇ ਨਿਸ਼ਾਨਾ

ਹਾਲ ਹੀ ‘ਚ ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਇੱਕ ਨਵੇਂ ਮਾਮਲੇ ‘ਚ ਵਿਧਾਇਕ ਸੁਖਪਾਲ ਖਹਿਰਾ ਨੂੰ ਮੁੜ ਜੇਲ ‘ਚ ਭੇਜਣ ਦੇ ਮਾਮਲੇ ‘ਤੇ ਕਾਂਗਰਸ ਨੂੰ ਘੇਰਿਆ ਸੀ। ਸੁਨੀਲ ਕੁਮਾਰ ਜਾਖੜ ਨੇ ਕਿਹਾ ਹੈ ਕਿ ਲੋਕਾਂ ਸਭਾ ਚੋਣਾਂ ਦੌਰਾਨ ਕਾਂਗਰਸ ਹਾਈਕਮਾਂਡ ਨੇ ਖਹਿਰਾਂ ਦੀ ਬਲੀ ਦਿੱਤੀ ਹੈ। ਇਸ ਦੌਰਾਨ ਖਹਿਰਾ ਖਿਲਾਫ ਦਰਜ ਨਵੇਂ ਕੇਸ ਨੂੰ ਜਾਖੜ ਨੇ ਬੋਗਸ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਖਿਲਾਫ ਸੁਖਪਾਲ ਸਿੰਘ ਖਹਿਰਾ ਖੁੱਲ੍ਹ ਕੇ ਬੋਲਦੇ ਸਨ ਅਤੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਗੱਠਜੋੜ ਕਰਨਾ ਚਾਹੁੰਦੀ ਹੈ। ਇਸ ਲਈ ਅਜਿਹੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਚੁੱਪ ਕਰਵਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ।

ਕਾਂਗਰਸ ਦੀ ਚੁੱਪ ‘ਤੇ ਸਵਾਲ ਉਠਾਏ

ਸੁਨੀਲ ਕੁਮਾਰ ਜਾਖੜ ਨੇ ਸਵਾਲ ਚੁੱਕੇ ਹਨ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਹੁਣ ਚੁੱਪ ਕਿਉਂ ਹੈ? ਅਤੇ ਸੁਖਪਾਲ ਸਿੰਘ ਖਹਿਰਾ ਦੀ ਮੁੜ ਗ੍ਰਿਫਤਾਰੀ ਦਾ ਹਾਈਕਮਾਂਡ ਵੱਲੋਂ ਵਿਰੋਧ ਕਿਉਂ ਨਹੀਂ ਕੀਤਾ ਜਾ ਰਿਹਾ? ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੀਆਂ ਮੁਲਾਕਾਤਾਂ ਦੀਆਂ ਵੀਡੀਓ ਸਾਂਝੀਆਂ ਹੋ ਰਹੀਆਂ ਹਨ, ਜੇਲ੍ਹ ‘ਚ ਬੰਦ ਕੈਦਿਆਂ ਦੀ ਪਾਰਟੀਆਂ ਦੀਆਂ ਵੀਡਿਓ ਵੀ ਸਾਂਝੀਆਂ ਹੋ ਰਹੀਆਂ ਹਨ। ਫਿਰ ਸੂਬਾ ਸਰਕਾਰ ਖਿਲਾਫ ਬੋਲਣ ਵਾਲੇ ਖਹਿਰਾ ਦੀਆਂ ਗੱਲਾਂ ਸਾਹਮਣੇ ਕਿਉਂ ਨਹੀਂ ਆ ਰਹੀਆਂ? ਭਾਵ ਸਰਕਾਰ ਜੋ ਚਾਹੁੰਦੀ ਹੈ ਜੇਲ੍ਹ ਵਿੱਚੋਂ ਉਹ ਹੀ ਬਾਹਰ ਆਉਂਦਾ ਹੈ।

Exit mobile version