ਕੈਪਟਨ ਅਮਰਿੰਦਰ ਸਿੰਘ ਨਸ਼ੇ ਤੇ ਬੇਅਦਬੀ ਮਾਮਲੇ ‘ਚ SAD ਨਾਲ ਮਿਲੇ ਹੋਏ ਸਨ: ਸੁਖਜਿੰਦਰ ਰੰਧਾਵਾ

Updated On: 

27 Jul 2025 13:32 PM IST

ਗੁਰਦਾਸਪੁਰ ਦੇ ਸੰਸਦ ਮੈਂਬਰ ਤੇ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਹੈ ਤੇ ਉਨ੍ਹਾਂ 'ਤੇ ਕਈ ਵੱਡੇ ਇਲਜ਼ਾਮ ਲਗਾਏ ਹਨ। ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਤੇ ਨਸ਼ੇ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਮਿਲੇ ਹੋਏ ਸਨ। ਉਨ੍ਹਾਂ ਨੂੰ ਨਾ ਤਾਂ ਗੁਰੂ ਤੇ ਨਾ ਹੀ ਪੰਜਾਬ ਦੀ ਜਨਤਾ ਮੁਆਫ਼ ਕਰੇਗੀ।

ਕੈਪਟਨ ਅਮਰਿੰਦਰ ਸਿੰਘ ਨਸ਼ੇ ਤੇ ਬੇਅਦਬੀ ਮਾਮਲੇ ਚ SAD ਨਾਲ ਮਿਲੇ ਹੋਏ ਸਨ: ਸੁਖਜਿੰਦਰ ਰੰਧਾਵਾ
Follow Us On

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਭੱਖਿਆ ਹੋਇਆ ਹੈ। ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਦੇ ਹੱਕ ‘ਚ ਫੇਸਬੁੱਕ ‘ਤੇ ਪੋਸਟ ਕੀਤੀ ਸੀ। ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ।

ਇਸੇ ਸਿਲਸਿਲੇ ‘ਚ ਹੁਣ ਗੁਰਦਾਸਪੁਰ ਦੇ ਸੰਸਦ ਮੈਂਬਰ ਤੇ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ‘ਤੇ ਨਿਸ਼ਾਨਾ ਸਾਧਿਆ ਹੈ ਤੇ ਉਨ੍ਹਾਂ ‘ਤੇ ਕਈ ਵੱਡੇ ਇਲਜ਼ਾਮ ਲਗਾਏ ਹਨ। ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਤੇ ਨਸ਼ੇ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਮਿਲੇ ਹੋਏ ਸਨ। ਉਨ੍ਹਾਂ ਨੂੰ ਨਾ ਤਾਂ ਗੁਰੂ ਤੇ ਨਾ ਹੀ ਪੰਜਾਬ ਦੀ ਜਨਤਾ ਮੁਆਫ਼ ਕਰੇਗੀ।

ਕੈਪਟਨ ਨੇ ਮਜੀਠੀਆ ਦੇ ਹੱਕ ‘ਚ ਕੀਤੀ ਸੀ ਪੋਸਟ

ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੋਸਟ ਕੀਤੀ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਉਣਾ ਤੇ ਪਰੇਸ਼ਾਨ ਕਰਨਾ ਅਣਮਨੁੱਖੀ ਚਾਲਾਂ ਦੀ ਇੱਕ ਹੈਰਾਨ ਕਰਨ ਵਾਲੀ ਉਦਾਹਰਣ ਹੈ। ਮੈਂ ਇਸ ਰਾਜਨੀਤਿਕ ਜ਼ੁਲਮ ਦੀ ਸਖ਼ਤ ਨਿੰਦਾ ਕਰਦਾ ਹਾਂ। ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਟਵੀਟ ਕਰ ਸਾਧਿਆ ਸੀ ਨਿਸ਼ਾਨਾ

ਸੀਐਮ ਭਗਵੰਤ ਮਾਨ ਨੇ ਇਸ ਪੋਸਟ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ, ਕੈਪਟਨ ਸਾਹਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ..ਜਦੋਂ ਲੋਕਾਂ ਦੇ ਪੁੱਤ ਥੋਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿੱਚ ਤੜਫ ਤੜਫ ਮਰ ਰਹੇ ਸੀ ਓਸ ਵੇਲੇ ਤੁਸੀਂ ਮਹਿਫ਼ਲਾਂ ਚ ਬੈਠੇ ਸੀ..ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫ਼ਸੋਸ ਬਹੁਤ ਕੁੱਝ ਗਵਾ ਕੇ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛੁਡਾਏਗੀ..ਗੁਟਕਾ ਸਾਹਿਬ ਜੀ ਦੀ ਸਹੁੰ ਕਿੱਥੇ ਗਈ??