Sukhdev Singh Dhindsa: ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ, ਮੁਹਾਲੀ ‘ਚ ਲਏ ਅੰਤਿਮ ਸਾਹ
Sukhdev Singh Dhindsa Passed Away: ਕੁਝ ਦਿਨ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਕਈ ਅਕਾਲੀ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਧਾਰਮਿਕ ਸਜਾ ਲਾਈ ਗਈ ਸੀ ਤਾਂ ਉਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਲੰਗਰ ਹਾਲ ਦੇ ਭਾਂਡੇ ਸਾਫ ਕਰਨ ਦੀ ਸਜਾ ਸੁਣਾਈ ਗਈ ਸੀ। ਉਦੋਂ ਵੀ ਉਨ੍ਹਾਂ ਦੀ ਸਿਹਤ ਕਾਫੀ ਖਰਾਬ ਸੀ, ਇਸ ਕਰਕੇ ਉਨ੍ਹਾਂ ਨੇ ਸਿਰਫ 10 ਮਿੰਟਾਂ ਤੱਕ ਹੀ ਭਾਂਡੇ ਸਾਫ਼ ਕੀਤੇ ਅਤੇ ਵਾਪਸ ਚਲੇ ਗਏ ਸਨ।

ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਅੱਜ ਸ਼ਾਮ 5 ਵਜੇ ਦੇਹਾਂਤ ਹੋ ਗਿਆ ਹੈ। ਉਹ ਮੁਹਾਲੀ ਦੇ ਫੋਰਟੀਜ਼ ਹਸਪਤਾਲ ਵਿੱਚ ਕਈ ਦਿਨਾਂ ਤੋਂ ਦਾਖ਼ਲ ਸਨ। ਸੁਖਦੇਵ ਢੀਂਡਸਾ ਦੀ ਸਿਆਸੀ ਢੀਂਡਸਾ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੀ ਉਮਰ ਇਸ ਵੇਲ੍ਹੇ ਤਕਰੀਬਨ 89 ਸਾਲ ਸੀ। ਉਹ ਲੰਮੇ ਸਮੇਂ ਤੋਂ ਬੁਢਾਪੇ ਨਾਲ ਸਬੰਧਿਤ ਬਿਮਾਰੀਆਂ ਤੋਂ ਪੀੜਤ ਚੱਲ ਰਹੇ ਸਨ। ਉਨ੍ਹਾਂ ਦੀ ਮੌਤ ਦੀ ਅਚਾਨਕ ਆਈ ਖ਼ਬਰ ਨਾਲ ਸਿਆਸੀ ਜਗਤ ਵਿੱਚ ਸੌਗ ਦੀ ਲਹਿਰ ਫੈਲ ਗਈ ਹੈ। ਸਾਰੇ ਸੀਨੀਅਰ ਅਕਾਲੀ ਆਗੂ ਉਨ੍ਹਾਂ ਦੇ ਦੇਹਾਂਤ ਨੂੰ ਪਾਰਟੀ ਲਈ ਵੱਡਾ ਘਾਟਾ ਕਰਾਰ ਦੇ ਰਹੇ ਹਨ।
ਸੂਤਰਾਂ ਮੁਤਾਬਕ, ਹਸਪਤਾਲ ਵੱਲੋਂ ਸਾਰੀਆਂ ਜਰੂਰੀ ਕਾਗਜ਼ੀ ਕਾਰਵਾਈਆਂ ਕਰਨ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਕੱਲ੍ਹ ਸਵੇਰੇ ਹੀ ਪਰਿਵਾਰ ਨੂੰ ਸੌਂਪੀ ਜਾਵੇਗੀ। ਜਿਸਤੋਂ ਬਾਅਦ ਕੱਲ੍ਹ ਸ਼ਾਮ ਤੱਕ ਹੀ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ। ਉੱਧਰ, ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣ ਕੇ ਕਈ ਵੱਡੇ ਸਿਆਸੀ ਆਗੂ ਹਸਪਤਾਲ ਵਿੱਚ ਮੌਜੂਦ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।
ਢੀਂਡਸਾ ਦਾ ਸਿਆਸੀ ਸਫਰ
ਸੁਖਦੇਵ ਸਿੰਘ ਢੀਂਡਸਾ ਦਾ ਜਨਮ 9 ਅਪ੍ਰੈਲ 1936 ਨੂੰ ਹੋਇਆ ਸੀ। ਉਹ 1972 ਵਿੱਚ ਪਹਿਲੀ ਵਾਲ ਆਜ਼ਾਦ ਐਮਐਲਏ ਬਣੇ ਸਨ। 1980 ਅਤੇ ਫਿਰ 1985 ਵਿੱਚ ਸੁਖਦੇਵ ਸਿੰਘ ਢੀਂਡਸਾ ਲਗਾਤਾਰ ਦੋ ਵਾਰ ਸੰਗਰੂਰ ਤੋਂ ਮੁੜ ਵਿਧਾਇਕ ਬਣੇ। ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੌਹਾਨ ਉਹ 2000 ਤੋਂ ਲੈ ਕੇ 2004 ਤੱਕ ਕੇਂਦਰੀ ਮੰਤਰੀ ਵੀ ਰਹੇ। 2020 ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਨਰਾਜ਼ ਹੋਣ ਤੋਂ ਬਾਅਦ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦਾ ਗਠਨ ਕੀਤਾ।
ਬਾਅਦ ਵਿੱਚ ਜਦੋਂ ਸੁਖਬੀਰ ਬਾਦਲ ਨਰਾਜ ਆਗੂਆਂ ਨੂੰ ਮਣਾਉਣ ਲੱਗੇ ਤਾਂ ਉਨ੍ਹਾਂ ਦੀ ਅਪੀਲ ਤੇ ਢੀਂਡਸਾ ਨੇ ਸਾਲ 2024 ਵਿੱਚ ਆਪਣੀ ਪਾਰਟੀ ਦਾ ਰਲੇਂਵਾ ਸ਼੍ਰੋਮਣੀ ਅਕਾਲੀ ਦੱਲ ਵਿੱਚ ਕਰ ਦਿੱਤਾ। ਜਿਸਤੋਂ ਬਾਅਦ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਪਾਰਟੀ ਦਾ ਸਰਪ੍ਰਸਤ ਐਲਾਨ ਦਿੱਤਾ। ਹਾਲਾਂਕਿ, ਇਸਤੋਂ ਕੁਝ ਦਿਨਾਂ ਬਾਅਦ ਮੁੜ ਤੋਂ ਰਿਸ਼ਤੇ ਵਿਗੜਣ ਲੱਗੇ ਤਾਂ ਉਹ ਪਾਰਟੀ ਸਰਪ੍ਰਸਟ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ
4 ਵਾਰ ਵਿਧਾਇਕ ਬਣੇ ਢੀਂਡਸਾ
ਢੀਂਡਸਾ ਨੇ 1972, 1977, 1980 ਅਤੇ 1985 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਜਿੱਤੀਆਂ। ਉਹ ਟਰਾਂਸਪੋਰਟ, ਖੇਡਾਂ, ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਸ਼ਹਿਰੀ ਹਵਾਬਾਜ਼ੀ ਵਰਗੇ ਵਿਭਾਗਾਂ ਦੇ ਮੰਤਰੀ ਰਹੇ। ਇਸ ਦੇ ਨਾਲ ਹੀ ਉਹ 1998 ਤੋਂ 2004 ਅਤੇ 2010 ਤੋਂ 2022 ਤੱਕ ਰਾਜ ਸਭਾ ਦੇ ਮੈਂਬਰ ਰਹੇ।
ਵਾਜਪਾਈ ਦੀ ਸਰਕਾਰ ਵਿੱਚ ਰਹੇ ਮੰਤਰੀ
ਢੀਂਡਸਾ 2004 ਤੋਂ 2009 ਤੱਕ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵੀ ਰਹੇ। ਉਨ੍ਹਾਂ ਨੇ 2000 ਤੋਂ 2004 ਤੱਕ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਰਸਾਇਣ ਅਤੇ ਖਾਦ, ਖੇਡ ਮੰਤਰਾਲੇ ਦਾ ਕਾਰਜਭਾਰ ਸੰਭਾਲਿਆ।