ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਾਲ ‘ਚ ਮਿਲੇਗਾ ਨਵਾਂ ਪ੍ਰਧਾਨ, ਜਨਵਰੀ ‘ਚ ਮਨਜ਼ੂਰ ਹੋ ਸਕਦਾ ਸੁਖਬੀਰ ਦਾ ਅਸਤੀਫਾ

ਮੀਟਿੰਗ 'ਚ ਸੁਖਬੀਰ ਬਾਦਲ ਦੇ ਅਸਤੀਫੇ 'ਤੇ ਲੰਬੀ ਚਰਚਾ ਹੋਈ। ਮੀਟਿੰਗ ਦੌਰਾਨ ਸਪੱਸ਼ਟ ਤੌਰ 'ਤੇ ਸੰਕੇਤ ਦਿੱਤਾ ਗਿਆ ਕਿ ਨਵੇਂ ਸਾਲ ਵਿਚ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ ਅਤੇ ਅਜਿਹੇ ਵਰਕਰਾਂ ਅਤੇ ਵਿਅਕਤੀਆਂ ਨੂੰ ਮੈਂਬਰ ਬਣਾਇਆ ਜਾਵੇਗਾ ਜੋ ਜ਼ਮੀਨੀ ਪੱਧਰ 'ਤੇ ਭਰੋਸੇਯੋਗ ਅਤੇ ਪਾਰਟੀ ਲੀਡਰਸ਼ਿਪ ਦੇ ਵਫ਼ਾਦਾਰ ਹੋਣ।

ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਾਲ ‘ਚ ਮਿਲੇਗਾ ਨਵਾਂ ਪ੍ਰਧਾਨ, ਜਨਵਰੀ ‘ਚ ਮਨਜ਼ੂਰ ਹੋ ਸਕਦਾ ਸੁਖਬੀਰ ਦਾ ਅਸਤੀਫਾ
ਸੁਖਬੀਰ ਸਿੰਘ ਬਾਦਲ
Follow Us
tv9-punjabi
| Updated On: 29 Dec 2024 15:59 PM

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੱਗਣ ਤੋਂ ਬਾਅਦ ਜੱਥੇਦਾਰ ਨੇ ਆਦੇਸ਼ ਜਾਰੀ ਕੀਤੇ ਸਨ ਕਿ ਜਿਹੜੇ ਮੈਂਬਰਾਂ ਨੇ ਅਸਤੀਫੇ ਦਿੱਤੇ ਹਨ। ਉਹਨਾਂ ਦੇ ਅਸਤੀਫਿਆਂ ਨੂੰ ਪ੍ਰਵਾਨ ਕਰ ਲਿਆ ਜਾਵੇ। ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਜੋ ਵਰਕਿੰਗ ਕਮੇਟੀ ਕੋਲ ਪੈਂਡਿੰਗ ਹੈ।

ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਨਵਰੀ ਦੇ ਪਹਿਲੇ ਹਫਤੇ ਪ੍ਰਵਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪਾਰਟੀ ਨਵੇਂ ਸਾਲ ‘ਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਬੀਤੇ ਕੱਲ੍ਹ ਸੈਕਟਰ-9 ਸਥਿਤ ਸੁਖਬੀਰ ਬਾਦਲ ਦੀ ਰਿਹਾਇਸ਼ ‘ਤੇ ਅਕਾਲੀ ਦਲ ਦੀ ਕੋਰ ਕਮੇਟੀ, ਕਾਰਜਕਾਰਨੀ, ਜ਼ਿਲ੍ਹਾ ਪ੍ਰਧਾਨਾਂ ਅਤੇ ਸਥਾਨਕ ਇੰਚਾਰਜਾਂ ਨਾਲ ਮੀਟਿੰਗ ਹੋਈ।

ਕਾਰਜਕਾਰਨੀ ਨੇ ਜ਼ਮੀਨੀ ਪੱਧਰ ‘ਤੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸਤੀਫ਼ੇ ਸਬੰਧੀ ਫ਼ੈਸਲਾ ਲਿਆ ਹੈ। ਸੂਤਰਾਂ ਅਨੁਸਾਰ ਸੁਖਬੀਰ ਬਾਦਲ ਨੇ ਪਾਰਟੀ ਦੀ ਜ਼ਮੀਨੀ ਸਥਿਤੀ ਅਤੇ ਮੌਜੂਦਾ ਸਿਆਸੀ ਸਥਿਤੀ ਬਾਰੇ ਆਗੂਆਂ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਦੀ ਰਾਏ ਲਈ। ਜ਼ਿਆਦਾਤਰ ਆਗੂਆਂ ਨੇ ਸੁਖਬੀਰ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਭਰੋਸਾ ਪ੍ਰਗਟਾਇਆ।

ਅਸਤੀਫਾ ਦੇ ਚੁੱਕੇ ਹਨ ਸੁਖਬੀਰ

ਸੁਖਬੀਰ ਬਾਦਲ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਕਾਰਜਕਾਰਨੀ ਨੂੰ ਅਸਤੀਫ਼ਾ ਪ੍ਰਵਾਨ ਕਰਕੇ ਅਕਾਲ ਤਖ਼ਤ ਸਕੱਤਰੇਤ ਨੂੰ ਸੂਚਿਤ ਕਰਨ ਦੀ ਹਦਾਇਤ ਕੀਤੀ ਗਈ ਸੀ। ਹਾਲਾਂਕਿ ਅਕਾਲੀ ਆਗੂਆਂ ਨੇ ਧਾਰਮਿਕ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਕਾਰਜਕਾਰਨੀ ਦੀ ਮੀਟਿੰਗ ਲਈ ਸਮਾਂ ਮੰਗਿਆ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ।

ਮੀਟਿੰਗ ‘ਚ ਸੁਖਬੀਰ ਬਾਦਲ ਦੇ ਅਸਤੀਫੇ ‘ਤੇ ਲੰਬੀ ਚਰਚਾ ਹੋਈ। ਮੀਟਿੰਗ ਦੌਰਾਨ ਸਪੱਸ਼ਟ ਤੌਰ ‘ਤੇ ਸੰਕੇਤ ਦਿੱਤਾ ਗਿਆ ਕਿ ਨਵੇਂ ਸਾਲ ਵਿਚ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ ਅਤੇ ਅਜਿਹੇ ਵਰਕਰਾਂ ਅਤੇ ਵਿਅਕਤੀਆਂ ਨੂੰ ਮੈਂਬਰ ਬਣਾਇਆ ਜਾਵੇਗਾ ਜੋ ਜ਼ਮੀਨੀ ਪੱਧਰ ‘ਤੇ ਭਰੋਸੇਯੋਗ ਅਤੇ ਪਾਰਟੀ ਲੀਡਰਸ਼ਿਪ ਦੇ ਵਫ਼ਾਦਾਰ ਹੋਣ।

ਜਲਦ ਮਿਲੇਗਾ ਨਵਾਂ ਪ੍ਰਧਾਨ

ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਜਨਵਰੀ ਦੇ ਪਹਿਲੇ ਹਫਤੇ ਪ੍ਰਵਾਨ ਕਰ ਲਿਆ ਜਾਵੇਗਾ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਸਤੀਫ਼ਾ ਪ੍ਰਵਾਨ ਕਰਨ ਦਾ ਹੁਕਮ ਦਿੱਤਾ ਹੋਇਆ ਹੈ। ਜੇਕਰ ਅਸਤੀਫਾ ਪ੍ਰਵਾਨ ਨਾ ਹੋਇਆ ਤਾਂ ਇਸ ਨਾਲ ਜਨਤਾ ਅਤੇ ਧਾਰਮਿਕ ਹਲਕਿਆਂ ਨੂੰ ਸੁਨੇਹਾ ਜਾਵੇਗਾ ਕਿ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ। ਦੂਜੇ ਪਾਸੇ ਸੁਖਬੀਰ ਬਾਦਲ ਦਾ ਪ੍ਰਧਾਨ ਵਜੋਂ ਕਾਰਜਕਾਲ 14 ਦਸੰਬਰ ਨੂੰ ਖਤਮ ਹੋ ਗਿਆ ਹੈ।

New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset...
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ...
ਕਿਸਾਨਾਂ ਨੇ ਦਿੱਤਾ ਪੰਜਾਬ ਬੰਦ ਦਾ ਸੱਦਾ, ਸਰਵਣ ਸਿੰਘ ਪੰਧੇਰ ਨੇ ਕੀਤਾ ਵੱਡਾ ਐਲਾਨ
ਕਿਸਾਨਾਂ ਨੇ ਦਿੱਤਾ ਪੰਜਾਬ ਬੰਦ ਦਾ ਸੱਦਾ, ਸਰਵਣ ਸਿੰਘ ਪੰਧੇਰ ਨੇ ਕੀਤਾ ਵੱਡਾ ਐਲਾਨ...
ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ
ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ...
ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ
ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ...
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ ਸੰਸਦ ਵਿੱਚ ਲਗੇ ਸੀ ਠਹਾਕੇ
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ  ਸੰਸਦ ਵਿੱਚ ਲਗੇ ਸੀ ਠਹਾਕੇ...
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ...
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ...
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ...