ਅਚਾਨਕ ਸਕੂਲਾਂ ‘ਚ ਪਹੁੰਚੇ ਸਿੱਖਿਆ ਮੰਤਰੀ ਬੈਂਸ, ਕਿਤੇ ਬਣੇ Student,ਤੇ ਕਿਤੇ ਬਣੇ Teacher
ਸਿੱਖਿਆ ਮੰਤਰੀ ਸਭ ਤੋਂ ਪਹਿਲਾਂ ਲੁਧਿਆਣਾ ਭਾਰਤ ਨਗਰ ਚੌਕ ਸਥਿਤ ਸ਼ਹੀਦ ਏ ਆਜ਼ਮ ਸੁਖਦੇਵ ਥਾਪਰ ਸਰਕਾਰੀ ਗਰਲਜ਼ ਸਕੂਲ ਪੁੱਜੇ। ਜਿੱਥੇ ਉਹ ਕਿਸੇ ਨੂੰ ਦੱਸੇ ਬਿਨਾਂ ਜਾ ਕੇ ਜਮਾਤ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੇ ਵਿਚਕਾਰ ਬੈਠ ਗਏ ਅਤੇ ਵਿਦਿਆਰਥੀ ਵਾਂਗ ਚੁੱਪ-ਚਾਪ ਅਧਿਆਪਕ ਦਾ ਲੈਕਚਰ ਸੁਣਦੇ ਰਹੇ। ਇਸ ਤੋਂ ਬਾਅਦ ਉਹ ਸਕੂਲ ਦੇ ਪ੍ਰਾਇਮਰੀ ਸੈਕਸ਼ਨ ਵਿੱਚ ਗਏ। ਇੱਥੇ ਵੀ ਮੰਤਰੀ ਨੇ ਬੱਚਿਆਂ ਨਾਲ ਡੈਸਕ 'ਤੇ ਬੈਠ ਕੇ ਪੜ੍ਹਾਈ ਕੀਤੀ।
ਲੁਧਿਆਣਾ। ਪੰਜਾਬ ਕੈਬਨਿਟ ਦੇ ਸਭ ਤੋਂ ਹਰਮਨ ਪਿਆਰੇ ਮੰਤਰੀ ਹਰਜੋਤ ਸਿੰਘ ਬੈਂਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਵੀ ਪੰਜਾਬ (Punjab)ਦੇ ਸਿੱਖਿਆ ਮੰਤਰੀ ਆਪਣੇ ਵੱਖਰੇ ਸਵੈਗ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਵੀਰਵਾਰ ਨੂੰ ਉਨ੍ਹਾਂ ਨੇ ਸੂਬੇ ਦੇ ਕਈ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ। ਜਿਸ ‘ਚ ਉਹ ਕਈ ਸਕੂਲਾਂ ‘ਚ ਵਿਦਿਆਰਥੀਆਂ ਨਾਲ ਪੜ੍ਹਦੇ ਨਜ਼ਰ ਆਏ।
ਜਦਕਿ ਕਈ ਸਕੂਲਾਂ ‘ਚ ਉਹ ਬੱਚਿਆਂ ਨੂੰ ਪੜ੍ਹਾਉਂਦੇ ਵੀ ਨਜ਼ਰ ਆਏ। ਉਨਾਂ ਦਾ ਦੌਰਾ ਇੱਥੇ ਹੀ ਖਤਮ ਨਹੀਂ ਹੋਇਆ, ਬੈਂਸ ਨੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦਾ ਵੀ ਸਵਾਦ ਲਿਆ।
ਸਿੱਖਿਆ ਮੰਤਰੀ ਵੱਲੋਂ ਸਕੂਲਾਂ ਦਾ ਨਿਰੀਖਣ
ਸਿੱਖਿਆ ਮੰਤਰੀ ਸਭ ਤੋਂ ਪਹਿਲਾਂ ਭਾਰਤ ਨਗਰ ਚੌਕ ਸਥਿਤ ਸ਼ਹੀਦ ਏ ਆਜ਼ਮ ਸੁਖਦੇਵ ਥਾਪਰ ਸਰਕਾਰੀ ਗਰਲਜ਼ ਸਕੂਲ ਪੁੱਜੇ। ਜਿੱਥੇ ਉਹ ਕਿਸੇ ਨੂੰ ਦੱਸੇ ਬਿਨਾਂ ਜਾ ਕੇ ਜਮਾਤ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੇ ਵਿਚਕਾਰ ਬੈਠ ਗਏ। ਅਤੇ ਵਿਦਿਆਰਥੀ ਵਾਂਗ ਚੁੱਪ-ਚਾਪ ਅਧਿਆਪਕ ਦਾ ਲੈਕਚਰ ਸੁਣਦੇ ਰਹੇ। ਇਸ ਤੋਂ ਬਾਅਦ ਉਹ ਸਕੂਲ ਦੇ ਪ੍ਰਾਇਮਰੀ ਸੈਕਸ਼ਨ ਵਿੱਚ ਗਏ। ਇੱਥੇ ਵੀ ਮੰਤਰੀ ਨੇ ਬੱਚਿਆਂ ਨਾਲ ਡੈਸਕ ‘ਤੇ ਬੈਠ ਕੇ ਪੜ੍ਹਾਈ ਕੀਤੀ। ਇਸ ਤੋਂ ਇਲਾਵਾ ਸਿੱਖਿਆ ਮੰਤਰੀ (Minister of Education) ਨੇ ਪ੍ਰਾਇਮਰੀ ਬੱਚਿਆਂ ਦੀਆਂ ਕਾਪੀਆਂ ਵੀ ਚੈਕ ਕੀਤੀਆਂ। ਨਾਲ ਹੀ, ਇੱਕ ਅਧਿਆਪਕ ਵਾਂਗ, ਬੱਚਿਆਂ ਨੂੰ ਪੜ੍ਹਾਇਆ ਅਤੇ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ।
ਵਿਦਿਆਰਥੀ ਦੀਆਂ ਸਮੱਸਿਆ
ਇਸ ਤੋਂ ਬਾਅਦ ਮੰਤਰੀ ਬੈਂਸ ਸੁਨੇਤ ਦੇ ਸਰਕਾਰੀ ਸਕੂਲ ਵਿੱਚ ਪੁੱਜੇ। ਜਿੱਥੇ ਉਸ ਨੇ ਜਮਾਤ ਵਿੱਚ ਪੜ੍ਹਦੇ ਦੋ ਬੱਚਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਬੋਰਡ ਤੇ ਪੜ੍ਹਾਈ ਨਾਲ ਸਬੰਧਤ ਗੱਲਾਂ ਲਿਖਣ ਲਈ ਕਿਹਾ। ਪੂਰੇ ਨਿਰੀਖਣ ਦੌਰਾਨ ਮੰਤਰੀ ਬੈਂਸ ਸਕੂਲੀ ਬੱਚਿਆਂ ਨਾਲ ਦੋਸਤਾਨਾ ਵਤੀਰਾ ਕਰਦੇ ਦੇਖੇ ਗਏ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ (Government schools of Punjab) ਵਿੱਚ ਵਿਆਪਕ ਸੁਧਾਰ ਦੇਖਣ ਨੂੰ ਮਿਲੇਗਾ। ਉਨ੍ਹਾਂ ਸਮੂਹ ਸਕੂਲਾਂ ਦੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ।