ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸ੍ਰੀ ਦਰਬਾਰ ਸਹਿਬ ‘ਚ ਵਜ਼ੂ ਕਰਨ ਵਾਲੇ ਸ਼ਖਸ਼ ਨੂੰ 3 ਦਿਨਾਂ ਦੀ ਰਿਮਾਂਡ ‘ਤੇ ਭੇਜਿਆ, ਨਿਹੰਗਾਂ ਨੇ ਗਾਜ਼ੀਆਬਾਦ ‘ਚ ਫੜ ਕੇ ਕੁੱਟਿਆ

ਦਿੱਲੀ ਦੇ ਰਹਿਣ ਵਾਲਾ ਨੌਜਾਵਨ ਸੁਭਾਨ ਰੰਗਰੀਜ਼ 13 ਜਨਵਰੀ ਨੂੰ ਸ੍ਰੀ ਦਰਬਾਰ ਸਹਿਬ ਵਿੱਚ ਆਇਆ ਸੀ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਬੈਠ ਕੇ ਵਜ਼ੂ ਕੀਤਾ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਅੱਜ ਅੰਮ੍ਰਿਤਸਰ ਪਹੁੰਚੀ। ਜਿਸ ਨੂੰ ਕੋਰਟ ਨੇ ਤਿੰਨ ਦਿਨਾਂ ਦੀ ਰਿਮਾਂਡ 'ਤੇ ਭੇਜਿਆ ਹੈ।

ਸ੍ਰੀ ਦਰਬਾਰ ਸਹਿਬ 'ਚ ਵਜ਼ੂ ਕਰਨ ਵਾਲੇ ਸ਼ਖਸ਼ ਨੂੰ 3 ਦਿਨਾਂ ਦੀ ਰਿਮਾਂਡ 'ਤੇ ਭੇਜਿਆ, ਨਿਹੰਗਾਂ ਨੇ ਗਾਜ਼ੀਆਬਾਦ 'ਚ ਫੜ ਕੇ ਕੁੱਟਿਆ
ਸ੍ਰੀ ਦਰਬਾਰ ਸਹਿਬ ‘ਚ ਵਜ਼ੂ ਕਰਨ ਵਾਲੇ ਸ਼ਖਸ਼ ਨੂੰ 3 ਦਿਨਾਂ ਦੀ ਰਿਮਾਂਡ ‘ਤੇ ਭੇਜਿਆ
Follow Us
lalit-sharma
| Published: 28 Jan 2026 18:02 PM IST

ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਵਜ਼ੂ ਕਰਨ ਵਾਲੇ ਸ਼ਖਸ਼ ਸੁਭਾਨ ਰੰਗਰੀਜ਼ ਨੂੰ ਕੋਰਟ ਨੇ ਤਿੰਨ ਦਿਨਾਂ ਦੇ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੰਜਾਬ ਪੁਲਿਸ ਮੁਲਜ਼ਮ ਨੂੰ ਅੱਜ ਸਵੇਰੇ ਅੰਮ੍ਰਿਤਸਰ ਲੈ ਕੇ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਉਸ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕੀਤਾ ਹੈ।

ਦਰਬਾਰ ਸਹਿਬ ਸਰੋਵਰ ‘ਚ ਕੀਤਾ ਵਜ਼ੂ

ਦਿੱਲੀ ਦੇ ਰਹਿਣ ਵਾਲਾ ਨੌਜਾਵਨ ਸੁਭਾਨ ਰੰਗਰੀਜ਼ 13 ਜਨਵਰੀ ਨੂੰ ਸ੍ਰੀ ਦਰਬਾਰ ਸਹਿਬ ਵਿੱਚ ਆਇਆ ਸੀ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਬੈਠ ਕੇ ਵਜ਼ੂ ਕੀਤਾ। ਉਸ ਨੇ ਮੂੰਹ ਵਿੱਚ ਪਾਣੀ ਭਰਿਆ ਅਤੇ ਕੁਰਲੀ ਕੀਤੀ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਵਿੱਚ ਘੁੰਮਦਾ ਰਿਹਾ ਅਤੇ ਉਸ ਨੇ ਇੱਕ ਹੋਰ ਦੋਸਤ ਤੋਂ ਵੀਡੀਓ ਸ਼ੂਟ ਕਰਵਾਇਆ।

ਨਿਹੰਗਾਂ ਨੇ ਫੜ ਕੇ ਕੀਤੀ ਕੁੱਟਮਾਰ

24 ਜਨਵਰੀ ਨੂੰ ਯੂਪੀ ਦੇ ਗਾਜ਼ੀਆਬਾਦ ਵਿੱਚ ਨਿਹੰਗਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਜ਼ੰਮ ਕੇ ਕੁੱਟਮਾਰ ਕੀਤੀ ਅਤੇ ਉਸ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਉਹ ਗਾਜ਼ੀਆਬਾਦ ਪੁਲਿਸ ਹਿਰਾਸਤ ਵਿੱਚ ਸੀ। ਅੱਜ ਪੰਜਾਬ ਪੁਲਿਸ ਵੱਲੋਂ ਉਸ ਨੂੰ ਅੰਮ੍ਰਿਤਸਰ ਲਿਆਂਦਾ ਲਿਆਂਦਾ ਗਿਆ।

ਮੁਆਫ਼ੀ ਲਈ ਜਾਰੀ ਕੀਤਾ ਵੀਡੀਓ

ਮੁਲਜ਼ਮ ਸੁਭਾਨ ਰੰਗਰੀਜ਼ ਨੇ ਪਹਿਲੀ ਵਾਰ 16 ਜਨਵਰੀ ਨੂੰ ਵੀਡੀਓ ਜਾਰੀ ਕੀਤਾ ਸੀ। ਜਿਸ ਵਿੱਚ ਉਸ ਨੇ ਮੁਆਫ਼ੀ ਮੰਗੀ ਸੀ। ਜਿਸ ਤੋਂ ਬਾਅਦ ਉਸ ਨੇ 19 ਜਨਵਰੀ ਨੂੰ ਮੁੜ 17 ਸੈਕੇਂਡ ਦਾ ਇੱਕ ਨਵਾਂ ਵੀਡੀਓ ਬਣਾਇਆ। ਇਸ ਵਿੱਚ ਉਸ ਨੇ ਕਿਹਾ ਕਿ ਜਦੋਂ ਉਹ ਦਰਬਾਰ ਸਾਹਿਬ ਵਿੱਚ ਗਿਆ, ਉਸ ਵੇਲੇ ਉਸ ਤੋਂ ਵੱਡੀ ਗਲਤੀ ਹੋ ਗਈ। ਇਹ ਗਲਤੀ ਉਸ ਤੋਂ ਅਨਜਾਨੇ ਵਿੱਚ ਹੋਈ ਹੈ। ਉਸ ਨੇ ਕਿਹਾ ਕਿ ਮੈਨੂੰ ਮਰਿਆਦਾ ਦੀ ਪੂਰੀ ਜਾਣਕਾਰੀ ਨਹੀਂ ਸੀ। ਨਹੀਂ ਤਾਂ ਮੈਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ। ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਕੇ, ਆਪਣਾ ਭਾਈ ਸਮਝ ਕੇ ਮੁਆਫ਼ ਕਰ ਦਿਓ। ਇਸ ਦੌਰਾਨ ਉਸ ਨੇ ਇੱਕ ਵਾਰ ਹੱਥ ਵੀ ਜੋੜੇ। ਦੱਸ ਦਈਏ ਕਿ ਵੀਡੀਓ ਦੇ ਉੱਪਰ ਉਸ ਨੇ Sorry ਦਿਲ ਵਾਲੇ EMO ਨਾਲ ਲਿਖਿਆ ਹੋਇਆ ਸੀ।