ਪੀਜੀ ਦਾ ਬਿੱਲ ਨਹੀਂ ਭਰਨ 'ਤੇ ਹੋਇਆ ਕਤਲ, ਚਾਰ ਗ੍ਰਿਫ਼ਤਾਰ। Four arrested in Punjabi University student murder case
ਪਟਿਆਲਾ ਨਿਊਜ:
ਪੰਜਾਬੀ ਯੂਨੀਵਰਸਿਟੀ (Punjabi University) ਵਿੱਚ ਅੱਜ ਸਵੇਰੇ ਦੋ ਨੌਜਵਾਨਾਂ ਵਿਚ ਖੂਨੀ ਲੜਾਈ ਹੋ ਗਈ, ਜਿਸ ਵਿਚ ਇਕ 20 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ
ਹੱਤਿਆ ਕਰ ਦਿੱਤੀ ਗਈ ਹੈ। ਹਾਲਾਂਕਿ ਤਿੰਨ ਤੋਂ ਚਾਰ ਨੌਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਹੋਏ ਕਾਤਲ ਫਰਾਰ
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਯੂਨੀਵਰਿਸਟੀ ਅੰਦਰ ਦੋ ਸਮੂਹਾਂ ਵਿਚਕਾਰ
ਟਕਰਾਅ ਹੋ ਗਿਆ। ਇਸੇ ਦੌਰਾਨ ਹਮਲਾਵਰਾਂ ਨੇ ਨਵਜੋਤ ਸਿੰਘ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ । ਜ਼ਖਮੀ ਹਾਲਤ ਵਿਚ ਜਦੋਂ ਨਵਜੋਤ ਨੂੰ ਰਾਜਿੰਦਰਾ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਨੁੰ ਅੰਜਾਮ ਦੇਣ ਵਾਲੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਸੀਸੀਟੀਵੀ ਦੀ ਮੱਦਦ ਨਾਲ ਕਾਤਲਾਂ ਦੀ ਪਛਾਣ ਕਰ ਰਹੀ ਪੁਲਿਸ
ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੇ ਪੁਲਿਸ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਦੱਸਿਆ ਕਿ ਝਗੜਾ 12 ਵਜੇ ਦੇ ਕਰੀਬ ਸ਼ੁਰੂ ਹੋਇਆ। ਉਸ ਸਮੇਂ ਦੌਰਾਨ ਕੁਝ ਨੌਜਵਾਨ ਇੰਜੀਨੀਅਰਿੰਗ ਵਿਭਾਗ ਅੱਗੇ ਇਕੱਠੇ ਹੋ ਗਏ। ਪਹਿਲੇ ਦੋ ਸਮੂਹਾਂ ਵਿਚਾਲੇ ਇਕ ਝੜਪ ਹੋ ਗਈ । ਉਸ ਸਮੇਂ ਦੌਰਾਨ ਨਵਜੋਤ ਇਕ ਪਾਸੇ ਖੜ੍ਹਾ ਸੀ। ਇਸੇ ਦੌਰਾਨ ਇਕ ਸਮੂਹ ਦੇ ਨੌਜਵਾਨਾਂ ਨੇ ਤਿੱਖੇ
ਹਥਿਆਰ ਨਾਲ ਨਾਲ ਇੰਜੀਨੀਅਰਿੰਗ ਦੇ ਵਿਦਿਆਰਥੀ ਨਵਜੋਤ ਸਿੰਘ ‘ਤੇ ਵੀ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਅਰਬਨ ਅਸਟੇਟ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਥਾਣੇ ਦੇ ਐਸ ਐਚ ਓ ਅੰਮ੍ਰਿਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਨਵਜੋਤ ਦੋ ਸਮੂਹਾਂ ਵਿਚਕਾਰ ਝਗੜੇ ਦੌਰਾਨ ਮਾਰਿਆ ਗਿਆ । ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਕਾਤਲਾਂ ਦੀ ਪਛਾਣ ਕਰਨ ਵਿਚ ਲੱਗੀ ਹੋਈ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ