ਪੰਜਾਬ ਤੋਂ ਦਿੱਲੀ ਤੱਕ ਵਿਗੜਿਆ ਮੌਸਮ, ਲੁਧਿਆਣਾ-ਰੂਪਨਗਰ ਸੂਬੇ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ; ਪਰਾਲੀ ਸਾੜਨ ਦੇ ਮਾਮਲਿਆਂ 'ਚ 50% ਕਮੀ | Stubble burning case in Punjab 50 percent Reduce know in Punjabi Punjabi news - TV9 Punjabi

ਪੰਜਾਬ ਤੋਂ ਦਿੱਲੀ ਤੱਕ ਵਿਗੜਿਆ ਮੌਸਮ, ਲੁਧਿਆਣਾ-ਰੂਪਨਗਰ ਸੂਬੇ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ; ਪਰਾਲੀ ਸਾੜਨ ਦੇ ਮਾਮਲਿਆਂ ‘ਚ 50% ਕਮੀ

Published: 

28 Oct 2023 10:39 AM

ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 50 ਫੀਸਦੀ ਦੀ ਕਮੀ ਆਈ ਹੈ। ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਅੰਕੜੇ ਜਾਰੀ ਕੀਤੇ ਗਏ ਹਨ। ਲੁਧਿਆਣਾ ਅਤੇ ਰੂਪਨਗਰ ਦੋਵੇਂ ਸ਼ਹਿਰ ਸੂਬੇ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਹਨ। ਸੂਬੇ ਦੀ ਪ੍ਰਦੂਸ਼ਿਤ ਹੋਈ ਹਵਾ ਵਿੱਚ ਸਾਹ ਲੈਣ ਵਿੱਚ ਕਾਫੀ ਦਿੱਕਤ ਹੋ ਰਹੀ ਹੈ। ਜਿੱਥੇ ਸਾਹ ਦੀਆਂ ਬਿਮਾਰੀਆਂ ਵਧਣਗੀਆਂ, ਉੱਥੇ ਹੀ ਚਮੜੀ ਅਤੇ ਅੱਖਾਂ ਵੀ ਇਸ ਤੋਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਦੇ ਨਾਲਪੰਜਾਬ ਹੀ ਨਹੀਂ ਦਿੱਲੀ ਦੀ ਹਵਾ ਵੀ ਪ੍ਰਭਾਵਿਤ ਹੋਈ ਹੈ। ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਔਸਤਨ 357 ਅਤੇ ਵੱਧ ਤੋਂ ਵੱਧ 500 ਉੱਤੇ ਚੱਲ ਰਿਹਾ ਹੈ।

ਪੰਜਾਬ ਤੋਂ ਦਿੱਲੀ ਤੱਕ ਵਿਗੜਿਆ ਮੌਸਮ, ਲੁਧਿਆਣਾ-ਰੂਪਨਗਰ ਸੂਬੇ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ; ਪਰਾਲੀ ਸਾੜਨ ਦੇ ਮਾਮਲਿਆਂ ਚ 50% ਕਮੀ
Follow Us On

ਪੰਜਾਬ ਵਿੱਚ ਇਸ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਭਾਰੀ ਕਮੀ ਆਈ ਹੈ। ਪੰਜਾਬ ਸਰਕਾਰ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਬਾਕ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 50 ਫੀਸਦੀ ਦੀ ਕਮੀ ਆਈ ਹੈ। ਪਰ ਇਸ ਦੇ ਬਾਵਜੂਦ ਪੰਜਾਬ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ਅਤੇ ਰੂਪਨਗਰ ਦੋਵੇਂ ਸ਼ਹਿਰ ਸੂਬੇ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਹਨ ਅਤੇ ਔਰੇਂਜ ਸ਼੍ਰੇਣੀ ਵਿੱਚ ਆ ਗਏ ਹਨ।

ਇਸ ਤਰ੍ਹਾਂ ਦੀ ਹਵਾ ਸਾਹ ਲੈਣ ਨਾਲ ਜਿੱਥੇ ਸਾਹ ਦੀਆਂ ਬਿਮਾਰੀਆਂ ਵਧਣਗੀਆਂ, ਉੱਥੇ ਹੀ ਚਮੜੀ ਅਤੇ ਅੱਖਾਂ ਵੀ ਇਸ ਤੋਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਪੰਜਾਬ ਹੀ ਨਹੀਂ ਦਿੱਲੀ ਦੀ ਹਵਾ ਵੀ ਪ੍ਰਭਾਵਿਤ ਹੋਈ ਹੈ। ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਔਸਤਨ 357 ਅਤੇ ਵੱਧ ਤੋਂ ਵੱਧ 500 ਉੱਤੇ ਚੱਲ ਰਿਹਾ ਹੈ। ਇੰਨੀ ਜ਼ਹਿਰੀਲੀ ਹਵਾ ਕਿਸੇ ਦਾ ਵੀ ਦਮ ਘੁੱਟ ਸਕਦੀ ਹੈ।

ਸ਼ੁੱਕਰਵਾਰ ਸ਼ਾਮ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ 766 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਹ ਇਸ ਸੀਜ਼ਨ ਦੇ ਸਭ ਤੋਂ ਵੱਧ ਮਾਮਲੇ ਹਨ। ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ 15 ਸਤੰਬਰ ਤੋਂ 27 ਅਕਤੂਬਰ ਤੱਕ ਪਰਾਲੀ ਸਾੜਨ ਦੇ ਕੁੱਲ 4 ਹਜ਼ਾਰ 88 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਸਾਲ ਇਨ੍ਹਾਂ ਮਹੀਨਿਆਂ ਵਿੱਚ 8 ਹਜ਼ਾਰ 147 ਅਤੇ 2021 ਵਿੱਚ 6 ਹਜ਼ਾਰ 742 ਕੇਸ ਦਰਜ ਕੀਤੇ ਗਏ ਸਨ।

ਪਰਾਲੀ ਸਾੜਨ ‘ਚ ਤਰਨਤਾਰਨ ਸਭ ਤੋਂ ਅੱਗੇ

ਸ਼ੁੱਕਰਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 766 ਮਾਮਲੇ ਸਾਹਮਣੇ ਆਏ ਹਨ। ਜਿਸ ‘ਚ ਤਰਨਤਾਰਨ ਪਹਿਲੇ ਨੰਬਰ ‘ਤੇ ਰਿਹਾ ਹੈ। ਤਰਨਤਾਰਨ ਵਿੱਚ 104, ਸੰਗਰੂਰ ਵਿੱਚ 98, ਪਟਿਆਲਾ ਵਿੱਚ 97 ਅਤੇ ਅੰਮ੍ਰਿਤਸਰ ਵਿੱਚ 76 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ। 27 ਅਕਤੂਬਰ ਨੂੰ ਸਾਲ 2021 ਵਿੱਚ 279 ਅਤੇ 2022 ਵਿੱਚ 1 ਹਜ਼ਾਰ 111 ਮਾਮਲੇ ਸਾਹਮਣੇ ਆਏ ਸਨ।

ਹੁਣ ਵਧਣਗੇ ਕੇਸ

ਜੇਕਰ ਅਸੀਂ ਮਾਹਿਰਾਂ ਦੀ ਗੱਲ ਕਰਿਏ ਤਾਂ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਾਧਾ ਹੋਵੇਗਾ। ਦਰਅਸਲ, ਇਸ ਸਾਲ ਹੜ੍ਹਾਂ ਕਾਰਨ ਪੰਜਾਬ ਵਿੱਚ ਕਾਫੀ ਫਸਲਾਂ ਦਾ ਨੁਕਸਾਨ ਹੋਇਆ ਸੀ। ਇਨ੍ਹਾਂ ਹਾਲਤਾਂ ਵਿੱਚ ਕਈ ਥਾਵਾਂ ਤੇ ਝੋਨੇ ਦੀ ਕਟਾਈ ਬਾਅਦ ਵਿੱਚ ਕੀਤੀ ਗਈ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ। ਜੇਕਰ ਇਹ ਮਾਮਲੇ ਵਧਦੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਤੋਂ ਦਿੱਲੀ ਤੱਕ ਦੀ ਹਵਾ ਬੇਹੱਦ ਪ੍ਰਦੂਸ਼ਿਤ ਹੋ ਜਾਵੇਗੀ।

ਸਾਰੇ ਸ਼ਹਿਰਾਂ ਦੀ ਹਵਾ ਅਸੁਰੱਖਿਅਤ ਹੋਈ

ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਨਾਲ ਪੰਜਾਬ ਦੇ ਸ਼ਹਿਰਾਂ ਦੀ ਹਵਾ ਵੀ ਦੂਸ਼ਿਤ ਹੋਣ ਲੱਗੀ ਹੈ। ਪੰਜਾਬ ਦੇ ਸਾਰੇ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (AQI) ਅਸੁਰੱਖਿਅਤ ਅਤੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। AQI ਦੇ ਅਨੁਸਾਰ, 0-50 AQI ਤੱਕ ਦੀ ਹਵਾ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। 51-100 AQI ਨੂੰ ਤਸੱਲੀਬਖਸ਼ ਮੰਨਿਆ ਜਾਂਦਾ ਹੈ। ਜਦੋਂ ਕਿ ਇਸ ਤੋਂ ਉੱਪਰ ਦੀ ਹਵਾ ਸਿਹਤ ਲਈ ਚੰਗੀ ਨਹੀਂ ਮੰਨੀ ਜਾਂਦੀ।

101 ਤੋਂ 200 ਤੱਕ AQI ਨੂੰ ਯੈਲੋ ਸ਼੍ਰੇਣੀ ਵਿੱਚ ਮੱਧਮ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, 201 ਤੋਂ 300 ਤੱਕ AQI ਨੂੰ ਉਰੇਂਜ ਸ਼੍ਰੇਣੀ ਵਿੱਚ ਘਟੀਆ ਗੁਣਵੱਤਾ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, 301-400 ਤੱਕ AQI ਨੂੰ ਹਲਕੇ ਰੇਡ ਵਿੱਚ ਬਹੁਤ ਮਾੜੀ ਗੁਣਵੱਤਾ ਅਤੇ 401 ਤੋਂ ਉੱਪਰ AQI ਨੂੰ ਡਾਰਕ ਰੇਡ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

Exit mobile version