ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

328 ਪਾਵਨ ਸਰੂਪ ਲਾਪਤਾ ਮਾਮਲੇ ‘ਚ SIT ਪਹੁੰਚੀ SGPC ਦੇ ਚੰਡੀਗੜ੍ਹ ਦਫ਼ਤਰ, ਖਾਲੀ ਹੱਥ ਜਾਣਾ ਪਿਆ ਵਾਪਸ

ਅਧਿਕਾਰੀ ਨੇ ਕਿਹਾ ਕਿ ਅਸੀਂ ਕੱਲ੍ਹ ਨੂੰ ਦੁਬਾਰਾ ਆ ਕੇ ਰਿਕਾਰਡ ਲਵਾਂਗੇ। ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਕੱਲ੍ਹ ਨੂੰ ਰਿਕਾਰਡ ਦੇ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਨਹੀਂ ਹੈ ਕਿ ਕੌਣ ਅਹੁਦੇਦਾਰ ਮੌਕੇ 'ਤੇ ਮੌਜੂਦ ਰਹੇ। ਸਾਨੂੰ ਰਿਕਾਰਡ ਨਾਲ ਮਤਲਬ ਹੈ ਤੇ ਦਫ਼ਤਰ ਵਾਲਾ ਕੋਈ ਵੀ ਸਾਨੂੰ ਰਿਕਾਰਡ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜੋ ਵੀ ਰਿਕਾਰਡ ਚਾਹੀਦੇ ਹਨ, ਉਸ ਦੀ ਲਿਸਟ ਐਸਜੀਪੀਸੀ ਦਫ਼ਤਰ 'ਚ ਦੇ ਦਿੱਤੀ ਗਈ ਹੈ।

328 ਪਾਵਨ ਸਰੂਪ ਲਾਪਤਾ ਮਾਮਲੇ 'ਚ SIT ਪਹੁੰਚੀ SGPC ਦੇ ਚੰਡੀਗੜ੍ਹ ਦਫ਼ਤਰ, ਖਾਲੀ ਹੱਥ ਜਾਣਾ ਪਿਆ ਵਾਪਸ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ
Follow Us
tv9-punjabi
| Updated On: 28 Jan 2026 15:27 PM IST

328 ਲਾਪਤਾ ਪਾਵਨ ਸਰੂਪ ਮਾਮਲੇ ‘ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦੀ ਜਾਂਚ ਜਾਰੀ ਹੈ। ਅੱਜ ਇਹ ਐਸਆਈਟੀ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਚੰਡੀਗੜ੍ਹ ਦਫ਼ਤਰ ਵਿਖੇ ਜਾਂਚ ਲਈ ਪਹੁੰਚੀ। ਇਸ ਮੌਕੇ ਟੀਮ ਕਾਫੀ ਦੇਰ ਤੱਕ ਐਸਜੀਪੀਸੀ ਦਫ਼ਤਰ ਅੰਦਰ ਮੌਜੂਦ ਰਹੀ। ਐਸਆਈਟੀ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹ ਰਿਕਾਰਡ ਲੈਣ ਲਈ ਐਸਜੀਪੀਸੀ ਦਫ਼ਤਰ ਪਹੁੰਚੇ ਸਨ, ਪਰ ਐਸਜੀਪੀਸੀ ਵੱਲੋਂ ਉਨ੍ਹਾਂ ਨੂੰ ਕੋਈ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਗਿਆ ਹੈ।

ਅਧਿਕਾਰੀ ਨੇ ਦੱਸਿਆ ਐਸਜੀਪੀਸੀ ਨੇ ਉਨ੍ਹਾਂ ਨੂੰ ਕੋਈ ਕਾਰਨ ਨਹੀਂ ਦੱਸਿਆ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਰਿਕਾਰਡ ਕੱਲ੍ਹ ਨੂੰ ਮੁਹੱਈਆ ਕਰਵਾ ਦਿੱਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਅਸੀਂ ਕੱਲ੍ਹ ਨੂੰ ਦੁਬਾਰਾ ਆ ਕੇ ਰਿਕਾਰਡ ਲਵਾਂਗੇ। ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਕੱਲ੍ਹ ਨੂੰ ਰਿਕਾਰਡ ਦੇ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਨਹੀਂ ਹੈ ਕਿ ਕੌਣ ਅਹੁਦੇਦਾਰ ਮੌਕੇ ‘ਤੇ ਮੌਜੂਦ ਰਹੇ। ਸਾਨੂੰ ਰਿਕਾਰਡ ਨਾਲ ਮਤਲਬ ਹੈ ਤੇ ਦਫ਼ਤਰ ਵਾਲਾ ਕੋਈ ਵੀ ਸਾਨੂੰ ਰਿਕਾਰਡ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜੋ ਵੀ ਰਿਕਾਰਡ ਚਾਹੀਦੇ ਹਨ, ਉਸ ਦੀ ਲਿਸਟ ਐਸਜੀਪੀਸੀ ਦਫ਼ਤਰ ‘ਚ ਦੇ ਦਿੱਤੀ ਗਈ ਹੈ।

ਦੱਸ ਦੇਈਏ ਕਿ ਐਸਜੀਪੀਸੀ ਨੇ ਐਸਆਈਟੀ ਨਾਲ ਸਹਿਯੋਗ ਕਰਨ ਦੀ ਗੱਲ ਕਹੀ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਐਸਜੀਪੀਸੀ ਨੇ ਕਿਹਾ ਸੀ ਕਿ ਅਸੀਂ ਐਸਆਈਟੀ ਨਾਲ ਕੋਈ ਸਹਿਯੋਗ ਨਹੀਂ ਕਰਾਂਗੇ। ਬਾਅਦ ‘ਚ ਐਸਜੀਪੀਸੀ ਨੇ ਕਿਹਾ ਸੀ ਐਸਆਈਟੀ ਨੂੰ ਜੋ ਵੀ ਸਹਿਯੋਗ ਚਾਹੀਦਾ ਹੈ, ਉਹ ਦਿੱਤਾ ਜਾਵੇਗਾ।

ਐਸਜੀਪੀਸੀ ਨੇ ਦਿੱਤੀ ਸੀ ਇਸ ਮਾਮਲੇ ਦੀ ਪੂਰੀ ਜਾਣਕਾਰੀ

ਐਸਜੀਪੀਸੀ ਨੇ ਇਸ ਮਾਮਲੇ ਚ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਜੋ ਦੋਸ਼ੀ ਸਨ, ਉਨ੍ਹਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਾਂਚ ਰਿਪੋਰਟ ਅਨੁਸਾਰ ਕਮੇਟੀ ਨੇ ਕਾਰਵਾਈ ਪੂਰੀ ਕਰ ਲਈ ਹੈ। ਸਿੱਖ ਸੰਸਥਾ ਵੱਲੋਂ ਲਿਆ ਗਿਆ ਫੈਸਲਾ ਆਖਿਰੀ ਹੈ। ਕਮੇਟੀ ਵੱਲੋਂ ਇਹ ਵੀ ਦੱਸਿਆ ਗਿਆ ਕਿ 328 ਪਾਵਨ ਸਰੂਪ ਮਾਮਲਿਆਂ ਚ ਐਸਜੀਪੀਸੀ ਦੇ ਤਿੰਨ ਸਾਬਕਾ ਕਰਮਚਾਰੀਆਂ ਦੀ ਮੁੱਖ ਸ਼ਮੂਲੀਅਤ ਪਾਈ ਗਈ ਸੀ। ਸਕੱਤਰ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ- ਕੰਵਲਜੀਤ ਸਿੰਘ, ਬਾਜ ਸਿੰਘ ਤੇ ਦਲਬੀਰ ਸਿੰਘ ਨੇ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਹਿੱਤਾਂ ਲਈ ਵਰਤਣ ਲਈ ਰਿਕਾਰਡ ਚ ਹੇਰ-ਫੇਰ ਕੀਤੀ ਸੀ। ਇਨ੍ਹਾਂ ਨੇ ਆਪਣੀ ਲਾਲਸਾ ਲਈ ਐਸਜੀਪੀਸੀ ਦੇ ਪੂਰੇ ਪ੍ਰਬੰਧਨ ਨੂੰ ਬਦਨਾਮ ਕੀਤਾ।

ਐਸਜੀਪੀਸੀ ਅਨੁਸਾਰ ਜਦੋਂ ਸ਼ਰਧਾਲੂ ਜਾਂ ਹੋਰ ਗੁਰਦੁਆਰਾ ਕਮੇਟੀਆਂ ਪਾਵਨ ਸਰੂਪ ਦੀ ਮੰਗ ਕਰਦੀਆਂ ਹਨ ਤਾਂ ਕਮੇਟੀ ਮੈਂਬਰ ਦੀ ਸ਼ਿਫ਼ਾਰਿਸ਼ ਤੋਂ ਬਾਅਦ ਸਕੱਤਰ ਪੱਧਰ ਦੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਪਾਵਨ ਸਰੂਪ ਦਿੰਦੇ ਸਮੇਂ ਭੇਟਾ ਜਮਾਂ ਕੀਤੀ ਜਾਂਦੀ ਹੈ ਤੇ ਇਸ ਦੀ ਰਸੀਦ ਕੱਟ ਕੇ ਦਿੱਤੀ ਜਾਂਦੀ ਹੈ। ਇਸ ਦਾ ਰਿਕਾਰਡ ਦਰਜ ਕਰ ਲਿਆ ਜਾਂਦਾ ਹੈ। ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਬਲੀਕੇਸ਼ਨ ਡਿਪਾਰਟਮੈਂਟ ਚ ਤੈਨਾਤ ਸਾਬਕਾ ਕਰਮਚਾਰੀਆਂ ਨੇ ਇਹ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਕਰਕੇ ਉਨ੍ਹਾਂ ਨੂੰ ਸਿੱਧੇ ਤੌਰ ਤੇ ਦੋਸ਼ੀ ਪਾਇਆ ਗਿਆ ਸੀ ਤੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਗਈ ਸੀ। ਇਸ ਦੇ ਨਾਲ ਕੁੱਝ ਸੀਨੀਅਰ ਅਧਿਕਾਰੀਆਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ।

ਵੱਖ-ਵੱਖ ਸਮੇਂ ਤੇ ਪਬਲੀਕੇਸ਼ਨ ਵਿਭਾਗ ਵਿਖੇ ਬਤੌਰ ਇੰਚਾਰਜ ਤੇ ਮੀਤ ਸਕੱਤਰ ਦੀ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਪਾਵਨ ਸਰੂਪ ਦੇਣ ਲਈ ਡਾਇਰੀ ਜਾਂ ਪਰਚੀ ਦੀ ਕੋਈ ਵੀ ਵਿਵਸਥਾ ਨਹੀਂ ਹੈ। ਪਾਵਨ ਸਰੂਪਾਂ ਦੀ ਸਾਰੀ ਜਾਣਕਾਰੀ ਵਿਭਾਗੀ ਲੈਜਰਾਂ ਚ ਹੀ ਕੀਤੀ ਜਾਂਦੀ ਹੈ ਤੇ ਭੇਟਾ ਦੀ ਰਸੀਦ ਵੀ ਕੱਟੀ ਜਾਂਦੀ ਹੈ। ਉੱਥੇ ਹੀ, ਐਸਜੀਪੀਸੀ ਨੇ ਇਹ ਵੀ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਸਰਕਾਰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲੈਣ ਤੋਂ ਗੁਰੇਜ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਰਵਾਈ ਗਈ ਜਾਂਚ ਅਨੁਸਾਰ ਇਸ ਮਾਮਲੇ ਤੇ ਸਿੱਖ ਸੰਸਥਾ ਵੱਲੋਂ ਆਪਣੀ ਕਾਰਵਾਈ ਵੇਲੇ ਕੋਈ ਢਿੱਲ ਨਹੀਂ ਵਰਤੀ ਗਈ।