AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

AI ਵੀਡੀਓ ‘ਚ ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ, ਸਿੱਖ ਭਾਈਚਾਰੇ ‘ਚ ਭਾਰੀ ਰੋਸ

ਸਿੱਖ ਸੰਗਤ ਦੋਸ਼ੀਆਂ ਖਿਲਾਫ ਤੁਰੰਤ ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦੀਆਂ ਹਨ, ਸਗੋਂ ਸਮਾਜ 'ਚ ਅਸ਼ਾਂਤੀ ਦਾ ਮਾਹੌਲ ਵੀ ਪੈਦਾ ਕਰ ਸਕਦੀਆਂ ਹਨ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਤੇ ਲੋਕ ਇਸ ਦੀ ਨਿੰਦਾ ਕਰ ਰਹੇ ਹਨ।

AI ਵੀਡੀਓ 'ਚ ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ, ਸਿੱਖ ਭਾਈਚਾਰੇ 'ਚ ਭਾਰੀ ਰੋਸ
AI ਵੀਡੀਓ ‘ਚ ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ, ਸਿੱਖ ਭਾਈਚਾਰੇ ‘ਚ ਭਾਰੀ ਰੋਸ
lalit-sharma
| Updated On: 13 Apr 2026 10:00 AM IST
Share

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨਾਲ ਸੰਬੰਧਿਤ ਇੱਕ ਕਥਿਤ AI (ਆਰਟੀਫਿਸ਼ਲ ਇੰਟੈਲੀਜੈਂਸ) ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਵੀਡੀਓ ‘ਚ ਇੱਕ ਵਿਅਕਤੀ ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਨੱਚਦਾ ਹੋਇਆ ਦਿਖਾਇਆ ਗਿਆ ਹੈ, ਜਦਕਿ ਆਲੇ-ਦੁਆਲੇ ਮੌਜੂਦ ਕੁਝ ਲੋਕ ਤਾਲੀਆਂ ਵਜਾਉਂਦੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਦੇ ਦ੍ਰਿਸ਼ ਨੇ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਈ ਹੈ।

ਸਿੱਖ ਸੰਗਤ ਦੋਸ਼ੀਆਂ ਖਿਲਾਫ ਤੁਰੰਤ ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦੀਆਂ ਹਨ, ਸਗੋਂ ਸਮਾਜ ‘ਚ ਅਸ਼ਾਂਤੀ ਦਾ ਮਾਹੌਲ ਵੀ ਪੈਦਾ ਕਰ ਸਕਦੀਆਂ ਹਨ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਤੇ ਲੋਕ ਇਸ ਦੀ ਨਿੰਦਾ ਕਰ ਰਹੇ ਹਨ।

ਇਸ ਗੰਭੀਰ ਮਾਮਲੇ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। SGPC ਦੇ ਵਕੀਲ ਅਮਨਬੀਰ ਸਿੰਘ ਸਿਆਲੀ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਉਣਾ ਬਹੁਤ ਹੀ ਦੁਖਦਾਈ ਹੈ ਤੇ ਇਹ ਸਿੱਖ ਧਰਮ ਦੀ ਮਰਯਾਦਾ ਦੇ ਖਿਲਾਫ ਹੈ।

ਉਨ੍ਹਾਂ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਇਸਦੇ ਪਿੱਛੇ ਜ਼ਿੰਮੇਵਾਰ ਪਾਇਆ ਜਾਵੇਗਾ, ਉਸ ਦੇ ਖਿਲਾਫ ਕਾਨੂੰਨੀ ਤੌਰ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਗਈ ਹੈ ਕਿ ਵੀਡੀਓ ਦੀ ਸੱਚਾਈ ਦੀ ਪੂਰੀ ਜਾਂਚ ਕਰਕੇ ਦੋਸ਼ੀਆਂ ਦੀ ਪਹਿਚਾਣ ਕੀਤੀ ਜਾਵੇ ਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

ਸਿੱਖ ਭਾਈਚਾਰੇ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਨਿੰਦਣਯੋਗ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...