ਫਿਰੋਜ਼ਪੁਰ ਤੋਂ ਖਿਡਾਰੀ ਰਮਨਦੀਪ ਮਾਂ-ਬਾਪ ਦਾ ਪੇਟ ਭਰਨ ਲਈ ਕਰ ਰਿਹਾ ਹੈ ਚੋਂਕੀਦਾਰੀ

Published: 

04 Feb 2023 09:24 AM

ਰਮਨਦੀਪ ਨੇ ਪੰਜਾਬ ਪੁਲਿਸ ਵਿੱਚ ਕਈ ਟਰੈਲ ਵੀ ਦਿੱਤੇ ਅਤੇ ਪਾਸ ਵੀ ਕੀਤੇ ਪਰ ਉਸ ਸਮੇਂ ਉਨ੍ਹਾਂ ਕੋਲ ਪੈਸੇ ਨਹੀਂ ਸੀ ਜਿਸ ਕਰਕੇ ਉਸ ਦੀ ਫਾਇਲ ਵੈਟਿੰਗ ਵਿੱਚ ਪਾ ਦਿੱਤੀ।

ਫਿਰੋਜ਼ਪੁਰ ਤੋਂ ਖਿਡਾਰੀ ਰਮਨਦੀਪ ਮਾਂ-ਬਾਪ ਦਾ ਪੇਟ ਭਰਨ ਲਈ ਕਰ ਰਿਹਾ ਹੈ ਚੋਂਕੀਦਾਰੀ
Follow Us On

ਫਿਰੋਜ਼ਪੁਰ ਦੇ ਪਿੰਡ ਬਾਲੇ ਵਾਲਾ ਦਾ ਰਹਿਣ ਵਾਲਾ ਏਥਲੇਟਿਕਸ ਵਿੱਚ 400 ਮੀਟਰ ਦੌੜ ਵਿੱਚ ਮੈਡਲ ਜਿੱਤਣ ਵਾਲਾ ਅਤੇ ਪੰਜਾਬ ਵਿੱਚ ਕਈ ਗੋਲ੍ਡ ਮੈਡਲ ਜਿੱਤਣ ਵਾਲਾ ਅਥਲੈਟਿਕ ਖਿਡਾਰੀ ਰਮਨਦੀਪ ਸਿੰਘ ਬੁੱਢੇ ਮਾ ਬਾਪ ਦਾ ਪੇਟ ਭਰਨ ਲਈ ਰਾਤ ਨੂੰ ਚੋਂਕੀਦਾਰੀ ਕਰਨ ਨੂੰ ਮਜ਼ਬੂਰ ਹੈ। ਰਮਨਦੀਪ ਸਿੰਘ ਨੇ ਦਸਿਆ ਕਿ ਉਹ 2005 ਵਿੱਚ ਜਲੰਧਰ ਸਪੋਰਟਸ ਕਾਲੇਜ ਵਿੱਚ ਗੀਆ ਸੀ ਅਤੇ ਓਥੇ ਏਥਲੇਟਿਕਸ ਵਿੱਚ hurdles 400 ਮੀਟਰ ਦੌੜ ਸ਼ੁਰੂ ਕੀਤੀ। ਉਥੇ ਹੀ ਵਿੱਕੀ ਗਾਊਂਡਰ, ਪੰਮਾ ਲਾਹੌਰੀਆ ਵਰਗੇ ਚੋਟੀ ਦੇ ਖਿਡਾਰੀ ਵੀ ਖੇਡ ਦੀ ਪ੍ਰੈਕਟਿਸ ਕਰਦੇ ਸੀ।

ਰਮਨਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਬਿਮਾਰ ਹੋ ਗਏ ਸਨ ਜਿਸ ਕਾਰਕੇ ਫਿਰੋਜ਼ਪੁਰ ਵਾਪਸ ਆਉਂਣਾ ਪਿਆ। ਇਸ ਦੌਰਾਨ ਰਮਨਦੀਪ ਨੇ ਪੰਜਾਬ ਪੁਲਿਸ ਵਿੱਚ ਕਈ ਟਰੈਲ ਵੀ ਦਿੱਤੇ ਅਤੇ ਪਾਸ ਵੀ ਕੀਤੇ ਪਰ ਉਸ ਸਮੇਂ ਉਨ੍ਹਾਂ ਕੋਲ ਪੈਸੇ ਨਹੀਂ ਸੀ ਜਿਸ ਕਰਕੇ ਉਸ ਦੀ ਫਾਇਲ ਵੈਟਿੰਗ ਵਿੱਚ ਪਾ ਦਿੱਤੀ। ਰਮਨਦੀਪ ਨੇ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।

ਮਾਨ ਸਰਕਾਰ ਨੂੰ ਮਦਦ ਦੀ ਗੁਹਾਰ

ਉਸ ਨੇ ਕਿਹਾ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਨੌਕਰੀ ਦੀ ਮੰਗ ਕਾਰਦਾ ਹਾਂ। ਮੈਨੂੰ ਆਸ ਹੈ ਕਿ ਮਾਨ ਸਰਕਾਰ ਮੇਰੀ ਮਦਦ ਜ਼ਰੂਰ ਕਰੇਗੀ। ਰਮਨਦੀਪ ਦੇ ਬੁੱਢਾ ਮਾਂ ਬਾਪ ਅਤੇ ਰਮਨਦੀਪ ਮਾਨ ਸਰਕਾਰ ਤੋਂ ਆਸ ਲਗਾਈ ਬੈਠੇ ਹਨ। ਰਮਨਦੀਪ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਕਿ ਰਮਨਦੀਪ ਨੇ ਬੜੀ ਮਿਹਨਤ ਕੀਤੀ ਅਤੇ ਅੱਜ ਵੀ ਕਰ ਰਿਹਾ ਹੈ।