ਸਪੀਕਰ ਸੰਧਵਾ ਨੇ 150 ਸਫਾਈ ਸੇਵਕਾਂ ਸੌਂਪੇ ਨਿਯੁਕਤੀ ਪੱਤਰ, ਬੋਲੇ- ਰੰਗਲਾ ਬਣੇਗਾ ਪੰਜਾਬ
ਸਪੀਕਰ ਸੰਧਵਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਲੱਖਾਂ ਕਰੋੜਾਂ ਰੁਪਿਆ ਖਰਚ ਕਰਕੇ ਸੱਤਾ ਵਿੱਚ ਆਉਂਦੀਆਂ ਸਨ। ਚੋਣਾ ਤੋਂ ਮਹਿਜ 6 ਮਹੀਨੇ ਪਹਿਲਾਂ ਇਸ ਤਰ੍ਹਾਂ ਨਿਯੁਕਤੀ ਪੱਤਰ ਵੰਡਣ ਦਾ ਪ੍ਰਪੰਚ ਰਚ ਕੇ ਅਖੀਰਲੇ ਸਾਲ ਨੂੰ ਵਿਕਾਸ ਦਾ ਸਾਲ ਆਖ ਕੇ ਡਰਾਮੇਬਾਜੀ ਕਰਦੀਆਂ ਸਨ।

Kultar Singh Sandhwa: ਨਗਰ ਕੌਂਸਲ ਕੋਟਕਪੂਰਾ ਦਫਤਰ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ 150 ਸਫਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਹੁਣ ਤੱਕ 52 ਹਜਾਰ ਤੋਂ ਜਿਆਦਾ ਨੌਜਵਾਨ ਲੜਕੇ-ਲੜਕੀਆਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਹਨ। ਇਸ ਬਾਬਾਤ ਇਕ ਵੀ ਸ਼ਿਕਾਇਤ ਸਾਹਮਣੇ ਨਹੀਂ ਆਈ ਹੈ।
ਪੰਜਾਬ ਵਿਧਾਨ ਸਭਾ ਸਪੀਕਰ ਸੰਧਵਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਲੱਖਾਂ ਕਰੋੜਾਂ ਰੁਪਿਆ ਖਰਚ ਕਰਕੇ ਸੱਤਾ ਵਿੱਚ ਆਉਂਦੀਆਂ ਸਨ। ਚੋਣਾ ਤੋਂ ਮਹਿਜ 6 ਮਹੀਨੇ ਪਹਿਲਾਂ ਇਸ ਤਰ੍ਹਾਂ ਨਿਯੁਕਤੀ ਪੱਤਰ ਵੰਡਣ ਦਾ ਪ੍ਰਪੰਚ ਰਚ ਕੇ ਅਖੀਰਲੇ ਸਾਲ ਨੂੰ ਵਿਕਾਸ ਦਾ ਸਾਲ ਆਖ ਕੇ ਡਰਾਮੇਬਾਜੀ ਕਰਦੀਆਂ ਸਨ। ਆਪਣੇ ਹੀ ਕਿਸੇ ਪਾਰਟੀ ਵਰਕਰ ਤੋਂ ਅਦਾਲਤ ਵਿੱਚ ਪਟੀਸ਼ਨ ਪੁਆ ਕੇ ਮਾਮਲੇ ਨੂੰ ਜਾਣਬੁੱਝ ਕੇ ਲਟਕਾ ਦਿੰਦੀਆਂ ਸਨ।
ਸੰਧਵਾ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੀ ਰਾਜਨੀਤੀ ਤਹਿਤ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜ ਆਰੰਭ ਦਿੱਤੇ। ਬੇਰੁਜਗਾਰ ਨੌਜਵਾਨਾ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ। ਹੁਣ ਨਾ ਤਾਂ ਵੋਟਾਂ ਨੇੜੇ ਹਨ ਅਤੇ ਨਾ ਹੀ ਕੋਈ ਹੋਰ ਛੋਟੀ ਵੱਡੀ ਚੋਣ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਸੂਬੇ ਨੂੰ ਖੁਸ਼ਹਾਲ ਤੇ ਰੰਗਲਾ ਬਣਾਉਣ ਲਈ ਬਕਾਇਦਾ ਯਤਨ ਕਰ ਰਹੀ ਹੈ।
‘ਇੰਦੋਰ ਤੋਂ ਜਿਆਦਾ ਸੁੰਦਰ ਸ਼ਹਿਰ ਬਣਾਵਾਂਗੇ’
ਸਪੀਕਰ ਸੰਧਵਾਂ ਨੇ ਦੇਸ਼ ਦੇ ਪਹਿਲੇ ਸੋਹਣੇ ਸ਼ਹਿਰ ਇੰਦੋਰ ਦੀ ਉਦਾਹਰਨ ਦਿੱਤਾ ਅਤੇ ਕਿਹਾ ਕਿ ਪੰਜਾਬ ਭਰ ਦੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਟੀਮਾਂ ਸਰਕਾਰ ਨੇ ਇੰਦੋਰ ਵਿਖੇ ਭੇਜੀਆਂ ਸਨ, ਪਰ ਅੱਜ ਇਸ ਮੰਚ ਤੋਂ ਐਲਾਨ ਕਰਦਾ ਹਾਂ ਕਿ ਉਨ੍ਹਾਂ ਵੱਲੋਂ ਦੀਵਾਲੀ ਮੌਕੇ ਉਹਨਾਂ ਨੂੰ ਪੰਜ ਸਫਾਈ ਸੇਵਕਾਂ ਦੀ ਚੋਣ ਕੀਤੀ ਜਾਵੇਗੀ।
ਸਪੀਕਰ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਉਹ ਕੋਟਕਪੂਰਾ ਸ਼ਹਿਰ ਨੂੰ ਇੰਦੋਰ ਤੋਂ ਵੀ ਜਿਆਦਾ ਸੁੰਦਰ ਸ਼ਹਿਰ ਬਣਾਉਣ ਦੀ ਯੋਜਨਾ ਹੈ। ਇਸ ਲਈ ਸ਼ਹਿਰ ਨਿਵਾਸੀਆਂ ਦੇ ਨਾਲ-ਨਾਲ ਸਫਾਈ ਸੇਵਕਾਂ ਦੇ ਇਰਾਦੇ ਹਨ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਨਵ-ਨਿਯੁਕਤ ਸਫਾਈ ਸੇਵਕਾਂ ਨੇ ਸਪੀਕਰ ਸੰਧਵਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਇਮਾਨਦਾਰੀ ਨਾਲ ਡਿਊਟੀ ਨਿਭਾਅਉਣਗੇ ਅਤੇ ਸ਼ਹਿਰ ਨੂੰ ਬਹੁਤ ਹੀ ਸੁੰਦਰ ਰੂਪ ਦੇਣਗੇ।