ਅਜਨਾਲਾ ਥਾਣਾ ਹਮਲਾ ਮਾਮਲਾ
ਅੰਮ੍ਰਿਤਸਰ ਨਿਊਜ: ਵਾਰਿਸ ਪੰਜਾਬ ਦੇ ਜੱਥੰਬੰਦੀ ਅਤੇ ਪੁਲਿਸ ਵਿਚਾਲੇ
ਅਜਨਾਲਾ ਵਿਚ ਹੋਈ ਝੜਪ ਤੋਂ ਬਾਅਦ ਬੀਤੇ ਦਿਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਗੱਲ ਮੰਨਦਿਆਂ
ਅਮ੍ਰਿਤਪਾਲ ਸਿਘ (Amritpal Singh) ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਅੱਜ ਰਿਹਾ ਕਰਨ ਦਾ ਫੈਸਲਾ ਕੀਤਾ ਹੈ। ਅੱਜ ਦੁਪਹਿਰ ਤੱਕ ਲਵਪ੍ਰੀਤ ਨੂੰ ਰਿਹਾ ਕੀਤਾ ਜਾ ਸਕਦਾ ਹੈ। ਜਿਸ ਨੂੰ ਲੈ ਕੇ ਇਲਾਕੇ ਦੇ ਚੱਪੇ-ਚੱਪੇ ਤੇ ਪੁਲਿਸ ਫੋਰਸ ਦਾ ਤਾਇਨਾਤੀ ਕੀਤੀ ਗਈ ਹੈ।
ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਲੋਂ ਅਜਨਾਲਾ ਥਾਣੇ ਤੇ ਕਬਜਾ
ਦੱਸ ਦੇਈਏ ਕੇ ਵੀਰਵਾਰ ਨੂੰ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਅਜਨਾਲਾ ਦੇ
ਪੁਲਿਸ ਥਾਣੇ ਤੇ ਕਬਜਾ ਕਰ ਲਿਆ ਗਿਆ ਸੀ। ਇਸ ਦੌਰਾਨ ਹੋਈ ਹਿੰਸਕ ਝੜਪ ਵਿੱਚ ਛੇ ਪੁਲਿਸ ਅਧਿਕਾਰੀ ਗੰਭੀਰ ਰੂਪ ਜਖਮੀ ਵੀ ਹੌਏ ਸਨ। ਪੁਲਿਸ ਵੱਲੋ ਪੂਰੇ ਮਾਮਲੇ ਤੇ ਐਸਆਈਟੀ ਵੀ ਬਣਾਈ ਗਈ ਹੈ ਜੌ ਇਸ ਸਾਰੇ ਮਾਮਲੇ ਦੀ ਜਾਂਚ ਕਰੇਗੀ।
ਮੰਗ ਮੰਣਨ ਤੋਂ ਬਾਅਦ ਅੰਮ੍ਰਿਤਪਾਲ ਵਲੋ ਸਾਂਤੀ ਬਣਾਈ ਰੱਖਣ ਦੀ ਅਪੀਲ
ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਮੰਗ ਮੰਣਨ ਤੋਂ ਬਾਅਦ ਉਸ ਵਲੋ ਆਪਣੀ ਜਥੇਬੰਦੀ ਦੇ ਸਿੰਘਾਂ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀ ਗੁਰੂ ਮਹਾਰਾਜ ਦੀ ਹਜੂਰੀ ਵਿਚ ਆਪਣੇ ਸਾਥੀਆ ਤੇ ਹੋ ਰਹੀ ਤਸਦਦ ਸੰਬਧੀ ਅਜਨਾਲਾ ਥਾਣਾ ਪਹੁੰਚੇ ਹਾਂ ਅਤੇ ਸ਼ਾਂਤਮਈ ਢੰਗ ਨਾਲ ਗੁਰਬਾਣੀ ਦਾ ਜਾਪ ਕਰ ਰਹੇ ਹਾ ਪਰ ਪ੍ਰਸ਼ਾਸ਼ਨ ਵਲੋ ਵਹੀਰ ਵਿਚ ਸ਼ਾਮਿਲ ਹੌਣ ਸੰਬਧੀ ਸਿੰਘਾਂ ਨੂੰ ਰੋਕਣ ਕਾਰਨ ਇਹ ਝੜਪ ਹੋਈ ਹੈ। ਉਸਨੇ ਇਸ ਹੰਗਾਮੇ ਪਿੱਛੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਇਆ ਹੈ।
ਇਹ ਹੈ ਮਾਮਲਾ
ਦੱਸ ਦੇਈਏ ਕਿ ਇਹ ਪੂਰਾ ਮਾਮਲਾ ਉਦੋਂ ਸ਼ੁਰੂ ਹੋਇਆ, ਜਦੋਂਥਾਣਾ ਅਜਨਾਲਾ ਦੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਪਾਲ ਸਿੰਘ ਨੇ ਇਸ ਸਾਥੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਣਾ ਅਜਨਾਲਾ ਦੇ ਬਾਹਰ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਆਪਣੇ ਸਮਰਥਕਾਂ ਨੂੰ ਵੀ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਅਮ੍ਰਿਤਪਾਲ ਦੇ ਸੱਦੇ ਤੇ ਹੀ ਇਹ ਸਾਰਾ ਹੰਗਾਮਾ ਹੋਇਆ ਹੈ। ਪੰਜਾਬ ‘ਚ ਵੀਰਵਾਰ ਨੂੰ ਖਾਲਿਸਤਾਨ ਪੱਖੀ ਸੰਗਠਨ ‘
ਵਾਰਿਸ ਪੰਜਾਬ ਦੇ‘ ਦੇ ਮੈਂਬਰਾਂ ਦੀ ਪੁਲਸ ਨਾਲ ਝੜਪ ਹੋ ਗਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ