ਫਲੋਰੀਡਾ ਟਰੱਕ ਹਾਦਸੇ ਵਾਲੇ ਡਰਾਈਵਰ ਦੇ ਹੱਕ ‘ਚ ਉਤਰੇ ਬਲਕੋਰ ਸਿੱਧੂ, ਕੀਤੀ ਇਹ ਅਪੀਲ

Updated On: 

25 Aug 2025 09:54 AM IST

ਇਸ ਮਾਮਲੇ 'ਚ ਮਰਹੂਮ ਪੰਜਾਬ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਮੁਲਜ਼ਮ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ 'ਚ ਖੜ੍ਹੇ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹਰਜਿੰਦਰ ਨੇ ਇਹ ਗਲਤੀ ਜਾਣ-ਬੁੱਝ ਕੇ ਨਹੀਂ ਕੀਤੀ। ਇਹ ਇੱਕ ਹਾਦਸ ਸੀ। ਬਲਕੌਰ ਸਿੱਧੂ ਨੇ ਅਪੀਲ ਕੀਤੀ ਹੈ ਕਿ ਪੰਜਾਬ ਭਾਈਚਾਰਾ ਹਰਜਿੰਦਰ ਦੀ ਮਦਦ ਲਈ ਅੱਗੇ ਆਵੇ ਤਾਂ ਜੋ ਮੁਸ਼ਕਿਲ ਸਮੇਂ 'ਚ ਉਸ ਨੂੰ ਕਾਨੂੰਨੀ ਤੇ ਆਰਥਿਕ ਸਜ਼ਾ ਮਿਲ ਸਕੇ।

ਫਲੋਰੀਡਾ ਟਰੱਕ ਹਾਦਸੇ ਵਾਲੇ ਡਰਾਈਵਰ ਦੇ ਹੱਕ ਚ ਉਤਰੇ ਬਲਕੋਰ ਸਿੱਧੂ, ਕੀਤੀ ਇਹ ਅਪੀਲ
Follow Us On

ਅਮਰੀਕਾ ਦੇ ਫਲੋਰੀਡਾ ‘ਚ ਪੰਜਾਬੀ ਟਰੱਕ ਡਰਾਈਵਰ ਵੱਲੋਂ ਗਲਤ ਯੂ-ਟਰਨ ਲੈਣ ਕਾਰਨ ਇੱਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਇੱਕ ਕਾਰ ਟਰੱਕ ਨਾਲ ਟਕਰਾ ਗਈ ਤੇ ਕਾਰ ਸਵਾਰ ਤਿੰਨਾਂ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਮਰੀਕੀ ਸਰਕਾਰ ਨੇ ਹੁਣ ਵਿਦੇਸ਼ੀ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਵੀਜ਼ੇ ‘ਤੇ ਰੋਕ ਲਗਾ ਦਿੱਤੀ ਹੈ।

ਹੁਣ ਇਸ ਮਾਮਲੇ ‘ਚ ਮਰਹੂਮ ਪੰਜਾਬ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੱਧੂ ਮੁਲਜ਼ਮ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ ‘ਚ ਖੜ੍ਹੇ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹਰਜਿੰਦਰ ਨੇ ਇਹ ਗਲਤੀ ਜਾਣ-ਬੁੱਝ ਕੇ ਨਹੀਂ ਕੀਤੀ। ਇਹ ਇੱਕ ਹਾਦਸਾ ਸੀ। ਬਲਕੋਰ ਸਿੱਧੂ ਨੇ ਅਪੀਲ ਕੀਤੀ ਹੈ ਕਿ ਪੰਜਾਬੀ ਤੇ ਭਾਰਤੀ ਭਾਈਚਾਰਾ ਹਰਜਿੰਦਰ ਦੀ ਮਦਦ ਲਈ ਅੱਗੇ ਆਵੇ ਤਾਂ ਜੋ ਮੁਸ਼ਕਿਲ ਸਮੇਂ ‘ਚ ਉਸ ਨੂੰ ਕਾਨੂੰਨੀ ਤੇ ਆਰਥਿਕ ਸਜ਼ਾ ਮਿਲ ਸਕੇ।

ਬਲਕੋਰ ਸਿੱਧੂ ਨੇ ਕੀ ਕਿਹਾ?

ਸਿੱਧੂ ਮੂਸੇਵਾਲ ਦੇ ਪਿਤਾ ਬਲਕੋਰ ਸਿੱਧੂ ਨੇ ਲਿਖਿਆ- ਇਨਸਾਨ ਗਲਤੀਆਂ ਦਾ ਪੁੱਤਲਾ ਹੈ, ਕੁੱਝ ਗਲਤੀਆਂ ਅਸੀਂ ਜਾਣ ਬੁੱਝ ਕੇ ਕਰਦੇ ਹਾਂ ਜੋ ਕਿ ਕਿਸੇ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਨਾਲ ਹੋਣ, ਪਰ ਜੋ ਗਲਤੀ ਬੇਟੇ ਹਰਜਿੰਦਰ ਸਿੰਘ ਤੋਂ ਹੋਈ ਹੈ। ਉਹ ਗਲਤੀ ਨਹੀਂ ਉਹ ਗਲਤੀ ਦੁਰਘਟਨਾ ਸੀ, ਜੋ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈਂ।

ਉਨ੍ਹਾਂ ਨੇ ਅੱਗੇ ਲਿਖਿਆ- ਅਸੀਂ ਅਮਰੀਕਾ ‘ਚ ਬੈਠੇ ਸਾਡੇ ਪੰਜਾਬੀ ਤੇ ਭਾਰਤੀ ਸਾਰਿਆ ਨੂੰ ਬੇਨਤੀ ਕਰਦੇ ਹਾਂ ਕਿ ਹਰਜਿੰਦਰ ਸਿੰਘ ਦੀ ਮਦਦ ਲਈ ਅੱਗੇ ਆਉਣ ਸਾਡੀ ਹਮਦਰਦੀ ਹਾਦਸੇ ‘ਚ ਮਾਰੇ ਗਏ ਉਨ੍ਹਾਂ ਤਿੰਨ ਜੀਆਂ ਦੇ ਪਰਿਵਾਰਾ ਨਾਲ ਵੀ ਹੈ, ਪਰ ਇਸ ਬੱਚੇ ਤੋ ਭੁੱਲ ਹੋਈ ਹੈ, ਜਿਸਨੂੰ ਗੁਨਾਹ ਬਣਾ ਕੇ ਉਸ ਦੀ ਜਿੰਦਗੀ ਬਰਬਾਦ ਨਾ ਕੀਤੀ ਜਾਵੇ। ਵਾਹਿਗੁਰੂ ਮਿਹਰ ਕਰਨ।