ਗੁਰਦਾਸਪੁਰ: ਖ਼ੁਦ ਦੀ ਪਿਸਟਲ ਤੋਂ ਗੋਲੀ ਚੱਲਣ ਨਾਲ ਰੈਸਟੋਰੈਂਟ ਮਾਲਕ ਜ਼ਖ਼ਮੀ… ਪਹਿਲਾਂ ਅਫੇਅਰ ਦੀ ਚੱਲ ਸੀ ਖ਼ਬਰ

Updated On: 

07 Jan 2026 08:54 AM IST

ਡੀਐਸਪੀ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੈਸਟੋਰੈਂਟ 'ਚ ਗੋਲੀਬਾਰੀ ਦੀ ਸੂਚਨਾ ਮਿਲੀ। ਜਦੋਂ ਉਹ ਪਹੁੰਚੇ ਤਾਂ ਰੈਸਟੋਰੈਂਟ ਦੇ ਮਾਲਕ ਤੇ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਦੀ ਛਾਤੀ 'ਚ ਗੋਲੀ ਲੱਗੀ ਹੋਈ ਮਿਲੀ। ਉਸ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਨੇੜਲੇ ਲੋਕਾਂ ਦੇ ਅਨੁਸਾਰ, ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਖੁਦ ਨੂੰ ਲੱਗੀ ਸੀ ਜਾਂ ਗਲਤੀ ਨਾਲ ਗੋਲੀ ਲੱਗੀ ਸੀ।

ਗੁਰਦਾਸਪੁਰ: ਖ਼ੁਦ ਦੀ ਪਿਸਟਲ ਤੋਂ ਗੋਲੀ ਚੱਲਣ ਨਾਲ ਰੈਸਟੋਰੈਂਟ ਮਾਲਕ ਜ਼ਖ਼ਮੀ... ਪਹਿਲਾਂ ਅਫੇਅਰ ਦੀ ਚੱਲ ਸੀ ਖ਼ਬਰ

ਗੁਰਦਾਸਪੁਰ: ਖ਼ੁਦ ਦੀ ਪਿਸਟਲ ਤੋਂ ਗੋਲੀ ਚੱਲਣ ਨਾਲ ਰੈਸਟੋਰੈਂਟ ਮਾਲਕ ਜ਼ਖ਼ਮੀ... ਪਹਿਲਾਂ ਅਫੇਅਰ ਦੀ ਚੱਲ ਸੀ ਖ਼ਬਰ

Follow Us On

ਗੁਰਦਾਸਪੁਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ “ਚਾਏ ਚੂਰੀ” ਰੈਸਟੋਰੈਂਟ ਮਾਲਕ ਨੇ ਖੁਦ ਨੂੰ ਗੋਲੀ ਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਮਨਪ੍ਰੀਤ ਸਿੰਘ ਹੈ, ਜੋ ਕਿ ਸਾਬਕਾ ਕਾਂਗਰਸੀ ਸਰਪੰਚ ਤੇ ਰੈਸਟੋਰੈਂਟ ਦਾ ਮਾਲਕ ਹੈ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਤੇ ਸਦਰ ਪੁਲਿਸ ਸਟੇਸ਼ਨ ਦੇ ਐਸਐਚਓ ਤੁਰੰਤ ਮੌਕੇ ‘ਤੇ ਪਹੁੰਚੇ ਤੇ ਜ਼ਖਮੀ ਸਾਬਕਾ ਸਰਪੰਚ ਨੂੰ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ਼ ਕੀਤਾ ਤੇ ਹੁਣ ਉਸ ਦੀ ਹਾਲਤ ਸਥਿਰ ਹੈ।

ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੈਸਟੋਰੈਂਟ ਚ ਗੋਲੀਬਾਰੀ ਦੀ ਸੂਚਨਾ ਮਿਲੀ। ਜਦੋਂ ਉਹ ਪਹੁੰਚੇ ਤਾਂ ਰੈਸਟੋਰੈਂਟ ਦੇ ਮਾਲਕ ਤੇ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਦੀ ਛਾਤੀ ਚ ਗੋਲੀ ਲੱਗੀ ਹੋਈ ਮਿਲੀ। ਉਸ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਨੇੜਲੇ ਲੋਕਾਂ ਦੇ ਅਨੁਸਾਰ, ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਖੁਦ ਨੂੰ ਲੱਗੀ ਸੀ ਜਾਂ ਗਲਤੀ ਨਾਲ ਗੋਲੀ ਲੱਗੀ ਸੀ।

ਲੜਕੀ ਨਾਲ ਅਫੇਅਰ? ਮਾਲਕ ਨੇ ਕੀਤਾ ਇਨਕਾਰ- ਗਲਤੀ ਨਾਲ ਚਲੀ ਗੋਲੀ

ਇਸ ਦੌਰਾਨ ਕਈ ਮੀਡੀਆ ਅਧਾਰਿਆਂ ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਚਲਾਈ ਸੀ ਕਿ ਰੈਸਟੋਰੈਂਟ ਮਾਲਿਕ ਦਾ ਇੱਕ ਲੜਕੀ ਨਾਲ ਐਕਸਟਰਾ ਮੈਰਟਿਅਲ ਅਫੇਅਲ ਸੀ। ਸੋਮਵਾਰ ਨੂੰ ਲੜਕੀ ਉਸ ਨੂੰ ਮਿਲਣ ਆਈ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੋ ਗਿਆ। ਇਸ ਦੌਰਾਨ ਰੈਸਟੋਰੈਂਟ ਮਾਲਕ ਨੇ ਲੜਕੀ ਨੂੰ ਡਰਾਉਣ ਦੇ ਇਰਾਦੇ ਨਾ ਪਿਸਟਲ ਕੱਢ ਕੇ ਖੁਦ ਦੀ ਛਾਤੀ ਵੱਲ ਕਰ ਲਈ। ਇਸ ਦੌਰਾਨ ਗੋਲੀ ਚਲੀ, ਜੋ ਨੌਜਵਾਨ ਦੀ ਛਾਤੀ ਤੇ ਲੱਗੀ। ਗੋਲੀ ਲੱਗਣ ਤੋਂ ਬਾਅਦ ਨੌਜਵਾਨ ਨੂੰ ਜ਼ਖ਼ਮੀ ਹਾਲਤ ਚ ਭਰਤੀ ਕਰਵਾਇਆ ਗਿਆ। ਇਲਾਜ਼ ਤੋਂ ਬਾਅਦ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਉੱਥੇ ਹੀ, ਇਸ ਮਾਮਲੇ ਚ ਰੈਸਟੋਰੈਂਟ ਦੇ ਮਾਲਕ ਤੇ ਸਾਬਕਾ ਕਾਂਗਰਸੀ ਸਰਪੰਚ, ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੋਲੀ ਅਚਾਨਕ ਚਲੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਕਾਊਂਟਰ ਦੇ ਦਰਾਜ਼ ਤੋਂ ਆਪਣਾ ਲਾਇਸੈਂਸੀ ਪਿਸਤੌਲ ਕੱਢ ਰਹੇ ਸਨ। ਪਿਸਤੌਲ ਕੋਕ ਹੋਣ ਦੇ ਕਾਰਨ ਗੋਲੀ ਆਪਣੇ-ਆਪ ਚਲੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਨੂੰ ਗੋਲੀ ਨਹੀਂ ਮਾਰੀ ਹੈ ਤੇ ਨਾ ਹੀ ਅਫ਼ਵਾਹਾਂ ਤੇ ਗਲਤ ਖ਼ਬਰਾਂ ਵੱਲ ਧਿਆਨ ਦਿੱਤਾ ਜਾਵੇ।