ਲੁਧਿਆਣਾ ‘ਚ ਵੱਡੀ ਸਾਜ਼ਿਸ਼ ਨਾਕਾਮ, ਪੁਲਿਸ ਨੇ ਦੋ ਮੁਲਜ਼ਮ ਕੀਤੇ ਕਾਬੂ; ਸੰਭਾਵਿਤ ਹਮਲੇ ਦੀ ਬਣਾ ਰਹੇ ਸਨ ਯੋਜਨਾ
ਮੁਲਜ਼ਮਾਂ ਦੀ ਪਹਿਚਾਣ ਕਰਨਬੀਰ (21) ਨਿਵਾਸੀ ਹੈਬੋਵਾਲ ਕਲਾਂ ਤੇ ਅਵਤਾਰ ਸਿੰਘ ਤਾਰੀ ਵਾਸੀ ਨਿਊ ਸ਼ਿਮਲਾਪੁਰ ਮਿਲਰਗੰਜ ਵਜੋਂ ਹੋਈ ਹੈ। ਅਵਤਾਰ ਸਿੰਘ ਕੋਰਟ ਪਰਿਸਰ 'ਚ ਏਜੰਟੀ ਦਾ ਕੰਮ ਕਰਦਾ ਸੀ। ਇੱਥੋਂ ਹੀ ਉਹ ਸਾਰੀਆਂ ਸਰਕਾਰੀ ਇਮਾਰਤਾਂ ਦੀ ਰੇਕੀ ਕਰਦਾ ਰਿਹਾ। ਮੁਲਜ਼ਮ ਕਰਨਬੀਰ ਆਪਣੇ ਪਿਤਾ ਦੇ ਨਾਲ ਹੌਜਰੀ ਦਾ ਕੰਮ ਕਰਦਾ ਹੈ।
ਪੰਜਾਬ ਪੁਲਿਸ ਦੇ ਡੀਜੀਪੀ (Photo Credit: Twitter- @DGPPunjabPolice)
ਲੁਧਿਆਣਾ ‘ਚ ਪੰਜਾਬ ਪੁਲਿਸ ਨੇ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਤੇ ਕਾਊਂਟਰ ਇੰਟੈਲੀਜੰਸ ਦੀ ਸੰਯੁਕਤ ਕਾਰਵਾਈ ‘ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਵਿਦੇਸ਼ ‘ਚ ਬੈਠੇ ਆਪਣੇ ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦੇ ਸਨ। ਹੈਂਡਲਰ ਇਨ੍ਹਾਂ ਨੂੰ ਯੂਕੇ ਤੇ ਜਰਮਨੀ ਤੋਂ ਓਪਰੇਟ ਕਰਦੇ ਸਨ, ਉਨ੍ਹਾਂ ਦੇ ਸਬੰਧ ਖਾਲਿਸਤਾਨ ਕਮਾਂਡੋ ਫੋਰਸ ਤੇ ਕੱਟਰਪੰਥੀ ਵਿਚਾਰਧਾਰਾ ਨਾਲ ਹੈ।
