ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਪਹਿਲੀ ਗਵਾਹੀ, ਪਿਤਾ ਬਲਕੌਰ ਬੋਲੇ- ਲਗਾਤਾਰ ਗਵਾਹੀਆਂ ਹੋਣਗੀਆਂ, ਅਦਾਲਤ ‘ਤੇ ਭਰੋਸਾ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਬੰਧ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਲਗਾਤਾਰ ਗਵਾਹੀਆਂ ਹੋਣਗੀਆਂ, ਜਿਸ ਕਾਰਨ ਦੀ ਪ੍ਰੋਸੇਸ ਵੀ ਸਹੀ ਢੰਗ ਨਾਲ ਚੱਲੇਗੀ। ਉਨ੍ਹਾਂ ਨੇ ਇਸ ਦੌਰਾਨ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਤੇ ਵੀ ਗੱਲਬਾਤ ਕੀਤੀ।
ਮਰਹੂਮ ਪੰਜਾਬ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ੁੱਕਰਵਾਰ ਯਾਨੀ ਅੱਜ ਮਾਨਸਾ ਦੀ ਸੈਸ਼ਨ ਅਦਾਲਤ ਵਿੱਚ ਗੁਰਪ੍ਰੀਤ ਨਾਂ ਦੇ ਸ਼ਖਸ ਦੀ ਗਵਾਹੀ ਮੁਕੰਮਲ ਹੋ ਗਈ ਹੈ, ਜਦੋਂ ਕਿ ਦੂਜੇ ਗਵਾਹ ਗੁਰਵਿੰਦਰ ਸਿੰਘ ਦੀ ਗਵਾਹੀ ਲਗਾਤਾਰ ਜਾਰੀ ਰਹੇਗੀ। ਉਸ ਦੀ ਅਗਲੀ ਪੇਸ਼ੀ 30 ਅਗਸਤ ਤੈਅ ਕੀਤੀ ਗਈ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਬੰਧ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਲਗਾਤਾਰ ਗਵਾਹੀਆਂ ਹੋਣਗੀਆਂ। ਅਦਾਲਤ ਦੀ ਪ੍ਰੋਸੇਸ ਵੀ ਸਹੀ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਨੇ ਇਸ ਦੌਰਾਨ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ‘ਤੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਉਨ੍ਹਾਂ ਦੇ ਨਾਂ ਸਾਹਮਣੇ ਨਹੀਂ ਆਏ ਹਨ।
ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਇਨ੍ਹਾਂ ‘ਚੋਂ ਇੱਕ ਮੁਲਜ਼ਮ ਨੂੰ ਪ੍ਰਮੋਟ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਅਜੇ ਤੱਕ ਉਨ੍ਹਾਂ ਨੂੰ ਮੁਲਜ਼ਮਾਂ ਦੇ ਨਾਂ ਨਹੀਂ ਪਤਾ ਲੱਗੇ ਹਨ, ਥੋੜ੍ਹੇ ਸਮੇਂ ‘ਚ ਉਹ ਜਾਣਕਾਰੀ ਦੇਣਗੇ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਵੀ ਨਾਂ ਜਨਤਕ ਨਹੀਂ ਕੀਤੇ ਹਨ ਤੇ ਕੋਈ ਵੀ ਡਿਟੇਲ ਸਾਂਝੀ ਨਹੀਂ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਪ੍ਰਸ਼ਾਸਨ ‘ਤੇ ਵੀ ਸ਼ੱਕ ਹੈ।