ਸ਼ਿਵਰਾਜ ਸਿੰਘ ਚੌਹਾਨ ਨੇ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭੱਲੇ ਲਈ ਕੀਤੀ ਅਰਦਾਸ

Updated On: 

28 Aug 2026 12:42 PM IST

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਗੁਰੂ ਸਾਹਿਬ ਦੇ ਅਸਥਾਨ 'ਤੇ ਮੱਥਾ ਟੇਕ ਕੇ ਸਰਬੱਤ ਦੇ ਭੱਲੇ ਲਈ ਅਰਦਾਸ ਕੀਤੀ। ਉਨ੍ਹਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਅਤੇ ਦੇਸ਼ ਦੀ ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ।

ਸ਼ਿਵਰਾਜ ਸਿੰਘ ਚੌਹਾਨ ਨੇ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭੱਲੇ ਲਈ ਕੀਤੀ ਅਰਦਾਸ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੀ ਅਧਿਆਤਮਿਕ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਸਿਆਸੀ ਮੁੱਦਿਆਂ ‘ਤੇ ਵੀ ਵਿਰੋਧੀ ਧਿਰਾਂ ‘ਤੇ ਤਿੱਖੇ ਹਮਲੇ ਕੀਤੇ।

ਗੁਰੂ ਘਰ ਹਾਜ਼ਰੀ ਲਗਵਾਉਣ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, “ਅੱਜ ਮੇਰੇ ਸੌਭਾਗ ਦਾ ਉਦੇ ਹੋਇਆ ਹੈ ਜੋ ਮੈਨੂੰ ਗੁਰੂ ਘਰ ਮੱਥਾ ਟੇਕਣ ਦਾ ਅਵਸਰ ਮਿਲਿਆ। ਇਥੇ ਆ ਕੇ ਮਨ ਅਨੰਤ ਊਰਜਾ, ਉਮੰਗ ਅਤੇ ਉਤਸ਼ਾਹ ਨਾਲ ਭਰ ਗਿਆ ਹੈ।” ਉਨ੍ਹਾਂ ਕਿਹਾ ਕਿ ਇੱਥੇ ਕੋਈ ਛੋਟਾ-ਵੱਡਾ ਜਾਂ ਊਚ-ਨੀਚ ਨਹੀਂ ਹੈ, ਸਾਰੇ ਇੱਕੋ ਪ੍ਰਮਾਤਮਾ ਦੀ ਸੰਤਾਨ ਹਨ। ਗੁਰੂ ਘਰ ਵਿੱਚ ਹੁੰਦੀ ਸੇਵਾ ਹਰ ਵਿਅਕਤੀ ਦੇ ਅਹੰਕਾਰ ਨੂੰ ਦੂਰ ਕਰਦੀ ਹੈ ਅਤੇ ਉਹ ਇੱਥੋਂ ਇੱਕ ਨਵੀਂ ਊਰਜਾ ਤੇ ਪ੍ਰਕਾਸ਼ ਲੈ ਕੇ ਜਾ ਰਹੇ ਹਨ।

ਕੇਂਦਰੀ ਮੰਤਰੀ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ

ਸਿਆਸੀ ਸਵਾਲਾਂ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਮਹਿਲਾ ਰਾਖਵੇਂਕਰਨ ਬਿੱਲ ਦੇ ਮੁੱਦੇ ‘ਤੇ ਕਾਂਗਰਸ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਵਿੱਚ ਦੇਸ਼ ਦੀਆਂ ਔਰਤਾਂ ਦੇ ਸਸ਼ਕਤੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜਦਕਿ ਕਾਂਗਰਸ ਇਸ ਵਿੱਚ ਰੁਕਾਵਟਾਂ ਪਾ ਰਹੀ ਹੈ। ਕਾਂਗਰਸ ‘ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚਰਿੱਤਰ ‘ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ’ ਵਰਗਾ ਹੈ।

ਕਾਂਗਰਸ ਵੱਲੋਂ ਲਗਾਏ ਜਾ ਰਹੇ ਵੱਖ-ਵੱਖ ਦੋਸ਼ਾਂ ‘ਤੇ ਬੋਲਦਿਆਂ ਚੌਹਾਨ ਨੇ ਕਿਹਾ ਕਿ ਝੂਠੇ ਲਗਾਉਣਾ ਲਗਾਉਣਾ ਕਾਂਗਰਸ ਦੀ ਪ੍ਰਵਿਰਤੀ ਬਣ ਚੁੱਕੀ ਹੈ, ਕਿਉਂਕਿ ਉਨ੍ਹਾਂ ਕੋਲ ਹੁਣ ਕੋਈ ਹੋਰ ਮੁੱਦਾ ਨਹੀਂ ਬਚਿਆ। ਉਨ੍ਹਾਂ ਦਾਅਵਾ ਕੀਤਾ ਕਿ ਖੁਦ ਕਾਂਗਰਸੀ ਨੇਤਾ ਵੀ ਰਾਹੁਲ ਗਾਂਧੀ ‘ਤੇ ਭਰੋਸਾ ਨਹੀਂ ਕਰਦੇ। ਦੇਸ਼ ਦੇ ਵਿਕਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਦੀ ਅੰਤਰਆਤਮਾ ਜਾਗਦੀ ਹੈ, ਉਹ ਇਹ ਮੰਨੇਗਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਨਿਰੰਤਰ ਅੱਗੇ ਵੱਧ ਰਿਹਾ ਹੈ।

Loading...
Unable to load recommendations.
Follow Us
Related Stories
MP ਸਰਬਜੀਤ ਖਾਲਸਾ ਦੀ ਅਚਾਨਕ ਵਿਗੜੀ ਸਿਹਤ, ਜਲੰਧਰ ਦੇ ਹਸਪਤਾਲ ‘ਚ ਕਰਵਾਇਆ ਦਾਖਲ; ਪੰਥਕ ਕਾਨਫਰੰਸ ਲਈ ਜਾ ਰਹੇ ਸਨ
ਪੰਜਾਬ ਸਰਕਾਰ ਦਾ ਰੱਖੜ ਪੁੰਨਿਆ ‘ਤੇ ਔਰਤਾਂ ਨੂੰ ਤੋਹਫ਼ਾ, ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਅੱਜ ਹੋਵੇਗੀ ਜਾਰੀ
ਜਲੰਧਰ ਲੈਕਚਰਾਰ ਨੇਹਾ ਕਤਲ ਮਾਮਲੇ ‘ਚ ਨਵਾਂ ਮੋੜ, ਪਤੀ ਨੇ ਪਤਨੀ ਸਤਪਾਲ ਕੌਰ ਤੇ ਉਮੰਗ ਬੱਸੀ ਦੇ ਰਿਸ਼ਤੇ ਨੂੰ ਲੈ ਕੇ ਕੀਤੇ ਕਈ ਗੰਭੀਰ ਦਾਅਵੇ
ਪੰਜਾਬ ‘ਚ ਭਾਜਪਾ-ਅਕਾਲੀ ਦਲ ਗਠਜੋੜ ਦੀ ਚਰਚਾ ਤੇਜ਼, ਕਈ ਸੀਟਾਂ ‘ਤੇ ਬਦਲ ਸਕਦਾ ਹੈ ਸਮੀਕਰਨ
ਖੰਨਾ ਹਿਰਾਸਤੀ ਤਸ਼ੱਦਦ ਮਾਮਲਾ: ਪਿਤਾ-ਪੁੱਤਰ ਨੂੰ ਨਗਨ ਕਰਕੇ ਕੁੱਟਣ ਦੇ ਮਾਮਲੇ ‘ਚ ਸਾਬਕਾ SHO ਦੋਸ਼ੀ ਕਰਾਰ, ਵੀਡੀਓ ਬਣਾ ਕੀਤੀ ਸੀ ਵਾਇਰਲ
ਹੜਤਾਲੀ ਮੁਲਾਜ਼ਮਾਂ ‘ਤੇ ਸਰਕਾਰ ਦਾ ਐਕਸ਼ਨ, CM ਮਾਨ ਨੇ ਗ਼ੈਰ-ਹਾਜ਼ਰ ਮੁਲਾਜ਼ਮਾਂ ਦੀ ਸੂਚੀ ਕੀਤੀ ਤਲਬ; ਹੋਵੇਗੀ ਵੱਡੀ ਕਾਰਵਾਈ