ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸੀਨੀਅਰ ਆਗੂ ਮੁਹੰਮਦ ਓਵੈਸ AAP ‘ਚ ਸ਼ਾਮਲ; CM ਮਾਨ ਨਾਲ ਕੀਤੀ ਮੁਲਾਕਾਤ
ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਸੀਨੀਅਰ ਆਗੂ ਮੁਹੰਮਦ ਓਵੈਸ ਆਮ ਆਮਦੀ ਪਾਰਟੀ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੀ ਰਿਹਾਇਸ਼ 'ਤੇ ਪਾਰਟੀ 'ਚ ਸ਼ਾਮਲ ਕੀਤਾ। ਸ਼ਨੀਵਾਰ ਨੂੰ ਮੁਹੰਮਦ ਓਵੈਸ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਹੀ ਅਕਾਲੀ ਦਲ 'ਚ ਹਲਚਲ ਤੇਜ਼ ਹੋ ਗਈ ਹੈ। ਦੱਸ ਦਈਏ ਕਿ ਮੁਹੰਮਦ ਉਵੈਸੀ ਇੱਕ ਜੁੱਤੀ ਨਿਰਮਾਤਾ ਅਤੇ ਚਮੜੇ ਦਾ ਨਿਰਯਾਤਕ ਹਨ ਅਤੇ ਉਹ ਅਲ ਕੌਸਰ ਫੁੱਟਬਾਲ ਅਕੈਡਮੀ ਵੀ ਚਲਾਉਂਦਾ ਹੈ।

ਮਲੇਰਕੋਟਲਾ ਪੰਜਾਬ ਵਿਧਾਨ ਸਭਾ ਦੀ ਇੱਕ ਮਹੱਤਪੂਰਨ ਸੀਟ ਹੈ। ਜਿੱਥੇ 2022 ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਇਸ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਉਵੈਸੀ ਸਨ, ਜੋ ਅਕਾਲੀ ਦਲ ਛੱਡ ਕੇ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੀ ਰਿਹਾਇਸ਼ ‘ਤੇ ਪਾਰਟੀ ‘ਚ ਸ਼ਾਮਲ ਕੀਤਾ। ਇਹ ਕੋਈ ਪਹਿਲਾ ਅਕਾਲੀ ਆਗੂ ਨਹੀਂ ਹੈ ਜੋ ਆਪਣੀ ਪਾਰਟੀ ਛੱਡ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਈ ਅਕਾਲੀ ਆਗੂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ।
ਦੱਸ ਦਈਏ ਕਿ ਮੁਹੰਮਦ ਉਵੈਸੀ ਇੱਕ ਜੁੱਤੀ ਨਿਰਮਾਤਾ ਅਤੇ ਚਮੜੇ ਦਾ ਨਿਰਯਾਤਕ ਹਨ ਅਤੇ ਉਹ ਅਲ ਕੌਸਰ ਫੁੱਟਬਾਲ ਅਕੈਡਮੀ ਵੀ ਚਲਾਉਂਦੇ ਹਨ।
2017 ‘ਚ ਮੁਹੰਮਦ ਉਵੈਸੀ ਨੇ ਲੜੀ ਸੀ ਚੋਣ
ਇੱਥੇ ਦੱਸਣ ਯੋਗ ਹੈ ਕਿ ਚੋਣਾਂ ਦੌਰਾਨ ਮੁਹੰਮਦ ਉਵੈਸੀ ਦੀ ਵਰਕਰਾਂ ਅਤੇ ਆਮ ਲੋਕਾਂ ‘ਤੇ ਚੰਗੀ ਪਕੜ ਸੀ ਅਤੇ ਉਨ੍ਹਾਂ ਨੇ ਚੋਣਾਂ ਦੌਰਾਨ ਅਕਾਲੀ ਦਲ ਲਈ ਕਾਫੀ ਕੰਮ ਕੀਤਾ ਸੀ। ਮੁਹੰਮਦ ਉਵੈਸੀ ਵੱਲੋਂ ਪਾਰਟੀ ਛੱਡਣਾ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਮੁਹੰਮਦ ਉਵੈਸੀ ਨੇ 2017 ਵਿੱਚ ਵੀ ਇਸੇ ਸੀਟ ਤੋਂ ਚੋਣ ਲੜੀ ਸੀ, ਉਸ ਸਮੇਂ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਨੇ ਮੁਹੰਮਦ ਉਵੈਸੀ ਨੂੰ 12,702 ਵੋਟਾਂ ਨਾਲ ਹਰਾਇਆ ਸੀ। 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਰਜ਼ੀਆ ਸੁਲਤਾਨਾ ਨੂੰ ਮਲੇਰਕੋਟਲਾ ਤੋਂ ਹਰਾਇਆ ਸੀ।
ਅਕਾਲੀ ਦਲ ‘ਚ ਹਲਚਲ ਤੇਜ਼
ਇਸ ਵਿਚਾਲੇ ਜਦੋਂ ਅਕਾਲੀ ਦਲ ਚੋਣਾਂ ਹਾਰੀ ਤਾਂ ਮੁਹੰਮਦ ਉਵੈਸੀ ਨੇ ਅਕਾਲੀ ਦਲ ਪ੍ਰਤੀ ਆਪਣੀਆਂ ਸਰਗਰਮੀਆਂ ਘਟਾ ਦਿੱਤੀਆਂ ਸਨ। ਉਹ ਪਾਰਟੀ ਦੇ ਪ੍ਰੋਗਰਾਮਾਂ ਤੋਂ ਵੀ ਦੂਰ ਰਹਿਣ ਲੱਗੇ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਮੁਹੰਮਦ ਓਵੈਸ ਪਾਰਟੀ ਛੱਡ ਦੇਣਗੇ ਅਤੇ ਹੁਣ ਇਹ ਗੱਲ ਸੱਚ ਸਾਬਤ ਹੋਈ ਹੈ। ਸ਼ਨੀਵਾਰ ਨੂੰ ਮੁਹੰਮਦ ਓਵੈਸ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਹੀ ਅਕਾਲੀ ਦਲ ‘ਚ ਹਲਚਲ ਤੇਜ਼ ਹੋ ਗਈ ਹੈ।