ਅੰਤ੍ਰਿੰਗ ਕਮੇਟੀ ਦੀ ਹੋਈ ਬੈਠਕ, ਧਾਮੀ ਬੋਲੇ- ਕ੍ਰਿਪਾਨ ਪਹਿਨਣ ਤੋਂ ਰੋਕਣਾ, ਮੌਲਿਕ ਅਧਿਕਾਰਾਂ ਦਾ ਉਲੰਘਣ
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਹਵਾਈ ਅੱਡਿਆਂ ਤੇ ਕੰਮ ਕਰਨ ਵਾਲੇ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ (ਪੰਜ ਕਰਾਰ) ਪਹਿਨਣ ਤੋਂ ਰੋਕਣਾ। ਉਹਨਾਂ ਦੇ ਮੂਲ ਅਧਿਕਾਰ ਦਾ ਉਲੰਘਣ ਹੈ। ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਜਲਦ ਹੀ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਮਿਲੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕਈ ਅਹਿਮ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਬੈਠਕ ਵਿੱਚ ਜਿੱਥੇ ਕੈਨੇਡਾ ਵਿੱਚ ਹੋਈ ਝੜਪਾਂ ਬਾਰੇ ਗੱਲ ਹੋਈ ਤਾਂ ਉੱਥੇ ਹੀ ਕ੍ਰਿਪਾਨ ਪਹਿਨਣ ਤੇ ਰੋਕ ਲਗਾਉਣ ਦਾ ਮਾਮਲਾ ਵਿੱਚ ਮੀਟਿੰਗ ਵਿੱਚ ਉੱਠਿਆ।
ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਹਵਾਈ ਅੱਡਿਆਂ ਤੇ ਕੰਮ ਕਰਨ ਵਾਲੇ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ (ਪੰਜ ਕਰਾਰ) ਪਹਿਨਣ ਤੋਂ ਰੋਕਣਾ। ਉਹਨਾਂ ਦੇ ਮੂਲ ਅਧਿਕਾਰ ਦਾ ਉਲੰਘਣ ਹੈ। ਜਿਸ ਦੇ ਲਈ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਜਲਦ ਹੀ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਮਿਲੇਗਾ।
ਭਾਰਤ ਦੇ ਸੰਵਿਧਾਨ ਦੀ ਉਲੰਘਣਾ
ਧਾਮੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਿੱਖਾਂ ਨੂੰ ਪੰਜ ਕਰਾਰ ਪਹਿਨਣ ਦਾ ਇਜ਼ਾਜਤ ਦਿੰਦਾ ਹੈ। ਪਰ ਇਹ ਫੈਸਲਾ ਸੰਵਿਧਾਨ ਦਾ ਉਲੰਘਣ ਹੈ। ਉਹਨਾਂ ਕਿਹਾ ਕਿ ਮਾਮਲਾ ਪਹਿਲਾਂ ਹੀ ਸਰਕਾਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਦਿਸ਼ਾ ਨਿਰਦੇਸ਼ ਦੇਣ ਦੀ ਗੱਲ ਕੀਤੀ ਗਈ ਹੈ।
ਸਿੱਖ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰਦੇ
ਕੈਨੇਡਾ ਵਿੱਚ ਹੋਈਆਂ ਝੜਪਾਂ ਦੇ ਮਾਮਲੇ ਤੇ ਬੋਲਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਨ। ਉਹ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰਦੇ। ਪਰ ਜਿਸ ਤਰ੍ਹਾਂ ਨਾਲ ਸਿੱਖਾਂ ਤੇ ਹੋ ਰਹੇ ਹਮਲਿਆਂ ਵਿੱਚ ਵਾਧਾ ਹੋਇਆ ਹੈ। ਉਹ ਉਸਦੀ ਨਿੰਦਾ ਕਰਦੇ ਹਨ। ਧਾਮੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਸਿੱਖਾਂ ਖਿਲਾਫ਼ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਦੁਖਦਾਈ ਹੈ।
ਇਹ ਵੀ ਪੜ੍ਹੋ
ਸੁਧਾਰ ਲਹਿਰ ਦੇ ਆਗੂਆਂ ਨੂੰ ਜਵਾਬ
ਸੁਖਬੀਰ ਬਾਦਲ ਦੇ ਮਾਮਲੇ ਨੂੰ ਲੈਕੇ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਵਾਲ ਚੁੱਕੇ ਜਾਂਦੇ ਸਨ। ਜਿਸ ਦੇ ਜਵਾਬ ਵਿੱਚ ਧਾਮੀ ਨੇ ਕਿਹਾ ਕਿ ਜੱਥੇਦਾਰ ਸਾਹਿਬ ਨੂੰ ਕੋਈ ਵੀ ਸਿੱਖ ਮਿਲ ਸਕਦਾ ਹੈ। ਸੁਧਾਰ ਲਹਿਰ ਦੇ ਆਗੂ ਵੀ ਤਾਂ ਕਈ ਵਾਰ ਖੁਦ ਜਥੇਦਾਰ ਨਾਲ ਮਿਲੇ ਹਨ। ਜਿੱਥੋਂ ਤੱਕ ਉਹਨਾਂ ਦੇ ਸਿੰਘ ਸਾਹਿਬ ਨੂੰ ਮਿਲਣ ਦਾ ਸਵਾਲ ਹੈ ਉਹਨਾਂ ਦੀ ਰੋਜ਼ ਹੀ ਸਿੰਘ ਸਹਿਬਾਨਾਂ ਨਾਲ ਗੱਲ ਹੁੰਦੀ ਹੈ। ਉਹਨਾਂ ਤੇ ਸਿੰਘ ਸਾਹਿਬ ਨੂੰ ਮਿਲਣ ਦੀ ਕੋਈ ਰੋਕ ਨਹੀਂ ਹੈ।