Pak ISI on Amritpal Singh: ਭਿੰਡਰਾਂਵਾਲਾ, ਬੁਰਹਾਨਵਾਨੀ ਹੁਣ ਪਾਕਿਸਤਾਨ ਆਈਐਸਆਈ ਦਾ ਨਵਾਂ ਮੋਹਰਾ ਹੈ ਅੰਮ੍ਰਿਤਪਾਲ ਸਿੰਘ

Published: 

27 Feb 2023 13:29 PM

Khalistani Amritpal Singh: ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦਾ ਆਉਣਾ ਵੱਡਾ ਖਤਰਾ ਬਣ ਸਕਦਾ ਹੈ। ਕੇਂਦਰੀ ਏਜੰਸੀਆਂ ਉਸ ਦੇ ਭਾਰਤ ਆਉਣ ਦੇ ਪਹਿਲੇ ਦਿਨ ਤੋਂ ਹੀ ਪੰਜਾਬ ਪੁਲਿਸ ਨੂੰ ਇਹ ਚੇਤਾਵਨੀ ਦੇ ਰਹੀਆਂ ਹਨ। ਹਾਲਾਤ ਇਹ ਹਨ ਕਿ ਹੁਣ ਉਹ 'ਪ੍ਰਾਈਵੇਟ ਆਰਮੀ' ਤਿਆਰ ਕਰ ਰਿਹਾ ਹੈ, ਜਿੱਥੇ ਹੁਣ 20-25 ਬੰਦੂਕਧਾਰੀ ਉਸ ਦੀ ਸੁਰੱਖਿਆ 'ਤੇ ਲੱਗੇ ਹੋਏ ਹਨ।

Pak ISI on Amritpal Singh: ਭਿੰਡਰਾਂਵਾਲਾ, ਬੁਰਹਾਨਵਾਨੀ ਹੁਣ ਪਾਕਿਸਤਾਨ ਆਈਐਸਆਈ ਦਾ ਨਵਾਂ ਮੋਹਰਾ ਹੈ ਅੰਮ੍ਰਿਤਪਾਲ ਸਿੰਘ

ਜਰਨੈਲ ਸਿੰਘ ਭਿੰਡਰਾਂ ਭਿੰਡਰਾਂਵਾਲੇ ਦੇ ਰਾਹ 'ਤੇ ਚੱਲਣਾ ਚਾਹੁੰਦਾ ਸੀ ਅੰਮ੍ਰਿਤਪਾਲ ਸਿੰਘ, ਹੁਣ NSA ਲਗਾਉਣ ਦੀ ਤਿਆਰੀ।

Follow Us On

ਦਿੱਲੀ ਨਿਊਜ: ਪੰਜਾਬ ਵਿੱਚ ਇੱਕ ਵਾਰ ਫਿਰ ਹਾਲਾਤ ਵਿਗੜਦੇ ਜਾ ਰਹੇ ਹਨ। ਖਾਲਿਸਤਾਨ (Khalistan) ਦੀ ਇੱਕ ਵਾਰ ਫਿਰ ਉੱਠ ਰਹੀ ਮੰਗ ਅਤੇ ਅੰਮ੍ਰਿਤਪਾਲ ਸਿੰਘ (Amritpal Singh) ਦਾ ਉਭਾਰ ਕੌਮੀ ਸੁਰੱਖਿਆ ਲਈ ਵੱਡੀ ਗਲਤੀ ਸਾਬਤ ਹੋ ਸਕਦਾ ਹੈ। ਇਸ ਦੌਰਾਨ ਖ਼ੁਫ਼ੀਆ ਏਜੰਸੀਆਂ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਦੇ ਪਿੱਛੇ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਹੈ, ਜੋ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰੀ ਖੁਫੀਆ ਏਜੰਸੀਆਂ ਅੰਮ੍ਰਿਤਪਾਲ ਨੂੰ ਸੰਭਾਵੀ ਖਤਰੇ ਵਜੋਂ ਦੇਖਦੀਆਂ ਹਨ ਅਤੇ ਉਸ ਦੇ ਭਾਰਤ ਆਉਣ ਦੇ ਪਹਿਲੇ ਦਿਨ ਤੋਂ ਹੀ ਏਜੰਸੀਆਂ ਨੇ ਇਹ ਚਿਤਾਵਨੀ ਦਿੱਤੀ ਸੀ। ਏਜੰਸੀਆਂ ਉਸ ਨੂੰ ਭਿੰਡਰਾਂਵਾਲੇ ਅਤੇ ਬੁਰਹਾਨਵਾਨੀ ਵਾਂਗ ਸਮਝਦੀਆਂ ਹਨ, ਜਿਨ੍ਹਾਂ ਨੂੰ ਆਈਐਸਆਈ ਨੇ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਲਈ ਮੋਹਰੇ ਵਜੋਂ ਵਰਤਿਆ ਸੀ।

ਅੰਮ੍ਰਿਤਪਾਲ ਸਿੰਘ ਦਾ ਵੱਡਾ ਗਲੋਬਲ ਨੈੱਟਵਰਕ ਮੰਨਿਆ ਜਾਂਦਾ ਹੈ। ਉਹ ਪਹਿਲਾ ਵਿਅਕਤੀ ਨਹੀਂ ਜੋ ਅੰਮ੍ਰਿਤਪਾਲ ਦਾ ਸੁਪਨਾ ਦੇਖ ਰਿਹਾ ਹੈ। ਭਿੰਡਰਾਂਵਾਲੇ ਦੀ ਮੌਤ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਖਾਲਿਸਤਾਨ ਦਾ ਨਾਮ-ਓ-ਨਿਸ਼ਾਨ ਮਿਟ ਗਿਆ ਹੈ, ਪਰ ਇਸ ਦੇ ਸਮਰਥਕ ਅਜੇ ਵੀ ਕੈਨੇਡਾ ਸਮੇਤ ਹੋਰਨਾਂ ਦੇਸ਼ਾਂ ਵਿੱਚ ਬੈਠੇ ਹਨ। ਅੰਮ੍ਰਿਤਪਾਲ ਅਗਸਤ 2022 ਵਿੱਚ ਦੁਬਈ ਤੋਂ ਭਾਰਤ ਪਰਤਿਆ ਸੀ। ਇਸ ਤੋਂ ਪਹਿਲਾਂ ਉਹ ਅਮਰੀਕਾ ਅਤੇ ਕੈਨੇਡਾ ਵਿੱਚ ਵੀ ਰਹਿ ਚੁੱਕਾ ਹੈ। ਭਾਰਤ ਆ ਕੇ ਇੱਕ ਮਹੀਨੇ ਦੇ ਅੰਦਰ ਹੀ ਉਸ ਨੇ ਅਦਾਕਾਰ ਦੀਪ ਸਿੱਧੂ ਵੱਲੋਂ ਬਣਾਈ ਕਥਿਤ ਸਮਾਜਿਕ ਸੰਸਥਾ ਵਾਰਿਸ ਪੰਜਾਬ ਦੇ ਨੂੰ ਹਾਈਜੈਕ ਕਰ ਲਿਆ ਅਤੇ ਫਿਰ ਖਾਲਿਸਤਾਨ ਦੀ ਚਰਚਾ ਨੂੰ ਹਵਾ ਦਿੱਤੀ।

ਆਪਣੀ ਸੁਰੱਖਿਆ ਵਿਚ ਲਗਾਏ 20-25 ਬੰਦੂਕਧਾਰੀ

ਅੰਮ੍ਰਿਤਪਾਲ ਦੇ ਇਰਾਦੇ ਨੂੰ ਦੇਖਦਿਆਂ ਖੁਫੀਆ ਏਜੰਸੀਆਂ ਲਗਾਤਾਰ ਪੰਜਾਬ ਪੁਲਿਸ ਦੇ ਸੰਪਰਕ ‘ਚ ਸਨ ਅਤੇ ਚਿਤਾਵਨੀਆਂ ਦੇ ਰਹੀਆਂ ਸਨ। ਏਜੰਸੀਆਂ ਨੇ ਪੰਜਾਬ ਪੁਲਿਸ ਨਾਲ ਬਾਕਾਇਦਾ ਅੱਪਡੇਟ ਸਾਂਝੇ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਅੰਮ੍ਰਿਤਪਾਲ ਦੀ ਕੱਟੜਪੰਥੀ ਸਿੱਖਾਂ ਵਿੱਚ ਵੱਧ ਰਹੀ ਲੋਕਪ੍ਰਿਅਤਾ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਵੀ ਆਪਣੀ ਸੁਰੱਖਿਆ ਵਧਾ ਰਿਹਾ ਹੈ ਅਤੇ ਹੁਣ 4-5 ਨਹੀਂ ਸਗੋਂ 20-25 ਗੰਨਮੈਨ ਉਸ ਦੀ ਸੁਰੱਖਿਆ ਵਿਚ ਦੇਖੇ ਜਾ ਸਕਦੇ ਹਨ।

ਹਥਿਆਰਾਂ ਦੀ ਹੁਣ ਤੱਕ ਨਹੀਂ ਕੀਤੀ ਗਈ ਜਾਂਚ

ਅੰਮ੍ਰਿਤਪਾਲ ਦੀ ‘ਪ੍ਰਾਈਵੇਟ ਆਰਮੀ’ ਜ਼ਾਹਰ ਤੌਰ ‘ਤੇ ਉਸ ਦੀ ਵਿਸ਼ੇਸ਼ ਸੁਰੱਖਿਆ ਲਈ ਹੈ। ਹਾਲਾਂਕਿ, ਇਹ ਵੀ ਦੋਸ਼ ਹੈ ਕਿ ਕੱਟੜਪੰਥੀ ਗਰਮਖਿਆਲੀਆਂ ਦਾ ਇੱਕ ਵੱਡਾ ਸਮੂਹ ਹੈ, ਜੋ ਸਿੱਖ ਧਰਮ ਨੂੰ ਕਾਇਮ ਰੱਖਣ ਦੇ ਨਾਮ ‘ਤੇ ਆਮ ਲੋਕਾਂ ਨੂੰ ਧਮਕਾਉਂਦੇ ਹਨ ਅਤੇ ਕਥਿਤ ਤੌਰ ‘ਤੇ ਗੁਰਦੁਆਰਿਆਂ ਦੀ ਭੰਨਤੋੜ ਕਰਦੇ ਹਨ। ਮੀਡੀਆ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਦੇ ਬੰਦੂਕਧਾਰੀ ਸਮਰਥਕਾਂ ਨੇ ਪਹਿਲਾਂ ਤਾਂ ਸਿਰਫ਼ ਲਾਇਸੈਂਸੀ ਹਥਿਆਰ ਹੋਣ ਦਾ ਦਾਅਵਾ ਕੀਤਾ ਸੀ ਪਰ ਪੰਜਾਬ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਹਥਿਆਰਾਂ ਦੀ ਜਾਂਚ ਨਹੀਂ ਕੀਤੀ।

ਭਿੰਡਰਾਂਵਾਲਾ, ਬੁਰਹਾਨਵਾਨੀ ਤੇ ਹੁਣ ਅੰਮ੍ਰਿਤਪਾਲ

ਮੀਡੀਆ ਰਿਪੋਰਟਾਂ ਮੁਤਾਬਕ ਖੁਫੀਆ ਏਜੰਸੀ ਨੇ ਕਿਹਾ ਕਿ ਪਾਕਿਸਤਾਨ ਦੀ ਆਈਐਸਐਆਈ ਨੇ ਖਾਲਿਸਤਾਨ ਨੂੰ ਆਨਲਾਈਨ ਬਹੁਤ ਪ੍ਰਚਾਰਿਆ ਹੈ। ਪਾਕਿਸਤਾਨ ਵਿੱਚ ਬੈਠੇ ਉਸਦੇ ਹੈਂਡਲਰਾਂ ਵੱਲੋਂ ਪੰਜਾਬ ਵਿੱਚ ਕਈ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ। ਕਿਸਾਨ ਅੰਦੋਲਨ ਕਾਰਨ ਆਈ.ਐਸ.ਆਈ. ਨੇ ਪੰਜਾਬ ਵਿਚਲੇ ਗੁਪਤ ਕੱਟੜਵਾਦ ਨੂੰ ਸਾਹਮਣੇ ਲਿਆਉਣ ਵਿਚ ਮਦਦ ਕੀਤੀ। ਪਾਕਿਸਤਾਨ ਆਈਐਸਆਈ ਨੇ ਬੁਰਹਾਨਵਾਨੀ ਵਰਗੇ ਨੇਤਾ ਨੂੰ ਤਿਆਰ ਕੀਤਾ। ਅਧਿਕਾਰੀ ਨੇ ਕਿਹਾ ਕਿ ਆਈਐਸਆਈ ਭਿੰਡਰਾਂਵਾਲੇ ਦੇ ਮਾਰੇ ਜਾਣ ਤੋਂ ਬਾਅਦ ਵੀ ਪਾਕਿਸਤਾਨ ਨੇ ਹਮੇਸ਼ਾ ਖਾਲਿਸਤਾਨ ਦੇ ਭਾਂਡੇ ਨੂੰ ਉਬਲਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ