AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸਤਿਕਾਰ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੰਗ ਪੱਤਰ, ਪਾਵਨ ਸਰੂਪਾਂ ਦੀ ਛਪਾਈ ‘ਚ 4700 ਗਲਤੀਆਂ ਦਾ ਦਾਅਵਾ

ਸਤਿਕਾਰ ਕਮੇਟੀ ਨੇ ਸਪੱਸ਼ਟ ਕੀਤਾ ਕਿ ਜੇਕਰ ਜਥੇਦਾਰ ਸਾਹਿਬ ਵੱਲੋਂ ਇਨ੍ਹਾਂ ਮਾਮਲਿਆਂ 'ਤੇ ਜਲਦ ਕੋਈ ਠੋਸ ਫੈਸਲਾ ਨਾ ਲਿਆ ਗਿਆ, ਤਾਂ ਸਿੱਖ ਸੰਗਤਾਂ 'ਚ ਭਾਰੀ ਰੋਸ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦਿੱਤੇ ਗਏ ਮੰਗ ਪੱਤਰਾਂ ਦੀ ਪੜਤਾਲ ਬਾਰੇ ਵੀ ਜਵਾਬ ਮੰਗ ਰਹੇ ਹਨ।

ਸਤਿਕਾਰ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੰਗ ਪੱਤਰ, ਪਾਵਨ ਸਰੂਪਾਂ ਦੀ ਛਪਾਈ 'ਚ 4700 ਗਲਤੀਆਂ ਦਾ ਦਾਅਵਾ
ਸਤਿਕਾਰ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੰਗ ਪੱਤਰ
Follow Us
tv9-punjabi
| Published: 13 Feb 2026 14:32 PM IST

ਆਲ ਇੰਡੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਹੇਠ ਇੱਕ ਵਫ਼ਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚਿਆ। ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਮਰਿਯਾਦਾ ਨੂੰ ਲੈ ਕੇ ਇੱਕ ਮੰਗ ਪੱਤਰ ਜਥੇਦਾਰ ਸਾਹਿਬ ਦੇ ਨਾਂ ਸੌਂਪਿਆ ਗਿਆ, ਜਿਸ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧਾਂ ਅਤੇ ਪਾਵਨ ਸਰੂਪਾਂ ਦੀ ਛਪਾਈ ‘ਚ ਹੋ ਰਹੀਆਂ ਵੱਡੀਆਂ ਕੁਤਾਹੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ।

ਬਲਬੀਰ ਸਿੰਘ ਮੁੱਛਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਭ ਤੋਂ ਵੱਡਾ ਖੁਲਾਸਾ ਇਹ ਕੀਤਾ ਕਿ ਸ੍ਰੀ ਰਾਮਸਰ ਸਾਹਿਬ ਵਿਖੇ ਸਥਿਤ ਪ੍ਰੈੱਸ ‘ਚ ਛਪ ਰਹੇ ਪਾਵਨ ਸਰੂਪਾਂ ਦੇ ਪਾਠ ‘ਚ ਲਗਭਗ 4700 ਗਲਤੀਆਂ (ਪਾਠ ਭੇਦ) ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿਹਾਰੀ, ਬਿਹਾਰੀ ਤੇ ਔਂਕੜ-ਦੁਲੈਂਕੜ ਦੀਆਂ ਇਹ ਗਲਤੀਆਂ ਸਿੱਧੇ ਤੌਰ ‘ਤੇ ਸਿੱਖ ਆਸਥਾ ਨਾਲ ਖਿਲਵਾੜ ਹਨ। ਉਨ੍ਹਾਂ ਮੰਗ ਕੀਤੀ ਕਿ ਰਾਮਸਰ ਪ੍ਰੈੱਸ ਦੀ ਛਪਾਈ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ ਤੇ ਇਸ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇ।

ਸਤਿਕਾਰ ਕਮੇਟੀ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਵਿਖੇ ਪੁਰਾਤਨ ਜਾਂ ਬਿਰਧ ਸਰੂਪਾਂ ਨੂੰ ਅਗਨ-ਭੇਟ ਕਰਨ ਸਮੇਂ ਕੋਈ ਵੀਡੀਓਗ੍ਰਾਫੀ ਜਾਂ ਪੁਖਤਾ ਰਿਕਾਰਡ ਨਹੀਂ ਰੱਖਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਵਨ ਸਰੂਪ ਦੇ ਸਿਰਫ 2-4 ਅੰਗ ਬਿਰਧ ਹੁੰਦੇ ਹਨ, ਤਾਂ ਪੂਰਾ ਸਰੂਪ ਅਗਨ-ਭੇਟ ਕਰਨ ਦੀ ਬਜਾਏ ਸਿਰਫ ਉਹ ਅੰਗ ਬਦਲੇ ਜਾਣੇ ਚਾਹੀਦੇ ਹਨ। ਉਨ੍ਹਾਂ ਤੋਸ਼ਾਖਾਨੇ ‘ਚ ਮੌਜੂਦ ਪੁਰਾਤਨ ਸਰੂਪਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ।

ਮੁੱਛਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਦੌਰਾਨ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚਣ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅੰਬ ਸਾਹਿਬ ਤੇ ਹੋਰ ਥਾਵਾਂ ਦੀਆਂ ਜ਼ਮੀਨਾਂ ‘ਚ ਹੋਏ ਘਪਲਿਆਂ ਲਈ ਜ਼ਿੰਮੇਵਾਰ ਸਕੱਤਰਾਂ ਅਤੇ ਅਧਿਕਾਰੀਆਂ ਵਿਰੁੱਧ ਕੇਵਲ ਵਿਭਾਗੀ ਕਾਰਵਾਈ ਕਾਫੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਪੁਲਿਸ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।

ਸਤਿਕਾਰ ਕਮੇਟੀ ਨੇ ਸਪੱਸ਼ਟ ਕੀਤਾ ਕਿ ਜੇਕਰ ਜਥੇਦਾਰ ਸਾਹਿਬ ਵੱਲੋਂ ਇਨ੍ਹਾਂ ਮਾਮਲਿਆਂ ‘ਤੇ ਜਲਦ ਕੋਈ ਠੋਸ ਫੈਸਲਾ ਨਾ ਲਿਆ ਗਿਆ, ਤਾਂ ਸਿੱਖ ਸੰਗਤਾਂ ‘ਚ ਭਾਰੀ ਰੋਸ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦਿੱਤੇ ਗਏ ਮੰਗ ਪੱਤਰਾਂ ਦੀ ਪੜਤਾਲ ਬਾਰੇ ਵੀ ਜਵਾਬ ਮੰਗ ਰਹੇ ਹਨ।

Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ......
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ...
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ...
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ...
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ...
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ, "ਭਾਰਤੀ ਖੇਤੀਬਾੜੀ ਦੇ ਆਤਮਸਮਰਪਣ" ਦਾ ਆਰੋਪ
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ,
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ...