ਸੀਨੀਅਰ ਪੱਤਰਕਾਰ ਆਰ. ਐਨ. ਕਾਂਸਲ ਦਾ ਦੇਹਾਂਤ, ਸੜਕ ਹਾਦਸੇ ਵਿੱਚ ਹੋਈ ਮੌਤ, ਭਲਕੇ ਹੋਵੇਗਾ ਅੰਤਿਮ ਸਸਕਾਰ

Published: 

13 Nov 2025 19:52 PM IST

ਆਰ. ਐਨ. ਕਾਂਸਲ ਅੱਜ ( 13 ਨਵੰਬਰ) ਨੂੰ ਸਵੇਰ ਸਮੇਂ ਆਪਣੀ ਕਾਰ ਵਿੱਚ ਸਵਾਰ ਹੋ ਕੇ ਸੰਗਰੂਰ ਦੇ ਭਵਾਨੀਗੜ੍ਹ ਤੋਂ ਸੁਨਾਮ ਵੱਲ ਜਾ ਰਹੇ ਸਨ। ਅਚਾਨਕ ਹੀ ਉਹਨਾਂ ਦੀ ਗੱਡੀ Out Of Control ਹੋ ਗਈ ਅਤੇ ਸੜਕ ਕਿਨਾਰੇ ਇੱਕ ਦਰਖ਼ਤ ਨਾਲ ਟਕਰਾਅ ਗਈ। ਜਿਸ ਵਿੱਚ ਕਾਂਸਲ ਗੰਭੀਰ ਜਖ਼ਮੀ ਹੋ ਗਏ। ਹਾਲਾਂਕਿ ਰਾਹਗੀਰਾਂ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਨਹੀਂ ਬਚਾਇਆ ਜਾ ਸਕਿਆ।

ਸੀਨੀਅਰ ਪੱਤਰਕਾਰ ਆਰ. ਐਨ. ਕਾਂਸਲ ਦਾ ਦੇਹਾਂਤ, ਸੜਕ ਹਾਦਸੇ ਵਿੱਚ ਹੋਈ ਮੌਤ, ਭਲਕੇ ਹੋਵੇਗਾ ਅੰਤਿਮ ਸਸਕਾਰ

Pic Credit: Social Media

Follow Us On

ਸੰਗਰੂਰ ਤੋਂ TV9 ਪੰਜਾਬੀ ਦੇ ਪੱਤਰਕਾਰ ਆਰ. ਐਨ. ਕਾਂਸਲ (R N Kansal) ਦਾ ਅੱਜ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਪੰਜਾਬੀ ਪੱਤਰਕਾਰੀ ਦੀ ਸੇਵਾ ਕਰ ਰਹੇ ਸਨ। ਉਹਨਾਂ ਦੇ ਦਿਹਾਂਤ ਨੇ ਜਿੱਥੇ ਪਰਿਵਾਰ ਨੂੰ ਸਦਮਾ ਪਹੁੰਚਾਇਆ ਹੈ ਉੱਥੇ ਹੀ ਪੂਰੇ ਪੰਜਾਬੀ ਪੱਤਰਕਾਰ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਹੈ। ਕਾਂਸਲ ਪਿਛਲੇ ਲੰਮੇ ਸਮੇਂ ਤੋਂ TV9 ਪੰਜਾਬੀ ਲਈ ਲਿਖ ਰਹੇ ਸਨ ਅਤੇ ਨਿਰਪੱਖ ਪੱਤਰਕਾਰਤਾ ਕਰਕੇ ਉਹਨਾਂ ਨੇ ਮਾਲਵੇ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਸੀ।

ਉਹਨਾਂ ਨੇ ਆਪਣੀ ਪੱਤਰਕਾਰਤਾ ਦੇ ਜੀਵਨ ਵਿੱਚ TV9 ਪੰਜਾਬੀ ਤੋਂ ਇਲਾਵਾ ਟੀਵੀ ਪੱਤਰਕਾਰ ਵਜੋਂ ਨਿਊਜ਼ 24, ਏਐੱਨਆਈ, ਟਾਈਮਜ਼ ਨਾਓ, ਫਾਸਟਵੇਅ ਨਿਊਜ਼ ਅਤੇ ਪੀਟੀਸੀ ਨੈੱਟਵਰਕ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਕਾਂਸਲ ਕਈ ਹੋਰ ਅਖਵਾਰਾਂ ਲਈ ਵੀ ਖ਼ਬਰਾਂ ਲਿਖਿਆ ਕਰਦੇ ਸਨ।

ਹਾਦਸੇ ਦਾ ਸ਼ਿਕਾਰ ਹੋਈ ਕਾਰ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਰ. ਐਨ. ਕਾਂਸਲ ਅੱਜ ( 13 ਨਵੰਬਰ) ਨੂੰ ਸਵੇਰ ਸਮੇਂ ਆਪਣੀ ਕਾਰ ਵਿੱਚ ਸਵਾਰ ਹੋ ਕੇ ਸੰਗਰੂਰ ਦੇ ਭਵਾਨੀਗੜ੍ਹ ਤੋਂ ਸੁਨਾਮ ਵੱਲ ਜਾ ਰਹੇ ਸਨ। ਅਚਾਨਕ ਹੀ ਉਹਨਾਂ ਦੀ ਗੱਡੀ Out Of Control ਹੋ ਗਈ ਅਤੇ ਸੜਕ ਕਿਨਾਰੇ ਇੱਕ ਦਰਖ਼ਤ ਨਾਲ ਟਕਰਾਅ ਗਈ। ਜਿਸ ਵਿੱਚ ਕਾਂਸਲ ਗੰਭੀਰ ਜਖ਼ਮੀ ਹੋ ਗਏ। ਹਾਲਾਂਕਿ ਰਾਹਗੀਰਾਂ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਨਹੀਂ ਬਚਾਇਆ ਜਾ ਸਕਿਆ।

ਇਸ ਮਗਰੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਪੋਸਟ-ਮਾਰਟਮ ਲਈ ਹਸਪਤਾਲ ਲਿਆਂਦਾ ਗਿਆ ਹੈ। ਜਿੱਥੇ ਉਹਨਾਂ ਦਾ ਪੋਸਟ- ਮਾਰਟਮ ਕਰਨ ਤੋਂ ਬਾਅਦ ਭਲਕੇ (14 ਨਵੰਬਰ ਨੂੰ) ਸੁਨਾਮ ਵਿਖੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। TV9 ਪੰਜਾਬੀ ਜਿੱਥੇ ਆਪਣੇ ਸਾਥੀ ਆਰ. ਐਨ. ਕਾਂਸਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ ਉੱਥੇ ਹੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਰੱਖਦਾ ਹੈ।