Students Death: ਸਰੋਵਰ ‘ਚ ਨਹਾਉਣ ਗਏ ਦੋ ਵਿਦਿਆਰਥੀ ਦੀ ਡੁਬਕੇ ਹੋਈ ਮੌਤ, ਘਟਨਾ ਦੀ ਸੀਸੀਟੀਵੀ ਵੀ ਆਈ ਸਾਹਮਣੇ

Published: 

21 May 2023 16:43 PM

ਦਸਵੀਂ ਪਾਸ ਹੋਏ ਸਨ ਦੋਹੇਂ ਮ੍ਰਿਤਕ ਲੜਕੇ। ਭਵਾਨੀਗੜ੍ਹ ਦੇ ਪਿੰਡ ਫੱਗੂਵਾਲਾ ਦੀ ਘਟਨਾ। 8 ਵਿਦਿਆਰਥੀ ਸਰੋਵਰ 'ਚ ਨਹਾਉਣ ਲਈ ਗਏ ਸਨ, ਜਿਨ੍ਹਾਂ ਚੋਂ ਦੋ ਦੀ ਮੌਤ ਹੋ ਗਈ। ਪੋਸਟਮਾਰਟ ਕਰਵਾਉਣ ਤੋਂ ਬਾਅਦ ਸੋਮਵਾਰ ਦੋਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Students Death: ਸਰੋਵਰ ਚ ਨਹਾਉਣ ਗਏ ਦੋ ਵਿਦਿਆਰਥੀ ਦੀ ਡੁਬਕੇ ਹੋਈ ਮੌਤ, ਘਟਨਾ ਦੀ ਸੀਸੀਟੀਵੀ ਵੀ ਆਈ ਸਾਹਮਣੇ
Follow Us On

ਸੰਗਰੂਰ। ਸੰਗਰੂਰ ਸਬ ਡਵੀਜਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਫੱਗੂਵਾਲਾ ਤੋਂ ਇੱਕ ਮੰਦਭਾਗੀ ਵਿਖੇ ਸਰੋਵਰ ਵਿਚ ਨਹਾਉਂਦੇ ਸਮੇਂ 2 ਲੜਕਿਆਂ ਦੀ ਮੌਤ ਹੋ ਗਈ।

ਜਿਕਰਯੋਗ ਹੈ ਕਿ ਸੰਗਰੂਰ (Sangrur) ਦੇ ਵੱਖ ਵੱਖ ਪਿੰਡਾਂ ਦੇ 8 ਨੌਜਵਾਨ ਜਿੰਨ੍ਹਾਂ ਵਿੱਚ 2 ਰੇਤਗੜ੍ਹ, 2 ਕਪਿਆਲ, 2 ਨਾਗਰਾ ਅਤੇ ਝਨੇੜੀ-ਘਰਾਚੋਂ ਦਾ ਇੱਕ-ਇੱਕ ਨੌਜਵਾਨ 10ਵੀਂ ਜਮਾਤ ਵਿਚੋਂ ਪਾਸ ਹੋਏ ਸਨ ਅਤੇ ਸ਼ਹਿਰ ਭਵਾਨੀਗੜ੍ਹ ਵਿਖੇ ਪਾਰਟੀ ਕਰਨ ਲਈ ਆਏ ਸਨ। ਰਸਤੇ ਵਿਚ ਪੈਂਦੇ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਸਾਹਿਬ ਪਾਤਸਾਹੀ ਨੌਵੀਂ ਦੇ ਸਰੋਵਰ ਵਿਚ ਨਹਾਉਣ ਲਈ ਰੁਕ ਗਏ।

ਨਹਾਉਣ ਲਈ ਗਏ ਸਨ 8 ਨੌਜਵਾਨ

8 ਨੌਜਵਾਨ ਜਦੋਂ ਨਹਾਉਣ ਲਈ ਸਰੋਵਰ ਵਿਚ ਦਾਖਲ ਹੋਏ ਤਾਂ 2 ਲੜਕੇ ਡੁੱਬ ਗਏ। ਬਾਕੀ ਲੜਕਿਆਂ ਵਲੋਂ ਸ਼ੋਰ ਮਚਾਉਣ ਤੇ ਪਿੰਡਾਂ ਦੇ ਗੁਰੂ ਘਰਾਂ ਵਿਚ ਹੋਕਾ ਦਿੱਤਾ ਗਿਆ ਅਤੇ ਪਿੰਡਾਂ ਵਿਚੋਂ ਲੋਕ ਬੱਚਿਆਂ ਨੂੰ ਬਚਾਉਣ ਲਈ ਗੁਰੂ ਘਰ ਇਕੱਠੇ ਹੋ ਗਏ। ਬੜੀ ਜੱਦੋ ਜਹਿਦ ਨਾਲ ਜਦੋਂ ਡੁੱਬ ਚੁੱਕੇ ਲੜਕਿਆਂ ਨੂੰ ਕੱਢਿਆ ਗਿਆ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ।

ਸੋਮਵਾਰ ਕੀਤਾ ਜਾਵੇਗਾ ਅੰਤਿਮ ਸਸਕਾਰ

ਲੜਕਿਆਂ ਦੇ ਡੁੱਬਣ ਦੀਆਂ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕਾਂ ਨੂੰ ਪਹਿਲਾਂ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਲਿਆਂਦਾ ਗਿਆ ਅਤੇ ਬਾਅਦ ਵਿਚ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤਾ ਗਿਆ। ਕੱਲ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version