ਹਰਿਆਣਾ-ਰਾਜਸਥਾਨ ਹੁਣ ਪਾਣੀ ਦਾ ਹਿੱਸਾ ਲੈਣ ਤੋਂ ਕਿਉਂ ਕਰ ਰਹੇ ਇਨਕਾਰ, ਹਿਮਾਚਲ ਵੀ ਰੋਕੇ ਸਪਲਾਈ, ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਸੀਐੱਮ ਦੇ ਤਿੱਖੇ ਤੰਜ

Updated On: 

14 Jul 2023 08:12 AM

Punjab Flood: ਹੜ੍ਹ ਨੇ ਪੰਜਾਬ ਦੇ 1058 ਪਿੰਡਾਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ। ਹੁਣ ਤੱਕ 15 ਲੋਕਾਂ ਦੀ ਮੌਤ ਦੀ ਖ਼ਬਰ ਹੈ, ਜਦਕਿ 5 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਹਰਿਆਣਾ-ਰਾਜਸਥਾਨ ਹੁਣ ਪਾਣੀ ਦਾ ਹਿੱਸਾ ਲੈਣ ਤੋਂ ਕਿਉਂ ਕਰ ਰਹੇ ਇਨਕਾਰ, ਹਿਮਾਚਲ ਵੀ ਰੋਕੇ ਸਪਲਾਈ, ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਸੀਐੱਮ ਦੇ ਤਿੱਖੇ ਤੰਜ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਵੀਰਵਾਰ ਨੂੰ ਘੱਗਰ ਦਰਿਆ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਨਾਲ ਪਾਣੀ ਸਬੰਧੀ ਉਨ੍ਹਾਂ ਦਾ ਕੇਸ ਸੁਪਰੀਮ ਕੋਰਟ ਵਿੱਚ ਹੈ। ਰਾਜਸਥਾਨ ਪੰਜਾਬ ਦੇ ਪਾਣੀਆਂ ਵਿੱਚ ਆਪਣਾ ਹਿੱਸਾ ਮੰਗਦਾ ਹੈ। ਇਸ ਤੋਂ ਇਲਾਵਾ ਹਿਮਾਚਲ ਪੰਜਾਬ ਨੂੰ ਆਉਣ ਵਾਲੇ ਪਾਣੀ ‘ਤੇ ਰਾਇਲਟੀ ਦੀ ਮੰਗ ਕਰ ਰਿਹਾ ਸੀ। ਹੁਣ ਹਰਿਆਣਾ ਅਤੇ ਰਾਜਸਥਾਨ ਪਾਣੀ ਲੈਣ ਤੋਂ ਇਨਕਾਰ ਕਰ ਰਹੇ ਹਨ। ਹਿੰਮਤ ਹੈ ਤਾਂ ਹਿਮਾਚਲ ਵੀ ਆਪਣਾ ਪਾਣੀ ਰੋਕ ਲਵੇ।

ਮਾਨ ਨੇ ਕਿਹਾ ਕਿ ਹਿਮਾਚਲ ਦਾ ਕਹਿਣਾ ਹੈ ਕਿ ਪੰਜਾਬ ਦੇ ਪਾਣੀਆਂ ਵਿੱਚ ਉਨ੍ਹਾਂ ਦਾ 7.19 ਫੀਸਦੀ ਹਿੱਸਾ ਹੈ। ਉਹ ਰਾਇਲਟੀ ਚਾਹੁੰਦਾ ਹੈ। ਅਸੀਂ ਹਰਿਆਣਾ ਨੂੰ ਕਹਿ ਰਹੇ ਹਾਂ ਕਿ ਚਾਹੀਦਾ ਹੈ ਪਾਣੀ ਹੁਣ ਤਾਂ ਉਹ ਇਨਕਾਰ ਕਰ ਰਿਹਾ ਹੈ। ਰਾਜਸਥਾਨ ਦਾ ਵੀ ਇਹੀ ਹਾਲ ਹੈ। ਹਿੱਸਾ ਮੰਗਣ ਲਈ ਸਾਰੇ ਹਨ, ਪਰ ਡੁੱਬਣ ਲਈ ਇੱਕਲਾ ਪੰਜਾਬ ।

‘ਪੂਰੀ ਦੁਨੀਆ ਨੂੰ ਬਚਾਉਣ ਵਾਲਾ ਹੈ ਪੰਜਾਬ’

ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਆਫ਼ਤ ਸਮੇਂ ਕੋਈ ਸਾਥ ਨਹੀਂ ਦੇ ਰਿਹਾ ਪਰ ਫਿਰ ਵੀ ਪੰਜਾਬ ਦਾ ਦਿਲ ਬਹੁਤ ਵੱਡਾ ਹੈ। ਪੰਜਾਬ ਪੂਰੀ ਦੁਨੀਆ ਨੂੰ ਬਚਾਉਣ ਜਾ ਰਿਹਾ ਹੈ। ਪੰਜਾਬ ਹਰ ਕਿਸੇ ਦਾ ਪੇਟ ਭਰਨ ਜਾ ਰਿਹਾ ਹੈ। ਕੁਦਰਤੀ ਆਫ਼ਤ ਪੂਰੀ ਦੁਨੀਆਂ ਵਿੱਚ ਕਿਤੇ ਵੀ ਆ ਸਕਦੀ ਹੈ। ਰੈੱਡ ਕਰਾਸ ਉੱਥੇ ਪਹੁੰਚੇ ਜਾਂ ਨਾ, ਪਰ ਪੰਜਾਬੀ ਉੱਥੇ ਗੁਰੂ ਦੇ ਲੰਗਰ ਦੀ ਸੇਵਾ ਕਰਨ ਪਹੁੰਚਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ