ਕੁਦਰਤੀ ਮੌਤ ਨਹੀਂ, ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਸੀ, ਸੱਜਣ ਕੁਮਾਰ ਦੀ ਮੌਤ ‘ਤੇ ਬੋਲੇ 84 ਪੀੜਤ
ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਇਲਾਜ ਦੌਰਾਨ ਹੋਈ ਮੌਤ ਮਾਮਲੇ 'ਤੇ 1984 ਪੀੜਿਤ ਨੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਲੇ ਵੀ ਇਨਸਾਫ ਦੀ ਉਡੀਕ ਹੈ। ਕਿਉਂਕਿ ਸੱਜਣ ਕੁਮਾਰ ਦੀ ਮੌਤ ਇੱਕ ਕੁਦਰਤੀ ਮੌਤ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੱਜਣ ਕੁਮਾਰ ਨੂੰ ਫਾਂਸੀ ਹੁੰਦੀ ਤਾਂ ਸਾਡੇ ਦਿਲ ਨੂੰ ਵੀ ਤਸਲੀ ਮਿਲਦੀ।
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਐੱਮਪੀ ਸੱਜਣ ਕੁਮਾਰ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ਲਿਆਂਦਾ ਗਿਆ। ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ। 1984 ਦੇ ਪੀੜਤਾਂ ਨੇ ਕਿਹਾ ਕਿ ਸੱਜਣ ਕੁਮਾਰ ਦੀ ਕੁਦਰਤੀ ਮੌਤ ਹੋਈ ਹੈ। ਸਗੋਂ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਸੀ।
ਦਿੱਲੀ ਛਾਉਣੀ ਦੇ ਪਾਲਮ ਕਲੋਨੀ ਵਿੱਚ ਪੰਜ ਸਿੱਖਾਂ ਦੇ ਕਤਲ ਤੋਂ ਬਾਅਦ ਇੱਕ ਗੁਰਦੁਆਰੇ ਨੂੰ ਸਾੜ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਪਾਇਆ ਗਿਆ ਸੀ। ਦਿੱਲੀ ਹਾਈ ਕੋਰਟ ਨੇ 17 ਦਸੰਬਰ 2018 ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਕੁਰਦਰਤੀ ਮੌਤ ‘ਤੇ ਪੀੜਤਾਂ ਨੇ ਜਤਾਈ ਨਿਰਾਸ਼ਾ
ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਇਲਾਜ ਦੌਰਾਨ ਹੋਈ ਮੌਤ ਮਾਮਲੇ ‘ਤੇ 1984 ਪੀੜਿਤ ਨੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਲੇ ਵੀ ਇਨਸਾਫ ਦੀ ਉਡੀਕ ਹੈ। ਕਿਉਂਕਿ ਸੱਜਣ ਕੁਮਾਰ ਦੀ ਮੌਤ ਇੱਕ ਕੁਦਰਤੀ ਮੌਤ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੱਜਣ ਕੁਮਾਰ ਨੂੰ ਫਾਂਸੀ ਹੁੰਦੀ ਤਾਂ ਸਾਡੇ ਦਿਲ ਨੂੰ ਵੀ ਤਸਲੀ ਮਿਲਦੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ 1984 ਮਾਮਲੇ ਦੇ ਬਾਕੀ ਦੋਸ਼ੀ ਜੋ ਇਸ ਵੇਲੇ ਕੋਈ ਮੰਤਰੀ ਬਣਿਆ ਹੈ ਤੇ ਕੋਈ ਵਜ਼ਾਰਤ ਦਾ ਅੰਨਦ ਲੈ ਰਿਹਾ ਹੈ। ਉਨ੍ਹਾਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤਾਂ ਜੋ ਸਾਨੂੰ 42 ਸਾਲ ਪੁਰਾਣੇ ਮਾਮਲੇ ਵਿੱਚ ਇਨਸਾਫ ਮਿਲ ਸਕੇ।
ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੀ ਮੌਤ ਨਾਲ ਸਾਨੂੰ ਸੰਤੁਸ਼ਟੀ ਨਹੀਂ ਹੋਈ ਹੈ। 1984 ਮਾਮਲੇ ਦੇ ਕਾਤਲ ਹਾਲੇ ਵੀ ਆਰਾਮ ਦੀ ਜ਼ਿੰਦਗੀ ਜੀ ਰਹੇ ਹਨ। ਸੱਜਣ ਕੁਮਾਰ ਦੀ ਇਸ ਤਰ੍ਹਾਂ ਦੀ ਮੌਤ ਸਾਡੇ ਮਣਾਂ ਵਿੱਚ ਹਮੇਸ਼ਾ ਲਈ ਅਫਸੋਸ਼ ਰਹਿ ਜਾਵੇਗਾ।
