Sad-Bjp ਦਾ ਮਿਲਣ ਨਹੀਂ ਸੰਭਵ, ਸੁਖਬੀਰ ਬਾਦਲ ਬੋਲੇ-ਭਾਰਤੀ ਜਨਤਾ ਪਾਰਟੀ ਤੋਂ ਉੱਠਿਆ ਲੋਕਾਂ ਦਾ ਭਰੋਸਾ
ਕਿਆਸ ਲਗਾਏ ਜਾ ਰਹੇ ਸਨ ਕਿ ਪੰਜਾਬ ਵਿੱਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਾ ਗਠਜੋੜ ਮੁੜ ਹੋ ਸਕਦਾ ਹੈ ਪਰ ਸੁਖਬੀਰ ਬਾਦਲ ਨੇ ਇਨ੍ਹਾਂ ਚਰਚਾਵਾਂ ਤੇ ਵਿਰਾਮ ਲਗਾ ਦਿੱਤਾ। ਪਾਰਟੀ ਪ੍ਰਧਾਨ ਨੇ ਕਿਹਾ ਕਿ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਤੋਂ ਵਿਸ਼ਵਾਸ ਖਤਮ ਹੋ ਚੁੱਕਿਆ ਹੈ, ਜਿਸ ਕਾਰਨ ਅਸੀਂ ਕਦੇ ਵੀ ਉਸ ਨਾਲ ਗਠਜੋੜ ਨਹੀਂ ਕਰਾਂਗੇ।
ਪੰਜਾਬ ਦੀ ਰਾਜਨੀਤੀ: ਆਂਧਰਾ, ਯੂਪੀ ਤੇ ਹੁਣ ਪੰਜਾਬ... ਵਧ ਰਿਹਾ ਹੈ NDA ਦਾ ਧੜਾ, ਅਕਾਲੀਆਂ ਦੀ 'ਘਰ ਵਾਪਸੀ' ਦਾ ਫੈਸਲਾ
ਪੰਜਾਬ ਨਿਊਜ। ਕੁੱਝ ਸਮਾਂ ਪਹਿਲਾਂ ਇਹ ਚਰਚਾ ਮੀਡੀਆ ਵਿੱਚ ਬਹੁਤ ਛਿੜੀ ਸੀ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਬੀਜੇਪੀ ਮੁੜ ਇੱਕ ਮੰਚ ਤੇ ਇੱਕਠੇ ਹੋ ਸਕਦੇ ਹਨ। ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤੇ ਸਪੱਸ਼ਟ ਕਰ ਦਿੱਤਾ ਹੈ। ਬਾਦਲ ਨੇ ਸਿੱਧਾ ਕਿਹਾ ਕਿ ਭਾਜਪਾ ਤੋਂ ਲੋਕਾਂ ਦਾ ਭਰੋਸਾ ਖਤਮ ਹੋ ਗਿਆ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਕਦੇ ਵੀ ਗਠਜੋੜ ਨਹੀਂ ਕਰ ਸਕਦਾ। ਏਨਾ ਹੀ ਨਹੀਂ ਸੁਖਬੀਰ ਬਾਦਲ ਨੇ ਬੀਜੇਪੀ ਤੇ ਇਸ ਦੌਰਾਨ ਕਈ ਤੰਜ ਵੀ ਕੱਸੇ। ਉਨਾਂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਬੀਜੇਪੀ ਦੀ ਅਸਲੀਅਤ ਨੂੰ ਸਮਝ ਚੁੱਕੇ ਹਨ।
ਗੌਰਤਲਬ ਹੈ ਕਿ ਅਕਾਲੀ ਦਲ ਨੇ ਮੋਦੀ ਸਰਕਾਰ (Modi Govt) ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ। ਇਸ ਸਮੇਂ ਪੰਜਾਬ ਵਿੱਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗਠਜੋੜ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਰਿਸ਼ਤਾ ਟੁੱਟ ਗਿਆ ਸੀ। ਹਾਲਾਂਕਿ ਉਸਤੋਂ ਬਾਅਦ ਕਈ ਵਾਰੀ ਚਰਚਾਵਾਂ ਸੁਣੀਆਂ ਗਈਆਂ ਕਿ ਦੋਹਾਂ ਦਾ ਗਠਜੋੜ ਮੁੜ ਹੋ ਸਕਦਾ ਹੈ ਪਰ ਸੁਖਬੀਰ ਬਾਦਲ ਨੇ ਇਸ ਚਰਚਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ।
ਸਾਰੇ ਅਕਾਲੀ ਦਲ ਤੇ ਪਿੱਛੇ ਪਏ ਹੋਏ ਹਨ-ਸੁਖਬੀਰ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਜੇਕਰ ਕਿਸੇ ਦੇ ਪੇਟ ‘ਚ ਦਰਦ ਹੁੰਦਾ ਹੈ ਤਾਂ ਇਲਜ਼ਾਮ ਅਕਾਲੀ ਦਲ (Akali Dal) ਅਤੇ ਮੇਰੇ ‘ਤੇ ਮੜ੍ਹ ਦਿੱਤਾ ਜਾਂਦਾ ਹੈ। ਕਾਂਗਰਸ ਤੋਂ ਲੈ ਕੇ ਕਾਮਰੇਡ ਤੱਕ ਅਤੇ ਭਾਜਪਾ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਸਾਰੇ ਅਕਾਲੀ ਦਲ ਬਾਦਲ ਪਰਿਵਾਰ ਦੇ ਪਿੱਛੇ ਪਏ ਹੋਏ ਹਨ। ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਤੇ ਭਾਜਪਾ ਦੇ ਸਾਰੇ ਆਗੂ ਰੋਜ਼ਾਨਾ ਮੇਰੇ ਖਿਲਾਫ ਬਿਆਨ ਦਿੰਦੇ ਹਨ। ਸੁਖਬੀਰ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ 2017 ‘ਚ ਪੰਜਾਬ ‘ਚ ਸਾਡੀ ਸਰਕਾਰ ਗਈ ਸੀ ਅਤੇ ਉਸ ਤੋਂ ਬਾਅਦ ਮੈਨੂੰ ਘਰ ਬੈਠੇ 7 ਸਾਲ ਹੋ ਗਏ ਹਨ। ਫਿਰ ਵੀ ਹਰ ਕੋਈ ਮੇਰੇ ਮਗਰ ਹੈ। ਅਜਿਹਾ ਇਸ ਲਈ ਕਿਉਂਕਿ ਉਹ ਸਾਰੇ ਜਾਣਦੇ ਹਨ ਕਿ ਪੰਜਾਬ ਵਿਚ ਵਸਦੇ ਸਾਰੇ ਸਿੱਖਾਂ, ਕਿਸਾਨਾਂ ਅਤੇ ਮਜ਼ਦੂਰਾਂ ਦਾ ਭਰੋਸਾ ਅਕਾਲੀ ਦਲ ‘ਤੇ ਬਣਿਆ ਹੋਇਆ ਹੈ। ਅਜਿਹੇ ‘ਚ ਸਾਰੀਆਂ ਪਾਰਟੀਆਂ ਮਿਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।
ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਪਾਰਟੀਆਂ-ਅਕਾਲੀ ਦਲ
ਸੁਖਬੀਰ ਨੇ ਕਿਹਾ ਕਿ ਅੱਜ ਸਾਰੀਆਂ ਪਾਰਟੀਆਂ ਮਿਲ ਕੇ ਸਿੱਖ ਪੰਥ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਸਿਆਸੀ ਪਾਰਟੀਆਂ ਦੇ ਆਗੂ ਜਾਣਦੇ ਹਨ ਕਿ ਅਜਿਹਾ ਕਰਕੇ ਹੀ ਉਹ ਪੰਜਾਬ ‘ਤੇ ਰਾਜ ਕਰ ਸਕਦੇ ਹਨ ਪਰ ਅਕਾਲੀ ਦਲ ਦੇ ਵਰਕਰ ਕਿਸੇ ਵੀ ਪਾਰਟੀ ਦੇ ਪੰਥ ਵਿਰੋਧੀ ਜਾਂ ਪੰਜਾਬ ਵਿਰੋਧੀ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।